47.61 F
New York, US
November 22, 2024
PreetNama
ਸਮਾਜ/Social

ਚੀਨੀ ਸੈਨਾ ਨਹੀਂ ਹਟ ਰਹੀ ਸਰਹੱਦ ਤੋਂ ਪਿਛਾਂਹ! ਭਾਰਤ ਸਰਕਾਰ ਨੇ ਦੱਸੀ ਸਚਾਈ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਚੀਨੀ ਫੌਜ ਦੀ ਸਰਹੱਦ ਤੋਂ ਪਿੱਛੇ ਨਾ ਹਟਣ ਦੀ ਖ਼ਬਰ ਨੂੰ ਬੇਬੁਨਿਆਦ ਕਿਹਾ ਹੈ। ਕੇਂਦਰ ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ ਕਿ ਚੀਨੀ ਫੌਜ ਸਰਹੱਦ ਤੋਂ ਪਿੱਛੇ ਨਹੀਂ ਹਟ ਰਹੀ। ਸਰਕਾਰੀ ਸੂਤਰਾਂ ਅਨੁਸਾਰ ਚੀਨੀ ਫੌਜ ਦੀ ਸਰਹੱਦ ਤੋਂ ਵਾਪਸੀ ਦੀ ਪ੍ਰਕਿਰਿਆ ਵਿਚਾਰ-ਵਟਾਂਦਰੇ ਅਨੁਸਾਰ ਚੱਲ ਰਹੀ ਹੈ।

ਦਰਅਸਲ, ਭਾਰਤ-ਚੀਨ ਸਰਹੱਦ ‘ਤੇ ਤਣਾਅ ਨੂੰ ਘੱਟ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਤੇ ਸੈਨਿਕ ਪੱਧਰ ‘ਤੇ ਗੱਲਬਾਤ ਚੱਲ ਰਹੀ ਹੈ। ਸਰਹੱਦ ‘ਤੇ ਤਣਾਅ ਖ਼ਤਮ ਕਰਨ ਲਈ ਡਿਸਅੰਗੇਜਮੈਂਟ ਪ੍ਰਕਿਰਿਆ ਦੇ ਦੂਜੇ ਪੜਾਅ ਲਈ ਭਾਰਤ ਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਮੰਗਲਵਾਰ ਦੁਪਹਿਰ 2 ਵਜੇ ਤੱਕ ਚੱਲੀ। ਸਵੇਰੇ 11 ਵਜੇ ਐਲਏਸੀ ਚੁਸ਼ੂਲ ਵਿਖੇ ਸ਼ੁਰੂ ਹੋਈ ਇਹ ਮੁਲਾਕਾਤ ਪੂਰੇ 14 ਘੰਟੇ ਚੱਲੀ।
ਸੂਤਰਾਂ ਅਨੁਸਾਰ ਮੀਟਿੰਗ ਵਿੱਚ ਐਲਏਸੀ ਦੇ ਸਾਰੇ ਸਥਾਨਾਂ ਤੇ ਡਿਸਅੰਗੇਜਮੈਂਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਐਲਏਸੀ ‘ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਭਾਰੀ ਨਿਰਮਾਣ ਨੂੰ ਘਟਾਉਣ ਦੇ ਨਾਲ-ਨਾਲ ਉਂਗਲੀ ਖੇਤਰ ਤੇ ਡੇਪਸਾਂਗ ਮੈਦਾਨੀ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਭਾਰਤ ਨੇ ਚੀਨੀ ਫੌਜ ਦੇ ਫਿੰਗਰ ਏਰੀਆ ਨੰਬਰ 4 ਦੀ ਰਿਜ ਲਾਈਨ ‘ਤੇ ਮੌਜੂਦ ਚੀਨੀ ਫੌਜੀਆਂ ਦਾ ਮੁੱਦਾ ਵੀ ਚੁੱਕਿਆ। ਇਸ ਤੋਂ ਇਲਾਵਾ ਚੀਨੀ ਫੌਜਾਂ ਫਿੰਗਰ 8 ਤੋਂ ਫਿੰਗਰ 5 ਤੱਕ ਵੱਡੀ ਗਿਣਤੀ ਵਿੱਚ ਮੌਜੂਦ ਹਨ। ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਟਕਰਾਅ ਨੂੰ ਘਟਾਉਣ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਚੀਨੀ ਸੈਨਿਕ ਇੱਥੇ ਆਪਣੀ ਲਾਮਬੰਦੀ ਨੂੰ ਘਟਾਉਣ। ਭਾਰਤੀ ਪੱਖ ਨੇ ਵੀ ਇਹ ਗੱਲ ਕਹੀ।

Related posts

ਹਿਮਾਚਲ ‘ਚ ਹੜ੍ਹ ਦੀ ਤਬਾਹੀ ਦਾ ਮੰਜ਼ਰ, ਮਨਾਲੀ ਤੋਂ ਰੋਹਤਾਂਗ ਦਰ੍ਹੇ ਤੱਕ ਨੈਸ਼ਨਲ ਹਾਈਵੇ ਤਹਿਸ-ਨਹਿਸ

On Punjab

ਕਿਤੇ ਭੁੱਲ ਕੇ ਵੀ ਚਲੇ ਜਾਇਓ ਇਸ ਨਦੀ ਦੇ ਨੇੜੇ, ਜੇ ਵਿੱਚ ਗਏ ਤਾਂ ਮੌਤ ਪੱਕੀ, ਜਾਣੋ ਕੀ ਹੈ ਕਾਰਨ

On Punjab

ਰਾਮਦੇਵ ਦੇ ਸ਼ਰਬਤ ਦੀ ਖੁੱਲ੍ਹੀ ਪੋਲ, ਹੁਣ ਮੁਕੱਦਮੇ ਦੀ ਤਲਵਾਰ

On Punjab