72.99 F
New York, US
November 8, 2024
PreetNama
ਖਾਸ-ਖਬਰਾਂ/Important News

ਚੀਨੀ ਦੂਰਸੰਚਾਰ ਕੰਪਨੀ ਅਮਰੀਕੀ ਬਾਜ਼ਾਰ ਤੋਂ ਬਾਹਰ, 60 ਦਿਨਾਂ ਦੇ ਅੰਦਰ ਚਾਈਨਾ ਟੈਲੀਕਾਮ ਨੂੰ ਬੰਦ ਕਰਨੀਆਂ ਹੋਣਗੀਆਂ ਘਰੇਲੂ ਤੇ ਕੌਮਾਂਤਰੀ ਸੇਵਾਵਾਂ

ਚੀਨ ਨਾਲ ਵਧਦੇ ਤਣਾਅ ਦੌਰਾਨ ਇਕ ਅਮਰੀਕੀ ਰੈਗੂਲੇਟਰੀ ਨੇ ਰਾਸ਼ਟਰੀ ਸੁਰੱਖਿਆ ਦੇ ਖ਼ਤਰੇ ਦੇ ਮੱਦੇਨਜ਼ਰ ਚਾਈਨਾ ਟੈਲੀਕਾਮ ਲਿਮਟਡ ਦੀ ਇਕ ਇਕਾਈ ਨੂੰ ਅਮਰੀਕੀ ਬਾਜ਼ਾਰ ਤੋਂ ਬਾਹਰ ਕਰ ਦਿੱਤਾ ਹੈ। ਚਾਈਨਾ ਟੈਲੀਕਾਮ ਲਿਮਟਡ ਚੀਨ ’ਚ ਸਰਕਾਰੀ ਖੇਤਰ ਦੀਆਂ ਤਿੰਨ ਸਭ ਤੋਂ ਵੱਡੀਆਂ ਦੂਰਸੰਚਾਰ ਕੰਪਨੀਆਂ ’ਚੋਂ ਇਕ ਹੈ। ਸੰਘੀ ਸੰਚਾਰ ਕਮਿਸ਼ਨ (ਐੱਫਸੀਸੀ) ਵੱਲੋਂ ਮੰਗਲਵਾਰ ਨੂੰ ਦਿੱਤੇ ਗਏ ਇਕ ਹੁਕਮ ’ਚ ਕਿਹਾ ਗਿਆ ਹੈ ਕਿ ਚਾਈਨਾ ਟੈਲੀਕਾਮ (ਅਮਰੀਕਾ) ਕਾਰਪੋਰੇਸ਼ਨ ਨੂੰ 60 ਦਿਨਾਂ ਦੇ ਅੰਦਰ ਅਮਰੀਕਾ ’ਚ ਘਰੇਲੂ ਤੇ ਕੌਮਾਂਤਰੀ ਸੇਵਾਵਾਂ ਬੰਦ ਕਰਨੀਆਂ ਪੈਣਗੀਆਂ।

ਕਮਿਸ਼ਨ ਨੇ ਕਿਹਾ ਕਿ ਬੀਜਿੰਗ ਅਮਰੀਕੀ ਸੰਚਾਰ ਨੂੰ ਲੁਕਾਉਣ ਜਾਂ ਅੜਿੱਕਾ ਪਾਉਣ ਲਈ ਇਸ ਕੰਪਨੀ ਦਾ ਇਸਤੇਮਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਅਮਰੀਕਾ ਖ਼ਿਲਾਫ਼ ਜਾਸੂਸੀ ਤੇ ਹੋਰ ਨੁਕਸਾਨਦਾਈ ਸਰਗਰਮੀਆਂ ’ਚ ਸ਼ਾਮਲ ਹੋਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਬਾਜ਼ਾਰਾਂ ’ਚ ਚੀਨੀ ਕੰਪਨੀਆਂ ਦੀ ਪਹੁੰਚ ਨੂੰ ਬਹੁਤ ਸੀਮਤ ਕਰ ਦਿੱਤਾ ਸੀ। ਰਾਸ਼ਟਰਪਤੀ ਜੋਅ ਬਾਇਡਨ ਦੀ ਸੁਰੱਖਿਆ ਨੂੰ ਖ਼ਤਰਾ ਦੱਸਦੇ ਹੋਏ ਬੀਜਿੰਗ ਨਾਲ ਜੁੜੀਆਂ ਕੰਪਨੀਆਂ ਖ਼ਿਲਾਫ਼ ਇਸੇ ਤਰ੍ਹਾਂ ਦੇ ਵੱਡੇ ਕਦਮ ਚੁੱਕ ਰਹੇ ਹਨ। ਚਾਈਨੀ ਟੈਲੀਕਾਮ ਉਨ੍ਹਾਂ ਕੰਪਨੀਆਂ ’ਚ ਸ਼ ਾਮਿਲ ਹੈ, ਜਿਸ ਨੂੰ ਟਰੰਪ ਦੇ ਹੁਕਮ ਤਹਿਤ ਨਾ ਸਿਰਫ਼ ਅਮਰੀਕੀ ਸਟਾਕ ਐਕਸਚੇਂਜਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ ਬਲਕਿ ਅਮਰੀਕੀਆਂ ਨੂੰ ਉਨ੍ਹਾਂ ’ਚ ਨਿਵੇਸ਼ ਕਰਨ ਤੋਂ ਰੋਕ ਦਿੱਤਾ ਗਿਆ ਸੀ। ਐੱਫਸੀਸੀ ਨੇ ਕਿਹਾ ਹੈ ਕਿ ਅਮਰੀਕੀ ਏਜੰਸੀਆਂ ਲਈ ਕੰਪਨੀ ਦਾ ਵਿਹਾਰ ਭਰੋਸੇਯੋਗਤਾ ਦੀ ਕਮੀ ਨੂੰ ਦਰਸਾਉਂਦਾ ਹੈ।

Related posts

ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ

On Punjab

ਅਮਰੀਕਾ ਨੇ ਰੋਕੇ ਪਾਕਿਸਤਾਨ ਜਹਾਜ਼, ਐਫਏਏ ਦੇ ਫਿਕਰ ਮਗਰੋਂ ਕੀਤੀ ਕਾਰਵਾਈ

On Punjab

‘ਰੈਫਰੈਂਡਮ 2020’ ਵਾਲਿਆਂ ਨੂੰ ਸਿੱਧੀ ਹੋ ਕੇ ਟੱਕਰੀ ਮੋਦੀ ਸਰਕਾਰ

On Punjab