ਚੀਨ ਜਲਦੀ ਹੀ ਪੁਲਾੜ ਵਿਚ ਨਵੀਂ ਸਫ਼ਲਤਾ ਹਾਸਲ ਕਰਨ ਜਾ ਰਿਹਾ ਹੈ। ਉਹ ਜਲਦ ਹੀ ਇਕ ਨਕਲੀ ਸੂਰਜ ਬਣਾਉਣ ਜਾ ਰਿਹਾ ਹੈ। ਇਸ ਸਮੇਂ, ਪ੍ਰਯੋਗ ਚੱਲ ਰਿਹਾ ਹੈ, ਜਿਸ ਵਿਚ ਇਕ ਰਿਐਕਟਰ ‘ਤੇ 101 ਸਕਿੰਟਾਂ ਵਿਚ ਤਕਰੀਬਨ 120 ਮਿਲੀਅਨ ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਇਸ ਪਰੀਖਿਆ ਤੋਂ ਬਾਅਦ, ਚੀਨੀ ਵਿਗਿਆਨੀਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਨਿਊਕਲੀਅਰ ਫਿਊਜ਼ਨ ਊਰਜਾ ਬਣਾਉਣ ਲਈ ਇਹ ਇਕ ਮਹੱਤਵਪੂਰਨ ਕਦਮ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਅਮਰੀਕਾ, ਰੂਸ, ਦੱਖਣੀ ਕੋਰੀਆ ਅਤੇ ਯੂਰਪ ਵੀ ਇਸ ਕਿਸਮ ਦੇ ਪ੍ਰਯੋਗ ਦੀ ਵਰਤੋਂ ਕਰ ਰਹੇ ਹਨ।

Ads by Jagran.TV

ਸ਼ਿਨਹੂਆ ਏਜੰਸੀ ਦੇ ਅਨੁਸਾਰ, ਐਕਸਪੈਰੀਮੈਂਟਲ ਐਡਵਾਂਸਡ ਸੁਪਰਕੰਡਕਟਿੰਗ ਟੋਕਮਕ ਦੀ ਪਲਾਜ਼ਮਾ ਫਿਜ਼ਿਕਸ ਲੈਬ ਦੇ ਮੁਖੀ ਗੋਂਗ ਜਿਆਨਜੂ ਨੇ ਇਸਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸਦਾ ਤਾਪਮਾਨ 101 ਸਕਿੰਟ ਤਕ ਦਰਜ ਕੀਤਾ ਗਿਆ। ਇਹ ਪ੍ਰਯੋਗ ਅਨਹੂਈ ਪ੍ਰਾਂਤ ਦੀ ਰਾਜਧਾਨੀ ਹੇਫਯੂ ਵਿਚ ਹੋ ਰਿਹਾ ਹੈ। ਇਸ ਪ੍ਰਾਜੈਕਟ ਦੇ ਨਿਰਦੇਸ਼ਕ ਨੇ ਕਿਹਾ ਕਿ ਦੇਸ਼ ਜਲਦੀ ਹੀ ਨਿਊਕਲੀਅਰ ਫਿਊਜ਼ਨ ਊਰਜਾ ਸਟੇਸ਼ਨ ਤਿਆਰ ਕਰਨ ਦੇ ਨੇੜੇ ਹੈ।

ਉਨ੍ਹਾਂ ਕਿਹਾ ਕਿ 120 ਮਿਲੀਅਨ ਡਿਗਰੀ ਦੇ ਨਾਲ, 160 ਮਿਲੀਅਨ ਡਿਗਰੀ ਦਾ ਤਾਪਮਾਨ ਵੀ 20 ਸਕਿੰਟ ਲਈ ਰਿਕਾਰਡ ਕੀਤਾ ਗਿਆ। ਨਿਰਦੇਸ਼ਕ ਨੇ ਕਿਹਾ, ਜੇਕਰ ਇਸ ਊਰਜਾ ਨੂੰ ਇਕ ਸਰੋਤ ਦੇ ਤੌਰ ‘ਤੇ ਵਰਤਣ ਲਈ ਲੰਬੇ ਸਮੇਂ ਤਕ ਬਣਾਈ ਰੱਖਣਾ ਹੈ, ਤਾਂ ਅਗਲੀ ਵਾਰ ਵਿਗਿਆਨੀ ਫਿਊਜ਼ਨ ਰਿਐਕਸ਼ਨ ਦੀ ਵਰਤੋਂ ਕਰਨਗੇ। ਤਾਂਕਿ ਚਾਰ ਗੁਣਾ ਵਧੇਰੇ ਊਰਜਾ ਪੈਦਾ ਕੀਤੀ ਜਾ ਸਕ। ਜ਼ਿਕਰਯੋਗ ਹੈ ਕਿ ਮੈਸਾਚਿਊਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਕਾਮਨਵੈਲਥ ਫਿਊਜ਼ਨ ਸਿਸਟਮ ਕੰਪਨੀ ਲੰਬੇ ਸਮੇਂ ਤੋਂ ਇਸਦੀ ਵਰਤੋਂ ਕਰ ਰਹੀ ਹੈ। ਵਿਗਿਆਨੀ ਕਹਿੰਦੇ ਹਨ ਕਿ ਇਹ ਨਕਲੀ ਰੋਸ਼ਨੀ ਦੇ ਨਾਲ ਨਾਲ ਵਾਤਾਵਰਣ ਲਈ ਵੀ ਸੁਰੱਖਿਅਤ ਰਹੇਗਾ।