48.07 F
New York, US
March 12, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਚੀਨ ਦੀ ਡੀਪਸੀਕ ਏ.ਆਈ. ਉਤੇ ਉਈਗਰ ਸੈਂਸਰਸ਼ਿਪ ਤੇ ਸਰਕਾਰੀ ਪ੍ਰਚਾਰ ਸਬੰਧੀ ਉਠੇ ਸਵਾਲ

ਪੇਈਚਿੰਗ-ਚੀਨ ਦੇ ਨਵੇਂ ਵਿਕਸਤ ਏ.ਆਈ.ਪਲੇਟਫਾਰਮ ਡੀਪਸੀਕ ਦੀ ਸਰਕਾਰੀ ਪ੍ਰਚਾਰ ਫੈਲਾਉਣ, ਸੰਵੇਦਨਸ਼ੀਲ ਵਿਸ਼ਿਆਂ ਨੂੰ ਸੈਂਸਰ ਕਰਨ ਅਤੇ ਨਿੱਜੀ ਡੇਟਾ ਇਕੱਤਰ ਕਰਨ ਸਬੰਧੀ ਭੂਮਿਕਾ ਬਾਰੇ ਚਿੰਤਾਵਾਂ ਪੈਦਾ ਹੋਣ ਤੋਂ ਬਾਅਦ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਕੌਮਾਂਤਰੀ ਮਾਹਿਰਾਂ ਨੇ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ। ਉਈਗਰ ਮੁਹਿੰਮ (Campaign for Uyghur) ਅਨੁਸਾਰ ਇਸ ਨੂੰ ਭਾਵੇਂ ਇੱਕ ਤਕਨੀਕੀ ਪੁਲਾਂਘ ਵਜੋਂ ਪ੍ਰਚਾਰਿਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਇਹ ਪਲੈਟਫਾਰਮ ਅਹਿਮ ਇਖ਼ਲਾਕੀ ਅਤੇ ਸੁਰੱਖਿਆ ਮੁੱਦਿਆਂ ਲਈ ਆਲੋਚਨਾ ਦੇ ਘੇਰੇ ਵਿੱਚ ਆਇਆ ਹੈ।

ਉਈਗਰ ਮੁਹਿੰਮ ਨੇ ਉਜਾਗਰ ਕੀਤਾ ਕਿ ਡੀਪਸੀਕ ਹਮਲਾਵਰ ਤੌਰ ‘ਤੇ ਚੀਨ ਵਿੱਚ ਸਥਿਤ ਸਰਵਰਾਂ ‘ਤੇ ਨਿੱਜੀ ਜਾਣਕਾਰੀ ਜਿਵੇਂ IP ਪਤੇ ਅਤੇ ਗੱਲਬਾਤ ਇਤਿਹਾਸ ਇਕੱਤਰ ਕਰਦਾ ਅਤੇ ਸਟੋਰ ਕਰਦਾ ਹੈ। ਇਸ ਨਾਲ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਦੁਆਰਾ ਸੰਭਾਵੀ ਦੁਰਵਿਵਹਾਰ ਬਾਰੇ ਚਿੰਤਾਵਾਂ ਪੈਦਾ ਹੋਈਆਂ ਹਨ, ਜੋ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਤਿਹਾਸ ਲਈ ਜਾਣੀ ਜਾਂਦੀ ਹੈ। ਇਸ ਮੁਤਾਬਕ ਇਸ ਵੱਲੋਂ ਉਈਗਰਾਂ, ਤਿਆਨਮਿਨ ਚੌਕ ਘਟਨਾ ਅਤੇ ਤਿੱਬਤੀ ਅੰਦੋਲਨ ਵਰਗੇ ਮੁੱਦਿਆਂ ਨੂੰ ਸੈਂਸਰ ਕੀਤਾ ਜਾ ਰਿਹਾ ਹੈ।

ਡੀਪਸੀਕ ‘ਤੇ ਅਸਹਿਮਤੀ ਵਾਲੇ ਵਿਚਾਰਾਂ ਨੂੰ ਚੁੱਪ ਕਰਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ, ਖਾਸ ਕਰਕੇ ਸ਼ਿਨਜਿਆਂਗ ਸੂਬੇ ਨਾਲ ਸਬੰਧਤ ਵਿਸ਼ਿਆਂ ‘ਤੇ ਇਸ ਬਾਰੇ ਜ਼ਿਆਦਾ ਖ਼ਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ। ਇਸਨੂੰ ਸਟੇਟ/ਰਿਆਸਤ ਦੀ ਸ਼ਹਿ ਪ੍ਰਾਪਤ ਡਿਜੀਟਲ ਨਿਗਰਾਨੀ ਲਈ ਇੱਕ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ।

ਉਈਗਰਾਂ ਲਈ ਮੁਹਿੰਮ ਦੇ ਕਾਰਜਕਾਰੀ ਨਿਰਦੇਸ਼ਕ ਰੁਸ਼ਾਨ ਅੱਬਾਸ (Rushan Abbas, Executive Director of the Campaign for Uyghurs) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਇਸ ਦੀ ਨਿੰਦਾ ਕਰਦੇ ਹੋਏ ਕਿਹਾ, “ਇਹ ਸੰਵੇਦਨਸ਼ੀਲ ਡੇਟਾ ਇਕੱਠਾ ਕਰਦਾ ਹੈ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜਾਣੇ ਜਾਂਦੇ ਸੀਸੀਪੀ ਨੂੰ ਲਾਭ ਪਹੁੰਚਾਏਗਾ। ਚੀਨੀ ਏਆਈ ਪਲੇਟਫਾਰਮ ਅਤੇ ਐਪਸ ਡਿਜੀਟਲ ਟ੍ਰਾਂਸਨੈਸ਼ਨਲ ਦਮਨ ਸਮੇਤ ਖਤਰਿਆਂ ਨੂੰ ਵਧਾਉਂਦੇ ਹਨ। ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।”

