Chidambaram on rail service: ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਕੁਝ ਚੁਨਿੰਦਾ ਸਥਾਨਾਂ ਲਈ ਯਾਤਰੀ ਰੇਲ ਸੇਵਾ ਬਹਾਲ ਕੀਤੇ ਜਾਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਹੁਣ ਸੜਕ ਆਵਾਜਾਈ ਅਤੇ ਹਵਾਬਾਜ਼ੀ ਸੇਵਾ ਦੀ ਵੀ ਸੀਮਿਤ ਪੱਧਰ ‘ਤੇ ਸ਼ੁਰੂਆਤ ਹੋਣੀ ਚਾਹੀਦੀ ਹੈ ।
ਇਸ ਸਬੰਧੀ ਸਾਬਕਾ ਵਿੱਤ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ, “ਅਸੀਂ ਯਾਤਰੀ ਟ੍ਰੇਨਾਂ ਦੀ ਸ਼ੁਰੂਆਤ ਸਾਵਧਾਨੀਪੂਰਵਕ ਸ਼ੁਰੂ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ । ਇਸੇ ਤਰਾਂ ਸੜਕ ਆਵਾਜਾਈ ਅਤੇ ਹਵਾਈ ਸੇਵਾ ਦੀ ਸੀਮਿਤ ਪੱਧਰ ‘ਤੇ ਸ਼ੁਰੂਆਤ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਪ੍ਰ੍ਭਾਵੀ ਰੂਪ ਨਾਲ ਸ਼ੁਰੂ ਕਰਨ ਦਾ ਇਹੀ ਸਹੀ ਰਸਤਾ ਹੈ ਕਿ ਸੜਕ, ਰੇਲ ਅਤੇ ਹਵਾਈ ਸੇਵਾਵਾਂ ਨੂੰ ਖੋਲਿਆ ਜਾਵੇ ।
ਗੌਰਤਲਬ ਹੈ ਕਿ ਭਾਰਤੀ ਰੇਲਵੇ ਨੇ ਐਤਵਾਰ ਨੂੰ ਕਿਹਾ ਕਿ ਉਸ ਦੀ ਯੋਜਨਾ 12 ਮਈ ਤੋਂ ਯਾਤਰੀ ਟ੍ਰੇਨ ਸੇਵਾਵਾਂ ਸ਼ੁਰੂ ਕਰਨ ਦੀ ਹੈ ਅਤੇ ਸ਼ੁਰੂਆਤ ਵਿੱਚ ਚੁਨਿੰਦਾ ਮਾਰਗਾਂ ‘ਤੇ 15 ਟ੍ਰੇਨਾਂ (ਅਪ-ਐਂਡ-ਡਾਊਨ ਮਿਲਾ ਕੇ 30 ਟ੍ਰੇਨਾਂ) ਚਲਾਈਆਂ ਜਾਣਗੀਆਂ । ਇਸਦੇ ਨਾਲ ਹੀ ਰੇਲਵੇ ਨੇ ਕਿਹਾ ਕਿ ਇਨਾਂ ਟ੍ਰੇਨਾਂ ਵਿੱਚ ਸੀਟਾਂ ਰਿਜ਼ਰਵ ਕਰਵਾਉਣ ਵਾਲੇ ਯਾਤਰੀਆਂ ਨੂੰ ਰਵਾਨਗੀ ਦੇ ਸਮੇਂ ਤੋਂ ਘੱਟੋ-ਘੱਟ ਇੱਕ ਘੰਟੇ ਪਹਿਲਾਂ ਰੇਲਵੇ ਸਟੇਸ਼ਨ ਪਹੁੰਚਣਾ ਹੋਵੇਗਾ ।