ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਉਈਗਰ ਮੁਸਲਮਾਨ ਜ਼ਬਰਦਸਤ ਖੌਫ਼ ‘ਚ ਹਨ। ਲਗਾਤਾਰ ਤਿੰਨ ਸਾਲਾਂ ਤਕ ਪਾਬੰਦੀ ਦੇ ਬਾਅਦ ਜਦੋਂ ਇਸ ਵਾਰੀ ਰਮਜ਼ਾਨ ‘ਚ ਰੋਜ਼ਾ ਰੱਖਣ ਦੀ ਇਜਾਜ਼ਤ ਦਿੱਤੀ ਗਈ, ਤਾਂ ਕਿਸੇ ਨੇ ਵੀ ਰੋਜ਼ਾ ਨਹੀਂ ਰੱਖਿਆ। ਉਨ੍ਹਾਂ ਨੂੰ ਡਰ ਸੀ ਕਿ ਚੀਨੀ ਅਧਿਕਾਰੀ ਉਨ੍ਹਾਂ ਦੀ ਕੱਟੜਪੰਥੀ ਮੁਸਲਮਾਨ ਵਜੋਂ ਪਛਾਣ ਕਰ ਲੈਣਗੇ। ਫਿਰ ਉਨ੍ਹਾਂ ਦਾ ਸ਼ੋਸ਼ਣ ਵੱਧ ਜਾਵੇਗਾ।
ਚੀਨ ਨੇ ਵੀ ਇਸ ਤਰਵਾਂ ਨਾਲ ਦੋ ਮਕਸਦ ਪੂਰੇ ਕਰਨ ਦੀ ਕੋਸ਼ਿਸ਼ ਕੀਤੀ। ਇਕ ਤਾਂ ਕੌਮਾਂਤਰੀ ਆਲੋਚਨਾ ਬੰਦ ਹੋਵੇ, ਦੂਜਾ ਕੱਟੜਪੰਥੀ ਪਛਾਣ ‘ਚ ਆ ਜਾਣ। ਰੇਡੀਓ ਫ੍ਰੀ ਏਸ਼ੀਆ ‘ਤੇ ਸ਼ੋਹਰ ਹੋਸ਼ੂਰ ਨੇ ਆਪਣੇ ਲੇਖ ‘ਚ ਲਿਖਿਆ ਹੈ ਕਿ ਚੀਨ ਨੇ ਸ਼ਿਨਜਿਆਂਗ ਸੂਬੇ ਤਿੰਨ ਸਾਲ ਤੋਂ ਰਮਜ਼ਾਨ ‘ਚ ਰੋਜ਼ਾ ਰੱਖਣ ‘ਤੇ ਰੋਕ ਲਗਾ ਦਿੱਤੀ ਸੀ। ਮਸਜਿਦਾਂ ‘ਤੇ ਸਖ਼ਤੀ ਦੇ ਨਾਲ ਕੰਟਰੋਲ ਰਹਿੰਦਾ ਸੀ। ਖਾਣ-ਪੀਣ ਦੀ ਥਾਂ ਵੀ ਖੁੱਲ੍ਹੇ ਰੱਖਣ ਦੇ ਆਦੇਸ਼ ਦਿੱਤੇ ਜਾਂਦੇ ਸਨ।
ਪਿਛਲੇ ਸਾਲ ਹੀ 23 ਅਪ੍ਰਰੈਲ ਤੋਂ 23 ਮਈ ਤਕ ਕਾਸ਼ਗਰ ‘ਚ ਪੁਲਿਸ ਨੇ ਲੋਕਾਂ ਤੋਂ ਪੁੱਛਗਿੱਛ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਕਿਹੜੇ ਲੋਕ ਰੋਜ਼ੇ ਰੱਖਦੇ ਹਨ। ਇਸਦੇ ਨਾਲ ਹੀ ਰੋਜ਼ੇ ਖੋਲ੍ਹਣ ਦੇ ਸਮੇਂ ਪੁਲਿਸ ਬੈਠਕ ਜਾਂ ਹੋਰ ਕਿਸੇ ਕਾਰਨ ਨਾਲ ਬੁਲਾ ਲੈਂਦੀ ਸੀ, ਜਿਸਨ ਾਲ ਰੋਜ਼ੇ ਨਾ ਖੋਲ੍ਹੇ ਜਾ ਸਕਣ।
ਇਸ ਵਾਰੀ ਰਮਜ਼ਾਨ ‘ਚ ਪਾਬੰਦੀ ਹਟਾ ਦਿੱਤੀ ਗਈ ਹੈ। ਸਾਰਿਆਂ ਨੂੰ ਰੋਜ਼ਾ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਪਰ ਸ਼ਿਨਜਿਆਂਗ ਦੀ ਪੂਰੀ ਆਬਾਦੀ ਨੇ ਡਰ ਦੇ ਕਾਰਨ ਰੋਜ਼ੇ ਨਹੀਂ ਰੱਖੇ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਚੀਨ ਦੀ ਸਾਜ਼ਿਸ਼ ਹੈ ਤੇ ਉਹ ਇਸ ਜ਼ਰੀਏ ਕੱਟੜਵਾਦੀ ਮੁਸਲਮਾਨਾਂ ਨੂੰ ਲੱਭ ਰਹੀ ਹੈ। ਉਨ੍ਹਾਂ ‘ਤੇ ਕੱਟੜਪੰਥੀ ਦੀ ਛਾਪ ਪੈਂਦੇ ਹੀ ਸ਼ੋਸ਼ਣ ਸ਼ੁਰੂ ਹੋ ਜਾਵੇਗਾ। ਇੱਥੋਂ ਦੇ ਲੋਕਾਂ ਨੂੰ ਪਤਾ ਹੈ ਕਿ ਸਾਰਾ ਕੁਝ ਕੌਮਾਂਤਰੀ ਆਲੋਚਨਾ ਤੋਂ ਬਚਣ ਲਈ ਕੀਤਾ ਜਾ ਰਿਹਾ ਹੈ।
ਸ਼ਿਨਜਿਆਂਗ ‘ਚ ਹਾਲੇ ਵੀ ਕੈਦ ਹਨ ਉਈਗਰ ਮੁਸਲਮਾਨਅਮਰੀਕਾ ਦੀ ਮਨੁੱਖੀ ਅਧਿਕਾਰ ਕੌਂਸਲ ਨੇ ਕਿਹਾ ਹੈ ਕਿ ਚੀਨ ਨੇ ਸ਼ਿਨਜਿਆਂਗ ‘ਚ ਕੈਂਪਾਂ ਤੋਂ ਉਈਗਰ ਤੇ ਹੋਰ ਘੱਟਗਿਣਤੀ ਮੁਸਲਮਾਨਾਂ ਨੂੰ ਮੁਕਤ ਨਹੀਂ ਕੀਤਾ। ਪਿਛਲੇ ਸਾਲ ਸਤੰਬਰ ‘ਚ ਆਸਟ੍ਰੇਲੀਆ ਦੀ ਸਟ੍ਰੈਟੇਜਿਕ ਇੰਸਟੀਚਿਊਟ ਨੇ 380 ਤਸੀਹੇ ਕੈਂਪਾਂ ਦੀ ਪਛਾਣ ਕੀਤੀ ਸੀ।