ਉਨ੍ਹਾਂ ਦਾ ਬਿਆਨ ਏਆਈ ਟੂਲਜ਼ ਦੁਆਰਾ ਪੈਦਾ ਹੋਣ ਵਾਲੇ ਖ਼ਤਰਿਆਂ ‘ਤੇ ਵਧ ਰਹੀ ਚਿੰਤਾ ‘ਤੇ ਜ਼ੋਰ ਦਿੰਦਾ ਹੈ, ਜੋ ਸੈਂਸਰਸ਼ਿਪ ਅਤੇ ਨਿਗਰਾਨੀ ਦੀ ਸਹੂਲਤ ਦੇ ਸਕਦੇ ਹਨ।

ਇਸੇ ਤਰ੍ਹਾਂ ਸਵਿਟਜ਼ਰਲੈਂਡ ਵਿੱਚ ਰਹਿਣ ਵਾਲੇ ਇੱਕ ਡਿਜੀਟਲ ਕਾਨੂੰਨ ਮਾਹਰ ਜਾਨ ਜ਼ਾਰਨੌਕੀ (Jan Czarnocki) ਨੇ ਐਕਸ (X) ‘ਤੇ ਡੀਪਸੀਕ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ ਹੈ। ਉਨ੍ਹਾਂ ਆਪਣੀ ਪੋਸਟ ਵਿਚ ਕਿਹਾ, “ਡੀਪਸੀਕ ਇੱਕ ਤਕਨੀਕੀ ਸਫਲਤਾ ਹੋ ਸਕਦੀ ਹੈ, ਪਰ ਇਹ ਚੀਨੀ ਪ੍ਰਚਾਰ ਲਈ ਇੱਕ ਮੁੱਖ ਸੰਦ ਵੀ ਹੈ।”ਉਨ੍ਹਾਂ ਦੱਸਿਆ ਕਿ ਕਿਵੇਂ ਉਸ ਨੇ ਏ.ਆਈ. ਨੂੰ ਸ਼ਿਨਜਿਆਂਗ ਵਿੱਚ ਚੀਨ ਦੀਆਂ ਕਾਰਵਾਈਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਨਸਲਕੁਸ਼ੀ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਵਜੋਂ ਸਵੀਕਾਰ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਾਰ-ਵਾਰ ਇਹ ਮੁੱਦਾ ਉਠਾਇਆ ਤਾਂ ਏ.ਆਈ. ਨੇ ਅਚਾਨਕ ਜਵਾਬ ਦੇਣਾ ਬੰਦ ਕਰ ਦਿੱਤਾ। ਜ਼ਾਰਨੌਕੀ ਨੇ ਅੱਗੇ ਕਿਹਾ ਕਿ ਸ਼ਿਨਜਿਆਂਗ ਬਾਰੇ AI ਦੇ ਜਵਾਬ ਬਹੁਤ ਜ਼ਿਆਦਾ ਸਕ੍ਰਿਪਟ ਕੀਤੇ ਗਏ ਸਨ। ਉਨ੍ਹਾਂ ਇਸ ਨੂੰ ‘ਚੀਨੀ ਪ੍ਰਚਾਰ ਦੀ ਇੱਕ ਮਿਸਾਲੀ ਟੈਂਪਲੇਟ’ ਕਰਾਰ ਦਿੱਤਾ।

Related posts

Qurbani On Bakrid : ਬਕਰੀਦ ‘ਤੇ ਕੁਰਬਾਨੀ ਦੀ ਫੋਟੋ ਜਾਂ ਵੀਡੀਓ ਵਾਇਰਲ ਕਰਨ ਵਾਲਿਆਂ ‘ਤੇ ਹੋਵੇਗਾ ਐਕਸ਼ਨ, ਨਵੀਂ ਗਾਈਡਲਾਈਨਜ਼

On Punjab

ਕਵਾਡ ਦੇਸ਼ਾਂ ‘ਚ ਹੋਈ ਬੈਠਕ ਸਬੰਧੀ ਰਾਸ਼ਟਰਪਤੀ ਬਾਇਡਨ ਦੀ ਪ੍ਰਕਿਰਿਆ ਆਈ ਸਾਹਮਣੇ, ਕਹੀ ਇਹ ਗੱਲ

On Punjab

ਸ੍ਰੀਲੰਕਾ ਨੇ ਭਾਰਤ ਦੀ ਮਦਦ ਨਾਲ ਸ਼ੁਰੂ ਕੀਤੀ ਲਗਜ਼ਰੀ ਟ੍ਰੇਨ ਸੇਵਾ, ਜਾਫਨਾ ਜ਼ਿਲ੍ਹੇ ਦੀ ਰਾਜਧਾਨੀ ਨੂੰ ਕੋਲੰਬੋ ਨਾਲ ਜੋੜੇਗੀ

On Punjab