19.08 F
New York, US
December 23, 2024
PreetNama
ਖਾਸ-ਖਬਰਾਂ/Important News

ਚੀਨ ’ਚ ਕੋਰੋਨਾ ਵਾਇਰਸ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 170 ਤੱਕ ਪੁੱਜੀ

Virus death toll rises: ਚੀਨ ਵਿੱਚ ਘਾਤਕ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਜਿਸ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 170 ਤੱਕ ਪਹੁੰਚ ਗਈ ਹੈ । ਇਸ ਵਾਇਰਸ ਨਾਲ ਸਬੰਧਿਤ ਰੋਜ਼ਾਨਾ ਸੈਂਕੜੇ ਨਵੇਂ ਕੇਸ ਸਾਹਮਣੇ ਆ ਰਹੇ ਹਨ । ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਬੁੱਧਵਾਰ ਨੂੰ ਕੇਂਦਰੀ ਹੁਵੇਈ ਸੂਬੇ ਵਿੱਚ ਅਧਿਕਾਰੀਆਂ ਨੇ 25 ਘਾਤਕ ਅਤੇ 840 ਨਵੇਂ ਮਾਮਲਿਆਂ ਬਾਰੇ ਰਿਪੋਰਟ ਦਿੱਤੀ ਗਈ ਹੈ ।ਵੀਰਵਾਰ ਨੂੰ ਇਸ ਸਬੰਧੀ ਚੀਨੀ ਸਰਕਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹੁਵੇਈ ਸੂਬੇ ਵਿੱਚ ਇੱਕ ਦਿਨ ਵਿੱਚ 37 ਲੋਕਾਂ ਦੀ ਮੌਤ ਹੋ ਗਈ ਹੈ ।

ਦਰਅਸਲ, ਚੀਨ ਦਾ ਹੁਵੇਈ ਇਸ ਵਾਇਰਸ ਨਾਲ ਜ਼ਿਆਦਾ ਜੂਝ ਰਿਹਾ ਹੈ, ਜਿੱਥੇ ਇੱਕ ਦਿਨ ਵਿੱਚ ਹੀ 1,032 ਨਵੇਂ ਮਰੀਜ਼ ਸਾਹਮਣੇ ਆਏ ਹਨ । ਇਸ ਮਾਮਲੇ ਵਿੱਚ ਸਿਹਤ ਮਾਹਿਰਾਂ ਵੱਲੋਂ ਚੇਤਾਵਨੀ ਦਿੰਦਿਆਂ ਕਿਹਾ ਗਿਆ ਕਿ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਅਗਲੇ 10 ਦਿਨਾਂ ਵਿੱਚ ਹੋਰ ਵੀ ਵੱਧ ਸਕਦੀ ਹੈ ।

ਜ਼ਿਕਰਯੋਗ ਹੈ ਕਿ ਜਾਪਾਨ ਦੀ ਸਰਕਾਰ ਆਪਣੇ 200 ਨਾਗਰਿਕਾਂ ਨੂੰ ਸ਼ਹਿਰ ਤੋਂ ਵਾਪਸ ਲੈ ਗਈ ਹੈ ਤੇ ਅਮਰੀਕੀ ਪ੍ਰਸ਼ਾਸਨ ਵੱਲੋਂ ਵੀ ਆਪਣੇ 240 ਨਾਗਰਿਕਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਵਾਪਸ ਲਿਜਾਇਆ ਗਿਆ ਹੈ । ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਵੀ ਆਪਣੇ ਭਾਰਤੀ ਲੋਕਾਂ ਨੂੰ ਉੱਥੋਂ ਵਾਪਸ ਲਿਆਉਣ ਦੀ ਗੱਲ ਆਖੀ ਹੈ ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਕੀਟਾਣੂਆਂ ਦਾ ਇੱਕ ਵੱਡਾ ਸਮੂਹ ਹੁੰਦਾ ਹੈ । ਇਸ ਨਾਲ ਸ਼ੁਰੂਆਤ ਪਹਿਲਾਂ ਸਰਦੀ–ਜ਼ੁਕਾਮ ਤੋਂ ਹੀ ਹੁੰਦੀ ਹੈ, ਪਰ ਬਾਅਦ ਵਿੱਚ ਸਾਹ ਲੈਣ ਵਿੱਚ ਔਖ ਤੇ ਬੁਖ਼ਾਰ, ਗਲ਼ੇ ਵਿੱਚ ਦਰਦ ਜਿਹੇ ਹੋਰ ਲੱਛਣ ਉੱਭਰਨ ਲੱਗਦੇ ਹਨ । ਇਸ ਸਬੰਧੀ ਚੀਨੀ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਕਹਿਰ ਰੋਕਣ ਦੀ ਜ਼ਿੰਮੇਵਾਰੀ ਹੁਣ ਫ਼ੌਜ ਹਵਾਲੇ ਕਰ ਦਿੱਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਇਹ ਵਾਇਰਸ ਹੁਣ ਤੱਕ 17 ਦੇਸ਼ਾਂ ਵਿੱਚ ਫੈਲ ਗਿਆ ਹੈ । ਜਿਸਦੇ ਚਲਦਿਆਂ ਬਹੁਤ ਸਾਰੇ ਦੇਸ਼ਾਂ ਨੇ ਚੀਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ।

Related posts

Canada: ਕੈਨੇਡਾ ‘ਚ ਪੱਕੇ ਹੋਣ ਦੇ ਚਾਹਵਾਨ ਲੋਕਾਂ ਲਈ ਖੁਸ਼ਖਬਰੀ , 2023 ਤਕ ਤਿੰਨ ਲੱਖ ਨਵੇਂ ਲੋਕਾਂ ਨੂੰ ਮਿਲੇਗੀ ਨਾਗਰਿਕਤਾ

On Punjab

ਸੁਪਰੀਮ ਕੋਰਟ ਜ਼ਿਲ੍ਹਾ ਜੱਜਾਂ ਦੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਤੋਂ ਚਿੰਤਤ

On Punjab

USA ’ਚ ਕੋਰੋਨਾ ਪਾਜ਼ਿਟਿਵ ਦੇ ਸਭ ਤੋਂ ਵੱਧ ਮਾਮਲੇ, ਚੀਨ ਤੇ ਇਟਲੀ ਨੂੰ ਪਛਾੜਿਆ

On Punjab