ਯੇਰੂਸ਼ਲਮ: ਇਜ਼ਰਾਇਲ ‘ਚ ਚੀਨੀ ਰਾਜਦੂਤ ਦੀ ਮੌਤ ਹੋ ਗਈ ਹੈ। ਉਹ ਆਪਣੇ ਘਰ ‘ਚ ਹੀ ਮ੍ਰਿਤਕ ਪਾਏ ਗਏ। ਇਜ਼ਰਾਇਲ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਲਾਂਕਿ ਫਿਲਹਾਲ ਰਾਜਦੂਤ ਦੀ ਮੌਤ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ। ਅਹਿਮ ਗੱਲ਼ ਹੈ ਕਿ ਰਾਜਦੂਤ ਦੀ ਮੌਤ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੌਂਪੀਓ ਦੀ ਅਲੋਚਨਾ ਕਰਨ ਦੋ ਮਹਿਜ਼ ਦੋ ਦਿਨ ਬਾਅਦ ਹੋਈ ਹੈ।
ਇਜ਼ਰਾਇਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 58 ਸਾਲਾ ਡੂ ਵੇਈ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਫਰਵਰੀ ‘ਚ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਪਹਿਲਾਂ ਯੁਕਰੇਨ ‘ਚ ਚੀਨ ਦੇ ਦੂਤ ਦੇ ਰੂਪ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦੀ ਪਤਨੀ ਤੇ ਇੱਕ ਬੇਟਾ ਹੈ ਜੋ ਇਜ਼ਰਾਇਲ ‘ਚ ਨਹੀਂ ਸਨ।