ਬੀਜਿੰਗ: ਚੀਨ ਨੇ ਪੂਰਬੀ ਲੱਦਾਖ ਦੀ ਗਲਵਨ ਘਾਟੀ ‘ਚ 15 ਜੂਨ ਨੂੰ ਹੋਈ ਝੱੜਪ ਤੋਂ ਪਹਿਲਾਂ ਮਾਰਸ਼ਲ ਆਰਟਸ ਅਤੇ ਪਹਾੜੀ ਚੜ੍ਹਨ ਵਾਲੇ ਮਾਹਰ ਭੇਜੇ ਸਨ।ਚੀਨ ਦੇ ਸਰਕਾਰੀ ਮੀਡੀਆ ਦਾ ਇਹ ਦਾਅਵਾ ਹੈ ਕਿ ਇਹ ਕੱਦਮ ਚੀਨੀ ਸੈਨਿਕਾਂ ਨੂੰ ਫੁਰਤੀਲੇ ਤੇ ਫਿੱਟ ਬਣਾਉਣ ਲਈ ਚੁੱਕਿਆ ਗਿਆ ਸੀ।
ਚੀਨ ਦੇ ਮਿਲਿਟ੍ਰੀ ਅਖ਼ਬਾਰ, ‘ਚਾਈਨਾ ਨੈਸ਼ਨਲ ਡਿਫੈਂਸ ਨਿਊਜ਼’ ਦੀ ਰਿਪੋਰਟ ਦੇ ਅਨੁਸਾਰ, ਚੀਨ ਨੇ ਤਿੱਬਤ ਦੀ ਰਾਜਧਾਨੀ ਲਹਸਾ ਵਿੱਚ ਪੰਜ ਮਿਲਸ਼ੀਆ ਡਿਵੀਜ਼ਨ ਨੂੰ ਤਾਇਨਾਤ ਕੀਤਾ ਸੀ। ਇਸ ਵਿੱਚ ਮਾਉਂਟ ਐਵਰੈਸਟ ਟਾਰਚ ਰਿਲੇਅ ਟੀਮ ਦੇ ਸਾਬਕਾ ਮੈਂਬਰ ਤੇ ਮਾਰਸ਼ਲ ਆਰਟ ਕਲੱਬ ਦੇ ਲੜਾਕੂ ਸ਼ਾਮਲ ਸਨ।ਮਾਊਂਟ ਐਵਰੈਸਟ ਟੌਰਚ ਰਿਲੇਅ ਟੀਮ ਦੇ ਮੈਂਬਰ ਪਹਾੜਾਂ ਵਿੱਚ ਕੰਮ ਕਰਨ ‘ਚ ਪੂਰੀ ਤਰ੍ਹਾਂ ਤਿਆਰ ਹੁੰਦੇ ਹਨ। ਜਦਕਿ ਮਾਰਸ਼ਲ ਆਰਟਿਸਟ ਖਤਰਨਾਕ ਲੜਾਕੂ ਹੁੰਦੇ ਹਨ। ਉਹ ਜਵਾਨਾਂ ਨੂੰ ਚਲਾਕੀ ਤੇ ਟ੍ਰੇਨ ਕਰਨ ਲਈ ਤਾਇਨਾਤ ਕੀਤੇ ਗਏ ਸਨ।
ਮਿਲਸ਼ੀਆ ਡਿਵੀਜ਼ਨ ਕੋਈ ਅਧਿਕਾਰਤ ਫੌਜ ਨਹੀਂ। ਇਹ ਸੈਨਾ ਦੀ ਮਦਦ ਕਰਨ ਲਈ ਹੁੰਦੇ ਹਨ।ਅਖ਼ਬਾਰ ਨੇ ਤਿੱਬਤੀ ਲਹਾਸਾ ਵਿੱਚ ਸੈਂਕੜੇ ਨਵੇਂ ਸੈਨਿਕਾਂ ਦੀ ਸੀਸੀਟੀਵੀ ਫੁਟੇਜ ਵੀ ਦਿਖਾਈ ਹੈ।