glowing skin home remedies : ਚਿਹਰੇ ‘ਤੇ ਦਾਗ-ਧੱਬੇ ਪੈ ਜਾਂਦੇ ਹਨ, ਜਿਸ ਕਾਰਨ ਤੁਸੀਂ ਥੋੜ੍ਹਾ ਅਜੀਬ ਮਹਿਸੂਸ ਕਰਦੇ ਹੋ ਅਤੇ ਪ੍ਰੇਸ਼ਾਨੀ ‘ਚ ਪੈ ਜਾਂਦੇ ਹੋ। ਜ਼ਿਆਦਾਤਰ ਅਸੀਂ ਇਨ੍ਹਾਂ ਦਾਗ-ਧੱਬਿਆਂ ਨੂੰ ਮਿਟਾਉਣ ਲਈ ਬਿਊਟੀ ਪਾਰਲਰ ਦਾ ਸਹਾਰਾ ਲੈਂਦੇ ਹਾਂ ਪਰ ਕੁਝ ਦਿਨ ਤਕ ਤਾਂ ਇਹ ਦਾਗ ਨਜ਼ਰ ਨਹੀਂ ਆਉਂਦੇ ਪਰ ਫਿਰ ਤੋਂ ਇਹ ਸਮੱਸਿਆ ਬਣ ਜਾਂਦੀ ਹੈ। ਤੁਸੀਂ ਆਪਣੇ ਚਿਹਰੇ ਦੇ ਦਾਗ-ਧੱਬਿਆਂ ਨੂੰ ਘਰ ਬੈਠੇ ਹੀ ਛੂਹ-ਮੰਤਰ ਕਰ ਸਕਦੇ ਹੋ।
ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ। ਤੁਹਾਨੂੰ ਘਰ ਵਿਚ ਆਸਾਨੀ ਨਾਲ ਮਿਲ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਹੈ, ਜਿਸ ਤੋਂ ਤੁਹਾਨੂੰ ਘਰ ਬੈਠੇ ਹੀ ਇਨ੍ਹਾਂ ਦਾਗ-ਧੱਬਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਤਾਂ ਵੀ ਆਓ ਜਾਣਦੇ ਹਾਂ ਇਹ ਘਰੇਲੂ ਨੁਸਖਿਆਂ ਬਾਰੇ-
ਐਲੋਵੀਰਾ– ਐਲੋਵੀਰਾ ਨੂੰ ਚਮੜੀ ਦੇ ਬੈਕਟੀਰੀਆ ਖਤਮ ਕਰਨ ਅਤੇ ਖਰਾਬ ਚਮੜੀ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ। ਚਿਹਰੇ ਦੇ ਦਾਗ-ਧੱਬਿਆਂ ਨੂੰ ਹਟਾਉਣ ਲਈ ਇਸ ਦੇ ਪੱਤੇ ਨੂੰ ਛਿੱਲ ਕੇ ਇਸ ਤੋਂ ਨਿਕਲਣ ਵਾਲੀ ਜੈਲ ਨੂੰ ਧੱਬਿਆਂ ‘ਤੇ ਲਗਾਓ। ਅਜਿਹਾ ਦਿਨ ‘ਚ ਦੋ ਵਾਰ ਅੱਧੇ ਘੰਟੇ ਤਕ ਕਰਨ ਨਾਲ ਤੁਹਾਨੂੰ ਅਸਰ ਨਜ਼ਰ ਆਉਣ ਲੱਗ ਪਵੇਗਾ।
ਚਿਹਰੇ ਦੇ ਡੈਮੇਜ ਟਿਸ਼ੂ
