ਬਾਲੀਵੁੱਡ ਐਕਟਰੈੱਸ ਸਨੀ ਲਿਓਨੀ ਸ਼ੂਟਿੰਗ ਦੌਰਾਨ ਕਾਫੀ ਮਸਤੀ ਕਰਦੀ ਹੈ। ਫਿਰ ਚਾਹੇ ਉਹ ਕਿਸੀ ਫਿਲਮ ਦੀ ਸ਼ੂਟਿੰਗ ਹੋਵੇ ਜਾਂ ਕਿਸੇ ਸ਼ੋਅ ਦੀ। ਸਨੀ ਸੋਸ਼ਲ ਮੀਡੀਆ ’ਤੇ ਅਕਸਰ ਆਪਣੀ ਸ਼ੂਟਿੰਗ ਦੇ ਬਿਹਾਈਂਡ ਦਿ ਸੀਨ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ’ਤੇ ਸ਼ੇਅਰ ਕਰਦੀ ਰਹਿੰਦੀ ਹੈ, ਜਿਸਤੋਂ ਸਾਫ ਪਤਾ ਚੱਲਦਾ ਹੈ ਕਿ ਸਨੀ ਲਿਓਨੀ ਮਸਤ ਮੌਲਾ ਹੈ। ਸਨੀ ਦੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ਅਤੇ ਫੈਨਜ਼ ਨੂੰ ਕਾਫੀ ਪਸੰਦ ਵੀ ਆਉਂਦੇ ਹਨ।
ਹੁਣ ਹਾਲ ਹੀ ’ਚ ਸਨੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਸਦੇ ਚਿਹਰੇ ’ਤੇ ਸੱਟ ਦੇ ਨਿਸ਼ਾਨ ਅਤੇ ਖ਼ੂਨ ਨਜ਼ਰ ਆ ਰਿਹਾ ਹੈ ਪਰ ਇਸਦੇ ਬਾਵਜੂਦ ਐਕਟਰੈੱਸ ਕਾਫੀ ਮਸਤੀ ਕਰ ਰਹੀ ਹੈ। ਇਸ ਵੀਡੀਓ ਨੂੰ ਸਨੀ ਨੇ ਹੀ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਵੀਡੀਓ ’ਚ ਦਿਸ ਰਿਹਾ ਹੈ ਕਿ ਸਨੀ ਆਪਣੇ ਕਿਸੇ ਸਹਿਕਰਮੀ ਨਾਲ ਲੁਡੋ ਖੇਡ ਰਹੀ ਹੈ। ਇਸ ਦੌਰਾਨ ਉਹ ਥੋੜ੍ਹੀ ਚਿੰਤਤ ਦਿਸ ਰਹੀ ਹੈ, ਉਸਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਮੰਨੋ ਉਹ ਹਾਰ ਰਹੀ ਹੈ, ਪਰ ਫਿਰ ਵੀ ਵੀਡੀਓ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਗੇਮ ਨੂੰ ਇੰਜੁਆਏ ਕਰ ਰਹੀ ਹੈ। ਇਸ ਦੌਰਾਨ ਸਨੀ ਨੇ ਟ੍ਰੈਕ ਸੂਟ ਪਾਇਆ ਹੋਇਆ ਹੈ ਅਤੇ ਉਸਦੇ ਚਿਹਰੇ ’ਤੇ ਸੱਟ ਦੇ ਨਿਸ਼ਾਨ ਦਿਸ ਰਹੇ ਹਨ।
ਜਾਹਿਰ ਹੈ ਕਿ ਉਹ ਸੱਟ ਦੇ ਨਿਸ਼ਾਨ ਨਕਲੀ ਹੋਣਗੇ। ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਅਪਕਮਿੰਗ ਫਿਲਮ ‘ਸ਼ਿਰੋ’ ਦੀ ਸ਼ੂਟਿੰਗ ਦੇ ਦੌਰਾਨ ਦੀ ਹੋਵੇਗੀ। ਤੁਸੀਂ ਵੀ ਦੇਖੋ ਵੀਡੀਓ।