ਬੀਜਿੰਗ: ਚੀਨ ਨੇ ਪਿਛਲੇ ਕੁਝ ਸਾਲਾਂ ਵਿੱਚ ਆਪਣੀ ਜਲ ਸੈਨਾ ਦੀ ਤਾਕਤ ਕਈ ਗੁਣਾ ਵਧਾਈ ਹੈ। ਹੁਣ ਚੀਨ ਕੋਲ ਵਿਸ਼ਵ ਦੀ ਸਭ ਤੋਂ ਵੱਡੀ ਸਮੁੰਦਰੀ ਫੌਜ ਹੈ। ਚੀਨ ਦੀ ਨਜ਼ਰ ਭਾਰਤ ਨੂੰ ਘੇਰਨ ਲਈ ਪਾਕਿਸਤਾਨ, ਸ੍ਰੀਲੰਕਾ ਤੇ ਮਿਆਂਮਾਰ ਵਿੱਚ ਆਪਣੇ ਜਲ ਸੈਨਾ ਦੇ ਬੇਸ ਬਣਾਉਣ ‘ਤੇ ਹੈ। ਇਸ ਤੋਂ ਇਲਾਵਾ ਚੀਨ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਦੁੱਗਣੀ ਕਰਨ ਲਈ ਵੀ ਕੰਮ ਕਰ ਰਿਹਾ ਹੈ।
ਪੈਂਟਾਗਨ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਪਾਕਿਸਤਾਨ, ਸ੍ਰੀਲੰਕਾ ਤੇ ਮਿਆਂਮਾਰ ਤੋਂ ਇਲਾਵਾ ਚੀਨ ਭਾਰਤ ਵਿੱਚ ਤਕਰੀਬਨ ਦਰਜਨ ਦੇਸ਼ਾਂ ਵਿੱਚ ਮਜ਼ਬੂਤ ਸੈਨਿਕ ਬੇਸ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਦੇਸ਼ ਥਾਈਲੈਂਡ, ਸਿੰਗਾਪੁਰ, ਇੰਡੋਨੇਸ਼ੀਆ, ਕੀਨੀਆ, ਸੰਯੁਕਤ ਅਰਬ ਅਮੀਰਾਤ, ਸੇਚੇਲਸ, ਤਨਜ਼ਾਨੀਆ, ਅੰਗੋਲਾ ਤੇ ਤਾਜਿਕਸਤਾਨ ਹਨ। ਇਨ੍ਹਾਂ ਸੰਭਾਵਤ ਚੀਨੀ ਬੇਸਾਂ ਦਾ ਉਦੇਸ਼ ਨੇਵੀ, ਹਵਾਈ ਸੈਨਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਸ ਦੇ ਨਾਲ ਹੀ ਚੀਨ ਨੇ ਦੱਖਣੀ ਚੀਨ ਸਾਗਰ ਵਿਚ ਹੈਨਾਨ ਆਈਲੈਂਡਜ਼ ਤੇ ਪਾਰਸਲ ਆਈਸਲੈਂਡ ਦੇ ਵਿਚਕਾਰਲੇ ਖੇਤਰਾਂ ਵਿੱਚ ਮਿਜ਼ਾਈਲਾਂ ਦਾਗ ਕੇ ਆਪਣੀਆਂ ਪਹਿਲਾਂ ਐਲਾਨੀਆਂ ਅਭਿਆਸ ਦੀਆਂ ਗਤੀਵਿਧੀਆਂ ਵਿੱਚ ਵਾਧਾ ਕੀਤਾ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਰੱਖਿਆ ਮੰਤਰਾਲਾ ਪਾਰਸਲ ਆਈਲੈਂਡਜ਼ ਦੇ ਦੁਆਲੇ ਬੈਲਿਸਟਿਕ ਮਿਜ਼ਾਈਲਾਂ ਦੀ ਜਾਂਚ ਸਣੇ ਹੋਰ ਫੌਜੀ ਅਭਿਆਸਾਂ ਦੇ ਚੀਨ ਦੇ ਫੈਸਲਿਆਂ ਤੋਂ ਚਿੰਤਤ ਹੈ।