ਰੂਸ ‘ਚ 42 ਸਾਲ ਪਹਿਲਾਂ ਸਾਲ 1979 ਦੇ ਅਪ੍ਰੈਲ ਤੇ ਮਈ ਮਹੀਨੇ ‘ਚ ਹਸਪਤਾਲਾਂ ‘ਚ ਅਚਾਨਕ ਅਜੀਬ ਕਿਸਮ ਨੇ ਨਿਊਮੋਨੀਆ ਦੇ ਲੱਛਣਾਂ ਵਾਲੇ ਮਰੀਜ਼ ਆਉਣ ਲੱਗੇ। ਕੁਝ ਹੀ ਦਿਨਾਂ ‘ਚ ਘੱਟ ਤੋਂ ਘੱਟ 66 ਲੋਕ ਇਸ ਅਣਜਾਣੀ ਬਿਮਾਰੀ ਨਾਲ ਮਰ ਗਏ। ਖੁਫੀਆ ਪੁਲਿਸ ਨੇ ਉਦੋਂ ਮਰੀਜ਼ਾਂ ਦੇ ਰਿਕਾਰਡ ਜ਼ਬਤ ਕਰ ਕੇ ਡਾਕਟਰਾਂ ਨੂੰ ਆਪਣਾ ਮੂੰਹ ਬੰਦ ਰੱਖਣ ਦੀ ਹਿਦਾਇਤ ਦਿੱਤੀ। ਅਮਰੀਕੀ ਜਾਸੂਸਾਂ ਨੂੰ ਉਦੋਂ ਰੂਸ ਦੀ ਇਕ ਲੈਬ ਤੋਂ ਕੁਝ ਲੀਕ ਹੋਣ ਦੀ ਜਾਣਕਾਰੀ ਮਿਲੀ ਪਰ ਰੂਸ ਦੇ ਸਥਾਨਕ ਪ੍ਰਸ਼ਾਸਨ ਨੇ ਅਜੀਬੋਗਰੀਬ ਦਲੀਲ ਦਿੰਦੇ ਹੋਏ ਕਿਹਾ ਕਿ ਇਹ ਬਿਮਾਰੀ ਸੰਕ੍ਰਮਿਤ ਮੀਟ ਤੋਂ ਫੈਲੀ ਹੈ। ਜੇਕਰ ਇਹ ਜਾਣਕਾਰੀਆਂ ਤੁਹਾਨੂੰ ਜਾਣੀਆਂ ਪਛਾਣੀਆਂ ਲੱਗ ਰਹੀਆਂ ਹਨ ਤਾਂ ਉਦੋਂ ਇਹ ਘਟਨਾਵਾਂ ਫਿਰਕਾਪ੍ਰਸਤ ਦੇਸ਼ ਸੋਵੀਅਤ ਸੰਘ ‘ਚ ਹੋਈਆਂ ਸੀ। ਹੁਣ ਇਹ ਹਾਲਾਤ ਕੋਵਿਡ-19 ਨੂੰ ਲੈ ਕੇ ਚੀਨ ਤੋਂ ਸ਼ੁਰੂ ਹੋਏ ਹੈ।
ਹਾਲਾਂਕਿ ਉਦੋਂ ਸੋਵੀਅਤ ਸੰਘ ‘ਚ ਹਵਾ ‘ਚ ਫੈਲਣ ਵਾਲਾ ਇਹ ਜਾਨਲੇਵਾ ਐਥੇਰਕਸ ਸੰਕ੍ਰਮਣ ਉਥੋਂ ਦੀ ਇਕ ਫੌਜੀ ਲੈਬ ਤੋਂ ਲੀਕ ਹੋਇਆ। ਹਾਲਾਂਕਿ ਉਦੋਂ ਵੀ ਅਮਰੀਕੀ ਵਿਗਿਆਨੀਆਂ ਨੇ ਸੋਵੀਅਤ ਸੰਘ ਦੇ ਦਾਅਵੇ ‘ਤੇ ਭਰੋਸਾ ਜਤਾਉਂਦੇ ਹੋਏ ਕਿਹਾ ਸੀ ਕਿ ਸੰਕ੍ਰਮਣ ਫੈਲਾਉਣ ਵਾਲੇ ਬੈਕਟੀਰੀਆ ਜਾਨਵਰਾਂ ਤੋਂ ਇਨਸਾਨਾਂ ‘ਚ ਆਏ ਹਨ। 