PreetNama
ਰਾਜਨੀਤੀ/Politics

ਚਿਦਾਂਬਰਮ ਨੂੰ ਤਿਹਾੜ ਜੇਲ੍ਹ ਮਿਲਣ ਪਹੁੰਚੇ ਰਾਹੁਲ ਤੇ ਪ੍ਰਿਯੰਕਾ ਗਾਂਧੀ

Rahul Gandhi meet Chidambaram: ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਬੁੱਧਵਾਰ ਨੂੰ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੂੰ ਮਿਲਣ ਤਿਹਾੜ ਜੇਲ੍ਹ ਪਹੁੰਚੇ । ਜ਼ਿਕਰਯੋਗ ਹੈ ਕਿ ਚਿਦਾਂਬਰਮ ਇਸ ਸਮੇਂ INX ਮੀਡੀਆ ਮਾਮਲੇ ਵਿੱਚ 21 ਅਗਸਤ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹਨ । ਇਸ ਤੋਂ ਪਹਿਲਾਂ ਵੀ ਸੋਨੀਆ ਗਾਂਧੀ ਚਿਦਾਂਬਰਮ ਨਾਲ ਮੁਲਾਕਾਤ ਕਰ ਚੁੱਕੀ ਹੈ ।

ਕਾਂਗਰਸ ਪਾਰਟੀ ਦੇ ਨੇਤਾ ਅਕਸਰ ਹੀ ਚਿਦਾਂਬਰਮ ਦੀ ਸਿਹਤ ਨੂੰ ਲੈ ਕੇ ਲਗਾਤਾਰ ਚਿੰਤਾ ਜ਼ਾਹਿਰ ਕਰਦੇ ਰਹੇ ਹਨ । ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਜੇਲ੍ਹ ਵਿੱਚ ਚਿਦਾਂਬਰਮ ਦੀ ਸਿਹਤ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ ।

ਦੱਸ ਦੇਈਏ ਕਿ ਚਿਦਾਂਬਰਮ ਨੂੰ CBI ਵੱਲੋਂ 21 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ. ਜਿਸ ਤੋਂ ਬਾਅਦ 5 ਸਤੰਬਰ ਨੂੰ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ।

ਉਸ ਤੋਂ ਬਾਅਦ ਉਨ੍ਹਾਂ ਨੂੰ INX ਮੀਡੀਆ ਮਾਮਲੇ ਦੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ । ਇਸ ਸਬੰਧੀ ਉਨ੍ਹਾਂ ਵੱਲੋਂ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ, ਪਰ ਹਾਈਕੋਰਟ ਤੋਂ ਇਹ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਕਾਂਗਰਸ ਨੇਤਾ ਨੂੰ ਸੁਪਰੀਮ ਕੋਰਟ ਤੋਂ ਰਾਹਤ ਦੀ ਉਮੀਦ ਹੈ ।

Related posts

ਬੁਮਰਾਹ ਨੂੰ ਸਾਲ ਦਾ ਸਰਵੋਤਮ ਕ੍ਰਿਕਟਰ ਐਲਾਨਿਆ

On Punjab

ਸ਼ਹੀਦ ਭਗਤ ਸਿੰਘ ਨੂੰ ਸਮਰਪਤ ਕਿਸਾਨ ਰੈਲੀ ‘ਚ ਇਕੱਠ ਨੇ ਤੋੜੇ ਰਿਕਾਰਡ

On Punjab

CM ਮਾਨ ਦਾ ਰਾਜਪਾਲ ਨੂੰ ਜਵਾਬ : ਇਹ ਲਓ 47 ਹਜ਼ਾਰ ਕਰੋੜ ਦੇ ਕਰਜ਼ ਦਾ ਹਿਸਾਬ, ਹੁਣ ਲੈ ਕੇ ਦਿਉ RDF

On Punjab