62.94 F
New York, US
April 18, 2025
PreetNama
ਖਾਸ-ਖਬਰਾਂ/Important News

ਚੀਨੀ ਫੌਜ ਦੀ ਹਿੱਲਜੁਲ ਮਗਰੋਂ ਟਰੰਪ ਨੇ ਘੁਮਾਇਆ ਮੋਦੀ ਨੂੰ ਫੋਨ, ਅਗਲੀ ਰਣਨੀਤੀ ‘ਤੇ ਚਰਚਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਭਾਰਤ-ਚੀਨ ਸਰਹੱਦੀ ਵਿਵਾਦ ਤੇ ਜੀ-7 ਸਮੇਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਟਰੰਪ ਨੇ ਮੋਦੀ ਨੂੰ ਅਗਲੇ ਜੀ-7 ਸਮਿੱਟ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਮੋਦੀ ਨੇ ਟਵੀਟ ਕੀਤਾ, ਮੇਰੇ ਦੋਸਤ ਡੋਨਲਡ ਟਰੰਪ ਦੇ ਨਾਲ ਗਰਮਜੋਸ਼ੀ ਨਾਲ ਗੱਲਬਾਤ ਹੋਈ। ਅਸੀਂ ਜੀ-7 ਸਮਿੱਟ ਦੀ ਅਗਵਾਈ ਬਾਰੇ ਉਨ੍ਹਾਂ ਦੀਆਂ ਯੋਜਨਾਵਾਂ ਤੇ ਕੋਰੋਨਾ ਦੇ ਮੁੱਦੇ ‘ਤੇ ਗੱਲਬਾਤ ਕੀਤੀ। ਭਾਰਤ ਤੇ ਅਮਰੀਕਾ ਵਿਚਾਲੇ ਮਜ਼ਬੂਤ ਸਬੰਧ ਕੋਰੋਨਾ ਤੋਂ ਬਾਅਦ ਦੁਨੀਆਂ ਲਈ ਅਹਿਮ ਹੋਣਗੇ।

ਪੀਐਮਓ ਨੇ ਵੀ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਤੇ ਅਮਰੀਕੀ ਰਾਸ਼ਟਰਪਤੀ ਵਿਚਾਲੇ ਗੱਲਬਾਤ ਹੋਈ। ਇਸ ਦੌਰਾਨ ਰਾਸ਼ਰਪਤੀ ਟਰੰਪ ਨੇ ਜੀ-7 ਦਾ ਦਾਇਰਾ ਵਧਾਉਣ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਇਸ ਦੇ ਮੌਜੂਦਾ ਮੈਂਬਰ ਦੇਸ਼ਾਂ ‘ਚ ਭਾਰਤ ਸਮੇਤ ਕੁਝ ਹੋਰ ਅਹਿਮ ਦੇਸ਼ਾਂ ਨੂੰ ਸ਼ਾਮਲ ਕਰਨ ਦੀ ਇੱਛਾ ਜ਼ਾਹਿਰ ਕੀਤੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਦੂਰਦਰਸ਼ੀ ਸੋਚ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇਸ ਸਮਿੱਟ ਨੂੰ ਸਫ਼ਲ ਬਣਾਉਣ ਲਈ ਅਮਰੀਕਾ ਤੇ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ‘ਚ ਖੁਸ਼ੀ ਮਹਿਸੂਸ ਕਰੇਗਾ। ਮੋਦੀ ਨੇ ਅਮਰੀਕਾ ‘ਚ ਹੋ ਰਹੀ ਹਿੰਸਾ ਬਾਰੇ ਵੀ ਗੱਲ ਕੀਤੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਦਾ ਹੱਲ ਜਲਦ ਲੱਭ ਲਿਆ ਜਾਵੇਗਾ।

Related posts

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਤੋਂ ਡਾ. ਅੰਬੇਡਕਰ ਦੀ ਫੋੋਟੋ ਹਟਾਈ ਗਈ: ਕੇਜਰੀਵਾਲ

On Punjab

ਓਮੀਕ੍ਰੋਨ ਨਾਲ ਇਨਫੈਕਟਿਡਾਂ ’ਚ ਬਿਮਾਰੀ ਦੇ ਹਲਕੇ ਲੱਛਣ : ਸੀਡੀਸੀ ਮੁਖੀ

On Punjab

ਹੁਣ ਅਮਰੀਕਾ ਦੇ ਗਿਰਜਾ ਘਰ ‘ਚ ਫਾਇਰਿੰਗ, ਮਹਿਲਾ ਦੀ ਮੌਤ, 3 ਜ਼ਖ਼ਮੀ

On Punjab