1990 ‘ਚ ਸ਼ੁਰੂ ਹੋਈ ਵਿਵਾਦਿਤ ਜਾਂਚ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪਤਾ ਚੱਲਿਆ ਹੈ ਕਿ ਰੂਸ ਦੇ ਯੇਕਟਰਿੰਗਬਰਗ ਸ਼ਹਿਰ ਦੀ ਲੈਬ ਨਾਲ ਸੰਕ੍ਰਮਣ ਲੀਕ ਹੋਇਆ ਸੀ। ਅਜਕੱਲ੍ਹ ਉਸ ਸਮੇਂ ਦੇ ਪੀੜਤਾਂ ਦੀ ਪਛਾਣ ਲੁਕਾਉਣ ਲਈ ਉਨ੍ਹਾਂ ਦੀ ਕਬਰੋਂ ਨੂੰ ਵੱਖ-ਵੱਖ ਕਰ ਕੇ ਉਨ੍ਹਾਂ ਦੇ ਉਪਰ ਨਾਂ ਦੀ ਪੱਟੀ ਹਟਾ ਦਿੱਤੀ ਗਈ ਹੈ।
ਉਨ੍ਹਾਂ ਦੀਆਂ ਲਾਸ਼ਾਂ ਨੂੰ ਖੇਤੀ ‘ਚ ਇਸਤੇਮਾਲ ਹੋਣ ਵਾਲੇ ਕੀਟਨਾਸ਼ਕਾਂ ਨਾਲ ਦਫਨਾਇਆ ਗਿਆ ਸੀ।ਜੈਵਿਕ ਹਥਿਆਰ ਦੇ ਮਾਹਿਰ ਮੇਸਲਸਨ ਨੇ ਦੱਸਿਆ ਕਿ 1992 ‘ਚ ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ ਉਹ ਤੇ ਉਨ੍ਹਾਂ ਦੀ ਪਤਨੀ ਮੈਡੀਕਲ ਅਥ੍ਰੋਪੋਲਾਜਿਸਟ ਜੇਨੀ ਗੁਲੀਅਨ ਯੇਕਟਰਿੰਗਬਰਗ ਸ਼ਹਿਰ ਪਹੁੰਚੇ ਤੇ ਹੋਰ ਅਮਰੀਕੀ ਮਾਹਿਰਾਂ ਨਾਲ ਇਸ ਘਟਨਾ ਦਾ ਡੂੰਘਾ ਅਧਿਐਨ ਕੀਤਾ। ਉਨ੍ਹਾਂ ਨੇ ਮੰਨਿਆ ਕਿ ਦੋ ਅਪ੍ਰੈਲ 1979 ਨੂੰ ਉੱਤਰ ਪੂਰਬ ਦੀਆਂ ਹਵਾਵਾਂ ਕਾਰਨ ਕੁਝ ਮਿਲੀਗ੍ਰਾਮ ਐਥੇਰਕਸ ਫੈਲ ਗਿਆ। ਹਵਾਵਾਂ ਕਾਰਨ ਇਹ ਸੰਕ੍ਰਮਣ ਫੈਕਟਰੀ ਤੋਂ ਬਾਹਰ ਘੱਟ ਤੋਂ ਘੱਟ 30 ਮੀਲ ਦੀ ਦੂਰੀ ਤਕ ਫੈਲ ਗਿਆ।