Rice benefits: ਚੌਲ ਭਾਰਤੀ ਰਸੋਈ ਦਾ ਅਹਿਮ ਹਿੱਸਾ ਹਨ। ਚੌਲ ਜਿੰਨੇ ਖਾਣ ‘ਚ ਸੁਆਦ ਹੁੰਦੇ ਹਨ, ਓਹਨੇ ਹੀ ਸਿਹਤ ਲਈ ਲਾਭਦਾਇਕ ਹੁੰਦੇ ਹਨ। ਭਾਰਤ ‘ਚ ਇਕ ਨਹੀਂ ਬਲਕਿ ਲਾਲ, ਚਿੱਟੇ, ਬ੍ਰਾਊਨ ਅਤੇ ਬਲੈਕ ਰੰਗ ਦੇ ਚੌਲ ਮਿਲਦੇ ਹਨ। ਜੇ ਤੁਸੀਂ ਵੀ ਇਹਨਾਂ ਚੌਲਾਂ ਦੇ ਫ਼ਰਕ ਵਿਚਕਾਰ ਉਲਝੇ ਹੋ ਤਾਂ ਅੱਜ ਇਸ ਨੂੰ ਅਸੀਂ ਦੂਰ ਕਰਾਂਗੇ ਅਤੇ ਨਾਲ ਹੀ ਦੱਸਾਂਗੇ ਇਹਨਾਂ ਦੇ ਸੇਵਨ ਨਾਲ ਤੁਹਾਨੂੰ ਕੀ ਫਾਇਦੇ ਮਿਲਦੇ ਹਨ…
ਕੀ ਚੌਲ ਸਿਹਤ ਲਈ ਲਾਭਦਾਇਕ ਹਨ
ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦਾ ਵਹਿਮ ਹੁੰਦਾ ਹੈ ਕਿ ਚੌਲ ਖਾਣੇ ਸਿਹਤ ਲਈ ਬਹੁਤ ਲਾਹੇਵੰਦ ਹੁੰਦੇ ਹਨ ਕਿ ਨਹੀਂ? ਬਸ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਪੂਰੇ ਦਿਨ ‘ਚ ਕਿੰਨੀ ਕਸਰਤ ਕਰਦੇ ਹੋ ਅਤੇ ਉਹ ਦੇ ਅਨੁਸਾਰ ਤੁਹਾਨੂੰ ਕਿੰਨੇ ਚੌਲ ਖਾਣੇ ਚਾਹੀਦੇ ਹਨ। ਜਦੋਂ ਤੁਸੀਂ ਜ਼ਿਆਦਾ ਸਰੀਰਕ ਗਤੀਵਿਧੀਆਂ ਕਰਦੇ ਹੋ ਅਤੇ ਤੁਹਾਡੇ ਸਰੀਰ ਨੂੰ ਐਨਰਜ਼ੀ ਦੀ ਲੋੜ ਹੋਵੇ ਤਾਂ ਉਸ ਵੇਲੇ ਤੁਹਾਨੂੰ ਚੌਲ ਖਾਣੇ ਚਾਹੀਦੇ ਹਨ। ਇਕ ਵੱਡੀ ਕੌਲੀ ਚੌਲਾਂ ਦੀ ਖਾ ਕੇ ਬੈਠੇ ਰਹਿਣ ਨਾਲ ਸਰੀਰ ‘ਚ ਮੋਟਾਪਾ ਆਉਂਦਾ ਹੈ। ਚਲੋ ਹੁਣ ਦੱਸਦੇ ਆ ਚਿੱਟੇ, ਬਰਾਊਨ, ਲਾਲ ਅਤੇ ਬਲੈਕ ਚੌਲਾਂ ‘ਚ ਕੀ ਫਰਕ ਹੈ…
ਚਿੱਟੇ ਚੌਲ
ਚਿੱਟੇ ਚੌਲਾਂ ਦੇ ਉਪਰੋਂ ਭੁਸੀ, ਚੋਕਰ ਅਤੇ ਰਗਾਣੂਆਂ ਦੀ ਪਰਤ ਨੂੰ ਹਟਾ ਦਿੱਤਾ ਜਾਂਦਾ ਹੈ। ਜਿਸ ਕਾਰਨ ਇਸ ਦੇ ਪੋਸ਼ਕ ਤੱਤ ਹੋਰ ਚੌਲਾਂ ਦੀ ਤੁਲਨਾ ‘ਚ ਘੱਟ ਜਾਂਦੇ ਹਨ। ਹੋਰ ਫਾਇਬਰ, ਵਿਟਾਮਿਨ ਬਹੁਤ ਘੱਟ ਮਾਤਰਾ ‘ਚ ਪਾਏ ਜਾਂਦੇ ਹਨ। ਫਾਈਬਰ ਘੱਟ ਹੋਣ ਦੇ ਕਾਰਨ ਖਾਣਾ ਖਾਣ ਤੋਂ ਬਾਅਦ ਵੀ ਤੁਰੰਤ ਭੁੱਖ ਲੱਗਣ ਲੱਗ ਜਾਂਦੀ ਹੈ। ਚਿੱਟੇ ਚੌਲਾਂ ‘ਚ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਹਨ। ਇਸ ‘ਚ ਤੁਸੀਂ ਚਮੇਲੀ ਕਿਸਮ ਨੂੰ ਛੱਡ ਕੇ ਬਾਸਮਤੀ ਚੌਲਾਂ ਦੀ ਚੋਣ ਕਰ ਸਕਦੇ ਹੋ। ਇਹ ਸਿਹਤ ਲਈ ਕਾਫ਼ੀ ਲਾਭਦਾਇਕ ਹੁੰਦੇ ਹਨ।
ਬਰਾਊਨ ਚੌਲ
Brown rice ‘ਚ ਇਸ ਦੀ ਪਹਿਲੀ ਪਰਤ ਫੂਸ ਨੂੰ ਹਟਾ ਦਿੱਤਾ ਜਾਂਦਾ ਹੈ ਪਰ ਚੋਕਰ ਅਤੇ ਰੋਗਾਣੂਆਂ ਦੀ ਪਰਤ ਹੁੰਦੀ ਹੈ। ਜਿਸ ਕਾਰਨ ਇਹ ਕਾਫ਼ੀ ਹੈਲਥੀ ਹੁੰਦੇ ਹਨ। ਇਹ ਮੈਗਨੀਸ਼ਿਅਮ, ਲੋਹਾ ਅਤੇ ਫਾਈਬਰ ਦਾ ਚੰਗਾ ਸਰੋਤ ਹਨ। ਜਦੋਂ ਫਾਈਬਰ ਦੀ ਗੱਲ ਆਉਂਦੀ ਹੈ ਤਾਂ 100 ਗ੍ਰਾਮ Brown rice ‘ਚ 3.1 ਗ੍ਰਾਮ ਹੋਰ ਚਿੱਟੇ ਚੌਲ ‘ਚ 1 ਗ੍ਰਾਮ ਫਾਈਬਰ ਹੁੰਦਾ ਹੈ।
ਲਾਲ ਚੌਲ
ਪਿਛਲੇ ਕਾਫ਼ੀ ਸਮੇਂ ਤੋਂ ਲੋਕਾਂ ‘ਚ ਹੁਣ ਲਾਲ ਚੌਲ ਖਾਣ ਦਾ ਕ੍ਰੇਜ਼ ਵਧ ਰਿਹਾ ਹੈ। ਇਸ ‘ਚ ਐਥੋਸਾਈਨੀਨ ਹੁੰਦਾ ਹੈ ਜਿਸ ਦੇ ਕਾਰਨ ਇਹ ਕਾਫ਼ੀ ਪੋਸ਼ਟਿਕ ਹੁੰਦੇ ਹਨ। ਬਿਨਾਂ ਪੱਕੇ ਹੋਏ 100 ਗ੍ਰਾਮ ਚੌਲਾਂ ‘ਚ 360 ਕੈਲੋਰੀ ਅਤੇ 6.2 ਗ੍ਰਾਮ ਫਾਈਬਰ ਹੁੰਦਾ ਹੈ। Brown rice ਦੇ ਮੁਕਾਬਲੇ ਲਾਲ ਚੌਲਾਂ ‘ਚ ਜ਼ਿਆਦਾ ਫਾਈਬਰ ਪਾਇਆ ਜਾਂਦਾ ਹੈ।
ਕਾਲੇ ਚੌਲ
ਕਾਲੇ ਚੌਲ ਨਾ ਸਿਰਫ ਸਿਹਤ ਲਈ ਬਲਕਿ ਖਾਣ ‘ਚ ਵੀ ਬਹੁਤ ਸਵਾਦ ਹੁੰਦੇ ਹਨ। ਪੋਸ਼ਣ ਦੀ ਗੱਲ ਕਰੀਏ ਤਾਂ ਕਾਲੇ ਚੌਲ ਲਾਲ ਅਤੇ ਬਰਾਊਨ ਚੌਲਾਂ ਦੇ ਵਿਚਕਾਰ ਆਉਂਦੇ ਹਨ। 100 ਗ੍ਰਾਮ ਕਾਲੇ ਚੌਲਾਂ ‘ਚ 4.5 ਗ੍ਰਾਮ ਫਾਈਬਰ ਪਾਇਆ ਜਾਂਦਾ ਹੈ। ਇਸ ਦਾ ਗਲਾਸੈਮਿਕ ਇੰਡੈਕਸ ਕਾਫ਼ੀ ਮਾਤਰਾ ‘ਚ ਹੁੰਦਾ ਹੈ, ਜਿਸ ਕਰਕੇ ਇਹ ਬਹੁਤ ਹੋਲੀ ਗਤੀਸ਼ੀਲਤਾ ‘ਚ ਰਿਲੀਜ ਹੁੰਦੇ ਹਨ ਅਤੇ ਪਚਣ ‘ਚ ਜ਼ਿਆਦਾ ਸਮਾਂ ਲੈਂਦੇ ਹਨ। ਇਹਨਾਂ ਨੂੰ ਖਾਣੇ ‘ਚ ਹੀ ਨਹੀਂ ਬਲਕਿ ਸਲਾਦ ਤਰ੍ਹਾਂ ਵੀ ਖਾਇਆ ਜਾ ਸਕਦਾ ਹੈ।