no domestic case: ਕੋਰੋਨਾ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਇਸ ਬਿਮਾਰੀ ਨੇ ਤਕਰੀਬਨ 150 ਦੇਸ਼ਾਂ ਨੂੰ ਆਪਣੀ ਪਕੜ ਵਿਚ ਲੈ ਲਿਆ ਹੈ। ਇਸ ਦੌਰਾਨ ਵੱਡੀ ਖ਼ਬਰ ਇਹ ਵੀ ਆਈ ਹੈ ਕਿ ਵੀਰਵਾਰ ਨੂੰ ਚੀਨ ਤੋਂ ਹੀ ਫੈਲ਼ੇ ਇਸ ਵਾਇਰਸ ਦਾ ਇੱਕ ਵੀ ਘਰੇਲੂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਬੁੱਧਵਾਰ ਨੂੰ ਚੀਨ ਵਿੱਚ ਕੋਵਿਡ -19 ਦੇ ਕੁਲ 34 ਨਵੇਂ ਕੇਸ ਸਾਹਮਣੇ ਆਏ, ਪਰ ਇਹ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਸੰਕਰਮਣ ਦੇ ਮਾਮਲੇ ਸਨ।
ਨੈਸ਼ਨਲ ਹੈਲਥ ਕਮਿਸ਼ਨ ਦੇ ਅਨੁਸਾਰ, “ਇਹ ਪਹਿਲਾ ਮੌਕਾ ਹੈ ਜਦੋਂ ਚੀਨ ਵਿੱਚ ਕੋਰੋਨਾ ਵਾਇਰਸ ਦਾ ਇੱਕ ਵੀ ਸਕਾਰਾਤਮਕ ਕੇਸ ਸਾਹਮਣੇ ਨਹੀਂ ਆਇਆ ਹੈ। ਚੀਨ ਦੇ ਵੁਹਾਨ ਸ਼ਹਿਰ ਵਿੱਚ ਦਸੰਬਰ ਤੋਂ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ। ਦੱਸ ਦੇਈਏ ਕਿ ਵੁਹਾਨ ਤੋਂ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ 23 ਜਨਵਰੀ ਨੂੰ 11 ਮਿਲੀਅਨ ਲੋਕਾਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਹੁਬਾਈ ਪ੍ਰਾਂਤ ਦੇ 40 ਮਿਲੀਅਨ ਤੋਂ ਵੱਧ ਹੋਰ ਲੋਕਾਂ ਨੂੰ ਕਿਤੇ ਵੀ ਜਾਣ ਦੀ ਆਗਿਆ ਨਹੀਂ ਸੀ। ਇਸ ਤੋਂ ਇਲਾਵਾ ਚੀਨੀ ਸਰਕਾਰ ਨੇ ਜਨਤਕ ਸਮਾਗਮਾਂ ਲਈ ਵੀ ਸਖਤ ਕਦਮ ਚੁੱਕੇ ਸਨ।
ਚੀਨ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਅੱਠ ਹੋਰ ਮੌਤਾਂ ਹੋਈਆਂ ਹਨ। ਇਹ ਅੱਠ ਮੌਤਾਂ ਹੁਬਾਈ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਤਕਰੀਬਨ ਤਿੰਨ ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਚੀਨ ਵਿੱਚ ਤਕਰੀਬਨ 81 ਹਜ਼ਾਰ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਜੇਕਰ ਅਸੀਂ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ ਹੁਣ ਤੱਕ ਲੱਗਭੱਗ 2 ਲੱਖ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਲਗਭਗ ਅੱਠ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ 10 ਮਾਰਚ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪਹਿਲੀ ਵਾਰ ਵੁਹਾਨ ਗਏ ਸਨ।
10 ਮਾਰਚ ਨੂੰ, ਹੁਬੇਈ ਅਧਿਕਾਰੀਆਂ ਨੇ ਵੁਹਾਨ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਦੇ ਲੋਕਾਂ ਨੂੰ ਚੀਨ ਦੇ ਅੰਦਰ ਯਾਤਰਾ ਕਰਨ ਦੀ ਆਗਿਆ ਦੇ ਦਿੱਤੀ ਹੈ। 5 ਤੋਂ 17 ਜਨਵਰੀ ਦੇ ਵਿਚਕਾਰ, ਚੀਨ ਵਿੱਚ ਵਾਇਰਸ ਦੇ ਕਿਸੇ ਨਵੇਂ ਕੇਸ ਦੀ ਰਿਪੋਰਟ ਨਹੀਂ ਕੀਤੀ ਗਈ। ਇਥੋਂ ਤੱਕ ਕਿ ਜਪਾਨ ਅਤੇ ਥਾਈਲੈਂਡ ਨੇ ਪਹਿਲੇ ਪੀੜਤ ਦਾ ਐਲਾਨ ਕੀਤਾ ਹੈ। ਹੁਬੇਈ ਪ੍ਰਾਂਤ ਦੇ ਸਿਹਤ ਕਮਿਸ਼ਨ ਨੇ ਦੱਸਿਆ ਕਿ ਵੁਹਾਨ ਅਤੇ ਹੁਬੇਈ ਵਿੱਚ ਕੁੱਲ ਸੰਕਰਮਿਤ ਮਾਮਲਿਆਂ ਦੀ ਗਿਣਤੀ 50,005 ਅਤੇ 67,800 ਰਹੀ ਹੈ।