47.61 F
New York, US
November 22, 2024
PreetNama
ਰਾਜਨੀਤੀ/Politics

ਚੀਨ ਜ਼ਿੱਦ ‘ਤੇ ਅੜਿਆ, ਪਿੱਛੇ ਹਟਣ ਤੋਂ ਇਨਕਾਰ, ਕਮਾਂਡਰਾਂ ਦੀ ਬੈਠਕ ਬੇਨਤੀਜਾ

ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਟਕਰਾਅ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦੇ ਮੇਜਰ-ਜਨਰਲ ਰੈਂਕ ਦੇ ਅਧਿਕਾਰੀਆਂ ਨੇ ਸਰਹੱਦ ‘ਤੇ ਮੁਲਾਕਾਤ ਕੀਤੀ, ਪਰ ਗੱਲਬਾਤ ਬੇਨਤੀਜਾ ਰਹੀ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਸੀਨੀਅਰ ਕਮਾਂਡਰ ਮਿਲ ਸਕਦੇ ਹਨ।

ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਡਿਵੀਜ਼ਨ-ਕਮਾਂਡਰਾਂ ਨੇ ਬੈਠਕ ਕੀਤੀ। ਇਹ ਮੁਲਾਕਾਤ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੀ ਬੀਪੀਐਮ-ਹੱਟ ਅਰਥਾਤ ਬਾਰਡਰ ਪਰਸੋਨਲ ਮੀਟਿੰਗ ਹੱਟ ਵਿੱਚ ਹੋਈ ਪਰ ਗੱਲਬਾਤ ਨਾਲ ਕੋਈ ਹੱਲ ਨਹੀਂ ਮਿਲਿਆ।

ਭਾਰਤ ਵੀ ਆਪਣੀ ਮੰਗ ‘ਤੇ ਅੜਿਆ ਰਿਹਾ:

ਦਰਅਸਲ, ਚੀਨੀ ਕਮਾਂਡਰ ਇਸ ਗੱਲ ‘ਤੇ ਅੜੇ ਹਨ ਕਿ ਭਾਰਤ ਨੂੰ ਸਰਹੱਦੀ ਇਲਾਕਿਆਂ ‘ਚ ਸੜਕ ਤੇ ਰੱਖਿਆ-ਮਜ਼ਬੂਤੀ ਦਾ ਕੰਮ ਬੰਦ ਕਰ ਦਵੇ, ਪਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਵੀ ਕੰਮ ਕੀਤਾ ਜਾ ਰਿਹਾ ਹੈ, ਉਹ ਭਾਰਤ ਦੇ ਅਧਿਕਾਰ ਖੇਤਰ ਵਿੱਚ ਹੈ ਤੇ ਉਸ ਨਾਲ ਚੀਨ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ।

ਭਾਰਤ ਨੇ ਚੀਨ ਨੂੰ ਆਪਣਾ ਪੱਖ ਵੀ ਦੱਸਿਆ ਹੈ। ਸੂਤਰਾਂ ਅਨੁਸਾਰ ਭਾਰਤੀ ਸੈਨਾ ਨੇ ਬੈਠਕ ਵਿੱਚ ਚੀਨੀ ਹਮਰੁਤਬਾ ਤੋਂ ਦੋ ਮੰਗਾਂ ਕੀਤੀਆਂ। ਪਹਿਲੀ ਇਹ ਕਿ ਚੀਨੀ ਫੌਜ ਨੂੰ ਗਾਲਵਨ ਵੈਲੀ, ਗੋਗਰਾ ਤੇ ਫਿੰਗਰ ਖੇਤਰ ਵਿੱਚ ਸਥਾਪਤ ਕੀਤੇ ਨਵੇਂ ਕੈਂਪਾਂ ਨੂੰ ਹਟਾ ਕੇ ਵਾਪਸ ਜਾਣਾ ਚਾਹੀਦਾ ਹੈ। ਚੀਨ ਕਿਸੇ ਵੀ ਮੰਗ ਨੂੰ ਮੰਨਣ ਲਈ ਤਿਆਰ ਨਹੀਂ ਹੈ। ਇਹ ਮੰਨਿਆ ਜਾਂਦਾ ਹੈ ਕਿ 6 ਜੁਲਾਈ ਨੂੰ ਇੱਕ ਵਾਰ ਦੋਵੇਂ ਦੇਸ਼ਾਂ ਦੇ ਸੀਨੀਅਰ ਸੈਨਿਕ ਕਮਾਂਡਰਾਂ ਵਿੱਚ ਗੱਲਬਾਤ ਹੋ ਸਕਦੀ ਹੈ।

ਤਣਾਅ ਤੋਂ ਬਾਅਦ ਮੀਟਿੰਗਾਂ ਜਾਰੀ:

ਪਿਛਲੇ ਇੱਕ ਮਹੀਨੇ ਤੋਂ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਵਿੱਚ ਤਣਾਅ ਚੱਲ ਰਿਹਾ ਹੈ। ਲੱਦਾਖ ਵਿਚ ਫਿੰਗਰ ਖੇਤਰ ਤੋਂ ਇਲਾਵਾ ਗਾਲਵਨ ਵੈਲੀ, ਡੈਮਚੋਕ ਤੇ ਹੌਟ-ਸਪਰਿੰਗ ਦੇ ਨੇੜੇ ਗੋਗਰਾ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਹੈ। ਦੋਵਾਂ ਦੇਸ਼ਾਂ ਦੇ ਸੈਨਿਕ ਗੈਲਵਨ ਘਾਟੀ ਵਿੱਚ ਆਹਮੋ-ਸਾਹਮਣੇ ਤੰਬੂਆਂ ਵਿੱਚ ਜੰਮ ਗਏ ਹਨ।

ਹਾਲਾਂਕਿ, ਜਦੋਂ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚ ਤਣਾਅ ਸ਼ੁਰੂ ਹੋਇਆ ਹੈ, ਲਗਪਗ ਰੋਜ਼ਾਨਾ ਸਰਹੱਦ ‘ਤੇ ਦੋਵਾਂ ਦੇਸ਼ਾਂ ਦੇ ਕਰਨਲ ਜਾਂ ਬ੍ਰਿਗੇਡੀਅਰ ਪੱਧਰ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਖ਼ਤਮ ਨਹੀਂ ਹੋ ਰਿਹਾ। ਮੰਗਲਵਾਰ ਦੀ ਮੁਲਾਕਾਤ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ। ਇਸ ਤੋਂ ਪਹਿਲਾਂ 22 ਤੇ 23 ਮਈ ਨੂੰ ਦੋ ਵਾਰ ਅਹਿਮ ਮੀਟਿੰਗਾਂ ਕੀਤੀਆਂ ਗਈਆਂ ਹਨ।

Related posts

ਕੈਨੇਡਾ ਦੇ ਰੱਖਿਆ ਮੰਤਰੀ ਨੇ ਭਾਰਤ ਨਾਲ ਸਬੰਧਾਂ ਨੂੰ ਦੱਸਿਆ ‘ਮਹੱਤਵਪੂਰਨ’, ਕਿਹਾ- ਇੰਡੋ-ਪੈਸੀਫਿਕ ਰਣਨੀਤੀ ਨੂੰ ਅੱਗੇ ਵਧਾਵਾਂਗੇ

On Punjab

Sonia Gandhi Admitted to Hospital: ਸੋਨੀਆ ਗਾਂਧੀ ਨੂੰ ਗੰਗਾ ਰਾਮ ਹਸਪਤਾਲ ‘ਚ ਕਰਵਾਇਆ ਗਿਆ ਭਰਤੀ, 2 ਜੂਨ ਨੂੰ ਹੋਏ ਸਨ ਕੋਰੋਨਾ ਪਾਜ਼ੇਟਿਵ

On Punjab

ਸੀਤਾਰਾਮਨ ਲਗਾਤਾਰ ਰਿਕਾਰਡ 7ਵੀਂ ਵਾਰ ਪੇਸ਼ ਕਰਨਗੇ ਬਜਟ

On Punjab