72.39 F
New York, US
November 7, 2024
PreetNama
ਸਮਾਜ/Social

ਚੀਨ ‘ਚ ਤਿੰਨ ਬੱਚਿਆਂ ਦੀ ਨੀਤੀ ਨਾਲ ਨਹੀਂ ਵਧੇਗੀ ਜਨਮ ਦਰ, ਮੂਡੀਜ਼ ਨੇ ਕਿਹਾ- ਏਸ਼ਿਆਈ ਬਾਜ਼ਾਰਾਂ ‘ਤੇ ਪਵੇਗਾ ਅਸਰ

ਚੀਨ ਸਰਕਾਰ ਨੇ ਹਾਲ ਹੀ ‘ਚ ਆਪਣੀ ਨੀਤੀ ‘ਚ ਬਦਲਾਅ ਕਰਦੇ ਹੋਏ ਲੋਕਾਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦੇਸ਼ ਦੀ ਘਟਦੀ ਜਨਸੰਖਿਆ ਤੇ ਬਜ਼ੁਰਗਾਂ ਦੀ ਵਧਦੀ ਆਬਾਦੀ ਨੂੰ ਦੇਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ। ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਸੋਮਵਾਰ ਨੂੰ ਇਸ ਸਬੰਧੀ ਆਪਣੀ ਰਾਏ ਜ਼ਾਹਿਰ ਕੀਤੀ ਹੈ। ਏਜੰਸੀ ਦਾ ਮੰਨਣਾ ਹੈ ਕਿ ਇਸ ਨਾਲ ਰਾਸ਼ਟਰੀ ਜਨਮ ਦਰ ‘ਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ ਤੇ ਇਸ ਨੀਤੀ ਨੇ ਏਸ਼ੀਆ ਦੇ ਉਭਰਦੇ ਬਾਜ਼ਾਰਾਂ ‘ਚ ਉਮਰ ਵਧਣ ਦੇ ਜੋਖ਼ਮ ਨੂੰ ਵਧਾਇਆ ਹੈ।

ਮੂਡੀਜ਼ ਨੇ ਕਿਹਾ ਕਿ ਚੀਨ ਦੀ ਨਵੀਂ ਨੀਤੀ ‘ਚ ਜੋੜਿਆਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਨਾਲ ਪ੍ਰਜਣਨ ਸਮਰੱਥਾ ਵਧ ਸਕਦੀ ਹੈ, ਪਰ ਇਸ ਨਾਲ ਰਾਸ਼ਟਰੀ ਜਨਮ ਦਰ ਵਿਚ ਕੋਈ ਖਾਸ ਬਦਲਾਅ ਦੀ ਸੰਭਾਵਨਾ ਨਹੀਂ ਹੈ। ਏਜੰਸੀ ਨੇ ਕਿਹਾ ਕਿ ਇਸ ਦਾ ਅਰਥ ਹੈ ਕਿ ਉਮਰ ਵਧਣ ‘ਤੇ ਕਰਜ਼-ਨਕਾਰਾਤਮਕ ਅੜਿੱਕਾ (credit-negative constraint) ਬਣੀ ਰਹੇਗੀ। ਮੂਡੀਜ਼ ਦੇ ਬਿਆਨ ਤੋਂ ਬਾਅਦ ਹਾਂਗਕਾਂਗ ਤੇ ਮੇਨਲੈਂਡ ਚੀਨ ‘ਚ ਸੂਚੀਬੱਧ ਬਰਥ ਤੇ ਫਰਟੀਲਿਟੀ ਸਬੰਧੀ ਕੰਪਨੀਆਂ ਦੇ ਸ਼ੇਅਰਾਂ ‘ਚ ਗਿਰਾਵਟ ਆਈ ਹੈ।

ਚੀਨੀ ਸਰਕਾਰ ਦੀ ਇਸ ਨਵੀਂ ਨੀਤੀ ਸਬੰਧੀ ਉੱਥੋਂ ਦੀ ਜਨਤਾ ਕੁਝ ਖਾਸ ਖੁਸ਼ ਨਜ਼ਰ ਨਹੀਂ ਆ ਰਹੀ ਹੈ। ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਖਦਸ਼ਾ ਪ੍ਰਗਟਾਇਆ ਹੈ। ਲੋਕਾਂ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਕੀ ਅਜਿਹਾ ਕਰਨ ਨਾਲ ਵਾਕਈ ਕੋਈ ਫ਼ਰਕ ਪਵੇਗਾ। ਮਾਲੂਮ ਹੋਵੇ ਕਿ ਚੀਨ ਨੇ 31 ਮਈ, 2021 ਨੂੰ ਐਲਾਨ ਕੀਤਾ ਸੀ ਕਿ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਹਾਲ ਦੇ ਅੰਕੜਿਆਂ ‘ਚ ਜਨਮ ਦਰ ‘ਚ ਵੱਡੀ ਗਿਰਾਵਟ ਤੋਂ ਬਾਅਦ ਵਿਆਹੁਤਾ ਲੋਕਾਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਹੈ।
ਕਾਬਿਲੇਗ਼ੌਰ ਹੈ ਕਿ ਚੀਨ ਨੇ ਸਾਲਾਂ ਪੁਰਾਣੀ ਵਨ ਚਾਈਲਡ ਪਾਲਿਸੀ ਨੂੰ 2016 ‘ਚ ਖ਼ਤਮ ਕਰ ਦਿੱਤਾ ਸੀ ਤੇ ਦੋ ਬੱਚੇ ਪੈਦਾ ਕਰਨ ਦੀ ਸ਼ਰਤ ਤੈਅ ਕੀਤੀ ਸੀ ਤਾਂ ਜੋ ਤੇਜ਼ੀ ਨਾਲ ਵਧਦੀ ਆਬਾਦੀ ਨਾਲ ਆਪਣੀ ਅਰਥਵਿਵਸਥਾ ਨੂੰ ਹੋਣ ਵਾਲੇ ਜੋਖ਼ਮਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ, ਪਰ ਬੱਚਿਆਂ ਦੀ ਪਰਵਰਿਸ਼ ‘ਚ ਆਉਣ ਵਾਲੇ ਜ਼ਿਆਦਾ ਖਰਚ ਦੇਖਦੇ ਹੋਏ, ਵਿਸ਼ੇਸ਼ ਰੂਪ ‘ਚ ਸ਼ਹਿਰਾਂ ‘ਚ, ਜਨਮ ਦਰ ‘ਚ ਲਗਾਤਾਰ ਵਾਧੇ ਦੇ ਨਤੀਜੇ ਵਜੋਂ ਇਹ ਅਸਫ਼ਲ ਰਿਹਾ।

Related posts

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ‘ਚ ਹੋਈ 17ਵੀਂ ਓਪਨ ਜ਼ਿਲ੍ਹਾ ਐਥਲੈਟਿਕਸ ਮੀਟ..!!

PreetNama

ਹਰਿਮੰਦਰ ਸਾਹਿਬ ਦੀ ਤਰਜ਼ ‘ਤੇ ਬਣਾਇਆ ਦੁਰਗਾ ਪੂਜਾ ਦਾ ਪੰਡਾਲ, ਸਿੱਖਾਂ ‘ਚ ਭਾਰੀ ਰੋਸ

On Punjab

ਨਿਰਭਯਾ ਦੇ ਦੋਸ਼ੀਆਂ ਦਾ ਡੈੱਥ ਵਾਰੰਟ, 22 ਜਨਵਰੀ ਲਾਏ ਜਾਣਗੇ ਫਾਹੇ

On Punjab