ਮਲਾਈ ਚਿਹਰੇ ਦੇ ਲਈ ਵਧੀਆ ਮਾਇਸਚਰਾਈਜ਼ਰ ਦੇ ਤੌਰ ‘ਤੇ ਕੰਮ ਕਰਦੀ ਹੈ। ਚਿਹਰੇ ‘ਤੇ ਕੁਝ ਸਮਾਂ ਮਲਾਈ ਨਾਲ ਮਸਾਜ ਕਰਨ ਨਾਲ ਸਕਿਨ ਦੇ ਡੈਮੇਜ ਟਿਸ਼ੂ ਰਿਪੇਅਰ ਹੋ ਜਾਂਦੇ ਹਨ, ਜਿਸ ਨਾਲ ਸਕਿਨ ਹੈਲਦੀ ਬਣਦੀ ਹੈ।
ਕਾਲੇ ਧੱਬਿਆਂ ਤੋਂ ਰਾਹਤ
ਮਲਾਈ ਤਵਚਾ ਦੀ ਰੰਗਤ ਨੂੰ ਵੀ ਨਿਖਾਰਦੀ ਹੈ। ਮਲਾਈ ‘ਚ ਮੌਜੂਦ ਲੈਕਟਿਕ ਐਸਿਡ ਸਕਿਨ ‘ਤੇ ਮੌਜੂਦ ਟੇਨਿੰਗ ਨੂੰ ਦੂਰ ਕਰਕੇ ਸਕਿਨ ਨੂੰ ਕੁਦਰਤੀ ਤਰੀਕੇ ਤੋਂ ਨਿਖਾਰਦੀ ਹੈ। ਕਈ ਲੋਕਾਂ ਦੇ ਚਿਹਰੇ ‘ਤੇ ਕਾਲੇ ਧੱਬੇ ਹੋ ਜਾਂਦੇ ਹਨ, ਜਿਨ੍ਹਾਂ ‘ਤੇ ਕਈ ਵਾਰ ਮਹਿੰਗੀਆਂ ਕਰੀਮਾਂ ਵੀ ਅਸਰ ਨਹੀਂ ਕਰਦੀਆਂ ਹਨ ਪਰ ਹੁਣ ਤੁਸੀਂ ਇਨ੍ਹਾਂ ਕਾਲੇ ਧੱਬਿਆਂ ਤੋਂ ਰਾਹਤ ਪਾ ਸਕਦੇ ਹਨ। ਧੱਬਿਆਂ ‘ਤੇ ਮਲਾਈ ਲਗਾ ਕੇ ਉਨ੍ਹਾਂ ਨੂੰ ਕੁਝ ਦੇਰ ਲਈ ਛੱਡ ਦਿਓ ਅਤੇ ਬਾਅਦ ‘ਚ ਕਿਸੇ ਕੱਪੜੇ ਨਾਲ ਸਾਫ ਕਰ ਲਓ। ਅਜਿਹਾ ਰੋਜ਼ ਕਰਨ ਨਾਲ ਧੱਬੇ ਸਾਫ ਹੋ ਜਾਣਗੇ।
ਨਾਰੀਅਲ ਦਾ ਤੇਲ– ਨਾਰੀਅਲ ਦੇ ਤੇਲ ਨੂੰ ਗਰਨ ਕਰ ਕੇ ਦਾਗ ‘ਤੇ ਪੰਜ ਤੋਂ ਦੱਸ ਮਿੰਟ ਲਈ ਲਗਾਓ। ਇਸ ਤੋਂ ਮਿਲਣ ਵਾਲਾ ਵਿਟਾਮਿਨ-ਈ ਦਾਗ ਨੂੰ ਹਟਾਉਣ ‘ਚ ਮਦਦ ਕਰਦਾ ਹੈ। ਚਿਹਰੇ ਨੂੰ ਸਾਫ ਰੱਖਣ ਲਈ ਤੁਸੀਂ ਵਿਟਾਮਿਨ-ਈ ਦਾ ਤੇਲ ਵੀ ਲਗਾ ਸਕਦੇ ਹੋ। ਇਹ ਤੁਹਾਡੇ ਚਿਹਰੇ ਨੂੰ ਨਮੀ ਦਿੰਦਾ ਹੈ। ਪਰ ਇਹ ਤੇਲ ਹਰ ਕਿਸੇ ਦੀ ਚਮੜੀ ‘ਤੇ ਠੀਕ ਨਹੀਂ ਬੈਠਦਾ। ਇਸ ਲਈ ਵਰਤੋਂ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਤੇਲ ਚਮੜੀ ‘ਤੇ ਲਗਾ ਕੇ ਵੇਖੋ।