ਨਵੀਂ ਦਿੱਲੀ: ਭਾਰਤ ਸਰਕਾਰ ਨੇ ਅਜਿਹੀ ਮੋਬਾਈਲ ਐਪ ਤਿਆਰ ਕੀਤੀ ਹੈ, ਜੋ ਤੁਹਾਨੂੰ ਕਿਸੇ ਵੀ ਉਤਪਾਦ ਦੇ ਅਸਲੀ ਜਾਂ ਨਕਲੀ ਹੋਣ ਵਿੱਚ ਫਰਕ ਦੱਸੇਗੀ। ਇਸ ਐਪ ਨੂੰ ਭਾਰਤ ਸਰਕਾਰ ਦੇ ਉਪਭੋਗਤਾ ਮਾਮਲੇ ਵਿਭਾਗ ਵੱਲੋਂ ਤਿਆਰ ਕਰਵਾਇਆ ਗਿਆ ਹੈ, ਇਸ ਐਪ ਦਾ ਨਾਂਅ ਹੈ ਸਮਾਰਟ ਕੰਜ਼ਿਊਮਰ (SMART CONSUMER GS1).
ਸਮਾਰਟ ਕੰਜ਼ਿਊਮਰ ਐਪ iOS ਤੇ Android ਦੋਵਾਂ ਪਲੇਟਫਾਰਮ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਜਦੋਂ ਕਿਸੇ ਵੀ ਪ੍ਰੋਡਕਟ ਦੇ ਬਾਰ ਕੋਡ ਨੂੰ ਇਸ ਐਪ ਰਾਹੀਂ ਸਕੈਨ ਕੀਤਾ ਜਾਂਦਾ ਹੈ ਜਾਂ GTIN ਨੰਬਰ ਨੂੰ ਇਸ ਵਿੱਚ ਭਰਿਆ ਜਾਂਦਾ ਹੈ ਤਾਂ ਇਹ ਐਪ ਉਸ ਉਤਪਾਦ ਦੇ ਸਾਰੇ ਵੇਰਵੇ ਦੱਸ ਦੇਵੇਗਾ। ਯਾਨੀ ਕਿ ਇਸ ਦੀ ਮਦਦ ਨਾਲ ਉਤਪਾਦ ਦੇ ਅਸਲੀ ਜਾਂ ਨਕਲੀ ਹੋਣ ਦੀ ਪੁਸ਼ਟੀ ਬੇਹੱਦ ਸੌਖੇ ਢੰਗ ਨਾਲ ਕੀਤੀ ਜਾ ਸਕਦੀ ਹੈ