ਚੀਨ ਦੇ ਇਨਰ ਮੰਗੋਲੀਆ ‘ਚ ਬੁਬੋਨਿਕ ਪਲੇਗ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੇ ਘਰ ਨੂੰ ਸੀਲ ਕਰਕੇ ਆਲੇ ਦੁਆਲੇ ਦੇ ਘਰਾਂ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਉਸ ਦੇ ਸੰਪਰਕ ‘ਚ 35 ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ। Baotou ਸਿਹਤ ਕਮੇਟੀ ਅਨੁਸਾਰ ਸਾਰੇ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਘਟਨਾ Suji Xincun ਪਿੰਡ ਦੀ ਹੈ।
ਦਮਾਓ ਬੈਨਰ ਜ਼ਿਲ੍ਹਾ ਨੂੰ ਪਲੇਗ -3 ਤੋਂ ਬਚਾਅ ਲਈ ਸਾਲ ਦੇ ਅੰਤ ਤੱਕ ਅਲਰਟ ‘ਤੇਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਜੁਲਾਈ ਦੇ ਸ਼ੁਰੂ ਵਿੱਚ ਬੇਨੂਰ ਵਿੱਚ ਬਿਬੋਨਿਕ ਪਲੇਗ ਦੇ ਲਗਭਗ ਚਾਰ ਮਾਮਲੇ ਸਾਹਮਣੇ ਆਏ ਸੀ। ਉਸ ਸਮੇਂ ਗੋਵੀ ਅਲਤੇ ਪ੍ਰਾਂਤ ਵਿੱਚ 15 ਸਾਲ ਦੇ ਬੱਚੇ ਦੀ ਪਲੇਗ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਮਹਾਂਮਾਰੀ ਦੀ ਸੰਭਾਵਨਾ ਦੇ ਮੱਦੇਨਜ਼ਰ ਮੰਗੋਲੀਆ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ। ਲੈਵਲ -3 ਅਲਰਟ ਵਿੱਚ ਪਲੇਗ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਨਾ ਅਤੇ ਖਾਣਾ ਮਨ੍ਹਾ ਕਰ ਦਿੱਤਾ ਗਿਆ। ਲੋਕਾਂ ਨੂੰ ਸ਼ੱਕੀ ਪਲੇਗ ਜਾਂ ਬੁਖਾਰ ਦੇ ਲੱਛਣਾਂ ਬਾਰੇ ਜ਼ਾਹਿਰ ਹੋਣ ‘ਤੇ ਰਿਪੋਰਟ ਕਰਵਾਉਣ ਲਈ ਕਿਹਾ ਜਾਂਦਾ ਹੈ।ਸਿਹਤ ਸੰਗਠਨ (ਡਬਲਯੂਐਚਓ) ਅਨੁਸਾਰ ਇਹ ਬਿਮਾਰੀ ਯੇਰਸੀਨੀਆ ਪੈਸਟਿਸ ਨਾਮ ਦੇ ਬੈਕਟੀਰੀਆ ਦੁਆਰਾ ਹੁੰਦੀ ਹੈ। ਯੇਰਸੀਨੀਆ ਪੈਸਟਿਸ ਇਕ ਜ਼ੂਨੋਟਿਕ ਬੈਕਟੀਰੀਆ ਹੈ ਜੋ ਆਮ ਤੌਰ ‘ਤੇ ਛੋਟੇ ਥਣਧਾਰੀ ਜੀਵਾਂ ‘ਚ ਪਾਇਆ ਜਾਂਦਾ ਹੈ। ਇਹ ਬਿਮਾਰੀ ਆਮ ਤੌਰ ‘ਤੇ ਪਿੱਸੂ ਦੇ ਵੱਢਣ ਨਾਲ ਹੁੰਦੀ ਹੈ, ਜੋ ਸੰਕਰਮਿਤ ਜਾਨਵਰਾਂ ਜਿਵੇਂ ਕਿ ਚੂਹਾ, ਖਰਗੋਸ਼, ਗਿੱਲੀ, ਬਿੱਲੀ ਦੇ ਭੋਜਨ ‘ਤੇ ਨਿਰਭਰ ਕਰਦੇ ਹਨ।
ਪੀੜਤ ਵਿਅਕਤੀ ਵਿੱਚ ਲੱਛਣ 1-7 ਦਿਨਾਂ ਬਾਅਦ ਦਿਖਦੇ ਹਨ। ਡਬਲਯੂਐਚਓ ਦਾ ਕਹਿਣਾ ਹੈ ਕਿ ਇਹ ਬਿਮਾਰੀ ਖ਼ਤਰਨਾਕ ਹੈ ਪਰ ਐਂਟੀ-ਬਾਇਓਟਿਕਸ ਅਤੇ ਸਾਵਧਾਨੀ ਉਪਾਅ ਅਪਣਾ ਕੇ ਇਸ ਦਾ ਅਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ। ਜੇ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਬੈਕਟੀਰੀਆ ਸਰੀਰ ਦੇ ਦੂਜੇ ਹਿੱਸਿਆਂ ‘ਚ ਫੈਲ ਸਕਦਾ ਹੈ, ਜਿਸ ਨਾਲ ਮੌਤ ਵੀ ਹੋ ਸਕਦੀ ਹੈ।