PreetNama
ਖਾਸ-ਖਬਰਾਂ/Important News

ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 1,110 ਹੋਈ

coronavirus death toll: ਚੀਨ ਵਿੱਚ ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਇਸ ਮਹਾਮਾਰੀ ਨੂੰ ਰੋਕਣ ਲਈ ਚੀਨੀ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਫਿਰ ਵੀ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,110 ਤੱਕ ਪਹੁੰਚ ਗਈ ਹੈ, ਜਦਕਿ ਇਸ ਵਾਇਰਸ ਕਾਰਨ ਪ੍ਰਭਾਵਿਤ ਤੇ ਪੀੜਤ ਵਿਅਕਤੀਆਂ ਦੀ ਗਿਣਤੀ ਵੀ ਵੱਧ ਕੇ 42,708 ਹੋ ਗਈ ਹੈ ।

ਦਰਅਸਲ, ਚੀਨ ਵਿੱਚ ਇਸ ਬਿਮਾਰੀ ਦੇ ਹਾਲ ਲਈ ਵਿਸ਼ਵ ਸਿਹਤ ਸੰਗਠਨ ਟੀਮ ਨੂੰ ਵੀ ਬੁਲਾ ਲਿਆ ਗਿਆ ਹੈ, ਜਿਨ੍ਹਾਂ ਵੱਲੋਂ ਜਨੇਵਾ ਵਿੱਚ ਇੱਕ ਮੀਟਿੰਗ ਕੀਤੀ ਗਈ, ਤਾਂ ਜੋ ਤੇਜ਼ੀ ਨਾਲ ਜਾਂਚ, ਦਵਾਈਆਂ ਤੇ ਟੀਕੇ ਉਪਲਬਧ ਕਰਵਾਏ ਜਾ ਸਕਣ । ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਦੇ ਕੌਮਾਂਤਰੀ ਮਾਹਿਰਾਂ ਦੀ ਇੱਕ ਟੀਮ ਬਰੁਸ ਐਲਵਰਡ ਦੀ ਅਗਵਾਈ ਹੇਠ ਸੋਮਵਾਰ ਰਾਤੀਂ ਚੀਨ ਪਹੁੰਚੀ ।

ਦੱਸ ਦੇਈਏ ਕਿ WHO ਦੀ ਟੀਮ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਿਪਟਣ ਲਈ ਚੀਨੀ ਸਿਹਤ ਅਧਿਕਾਰੀਆਂ ਦੀ ਮਦਦ ਕਰ ਰਹੀ ਹੈ । ਕੋਰੋਨਾ ਵਾਇਰਸ ਦਰਅਸਲ ਕਈ ਕੀਟਾਣੂਆਂ ਦਾ ਇੱਕ ਵੱਡਾ ਸਮੂਹ ਹੁੰਦਾ ਹੈ, ਪਰ ਉਨ੍ਹਾਂ ਵਿੱਚੋਂ ਸਿਰਫ਼ ਛੇ ਕੀਟਾਣੂ ਹੀ ਲੋਕਾਂ ਨੂੰ ਬੀਮਾਰ ਕਰਦੇ ਹਨ। ਚੀਨ ਤੋਂ ਇਲਾਵਾ ਜਰਮਨੀ, ਬ੍ਰਿਟੇਨ, ਇਟਲੀ ਅਤੇ ਯੂਰਪੀ ਦੇਸ਼ਾਂ ਵਿਚ ਫਰਾਂਸ, ਰੂਸ ,ਸਵੀਡਨ, ਬੈਲਜੀਅਮ ਅਤੇ ਸਪੇਨ ਵਿੱਚ ਵੀ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ । ਸਾਰਸ ਸੰਕਟ ਦੇ ਸਮੇਂ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਐਪਿਡੋਮੌਲੀਜਸਟ ਝਾਂਗ ਨਨਸ਼ਾਂਗ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਆਫਤ ਮੱਧ ਫਰਵਰੀ ਤੱਕ ਹੋਰ ਵੱਧ ਸਕਦੀ ਹੈ । ਇਸ ਦੇ ਬਾਅਦ ਇਸ ਦੀ ਗਤੀ ਘੱਟ ਹੋਣ ਦਾ ਸੰਕੇਤ ਮਿਲ ਸਕਦਾ ਹੈ ।

Related posts

ਪੁਤਿਨ ਨੇ ਆਫ ਕੈਮਰਾ ਲਗਵਾਈ ਕੋਰੋਨਾ ਦੀ ਵੈਕਸੀਨ, ਨਹੀਂ ਦੱਸਿਆ ਵੈਕਸੀਨ ਦਾ ਨਾਂ, ਹੁਣ ਉੱਠ ਰਹੇ ਸਵਾਲ

On Punjab

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ 27 ਜੂਨ ਤੱਕ ਵਧੀ

On Punjab

ਸਰਦੀਆਂ ‘ਚ 5 ਤਰੀਕਿਆਂ ਨਾਲ ਡਾਈਟ ‘ਚ ਸ਼ਾਮਲ ਕਰੋ Egg, ਸਰੀਰ ਨੂੰ ਮਿਲੇਗੀ ਗਰਮੀ ਤੇ ਵਧੇਗੀ ਇਮਿਊਨਿਟੀ

On Punjab