53.35 F
New York, US
March 12, 2025
PreetNama
ਖਾਸ-ਖਬਰਾਂ/Important News

ਚੀਨ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਗੁਆਮ ਸਥਿਤ ਫ਼ੌਜੀ ਅੱਡੇ ਦਾ ਆਧੁਨਿਕੀਕਰਨ ਕਰੇਗਾ ਅਮਰੀਕਾ

ਚੀਨ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਅਮਰੀਕਾ, ਆਸਟ੍ਰੇਲੀਆ ਤੇ ਪਛੱਮੀ ਪ੍ਰਸ਼ਾਂਤ ਟਾਪੂ ਗੁਆਮ ਸਥਿਤ ਆਪਣੇ ਫ਼ੌਜੀ ਅੱਡਿਆਂ ਦਾ ਆਧੁਨਿਕੀਕਰਨ ਕਰੇਗਾ। ਇਸ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਨੂੰ ਬੜ੍ਹਾਵਾ ਦੇਣ ਲਈ ਅਮਰੀਕਾ ਆਪਣੇ ਸਹਿਯੋਗੀਆਂ ਦੀ ਮਦਦ ਵਧਾਏਗਾ, ਤਾਂ ਜੋ ਚੀਨ ਦੇ ਸੰਭਾਵਿਤ ਫ਼ੌਜੀ ਕਬਜ਼ੇ ਦਾ ਸਟੀਕ ਜਵਾਬ ਦਿੱਤਾ ਜਾ ਸਕੇ।

ਰੱਖਿਆ ਵਿਭਾਗ ਦੀ ਆਲਮੀ ਸਥਿਤੀ ਸਮੀਖਿਆ ’ਚ ਫ਼ੌਜੀ ਅੱਡਿਆਂ ਦੇ ਆਧੁਨਿਕੀਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਬਾਇਡਨ ਨੇ ਹੁਣੇ ਜਿਹੇ ਰੱਖਿਆ ਮੰਤਰੀ ਲਾਇਡ ਆਸਟਿਨ ਦੀ ਆਲਮੀ ਸਥਿਤੀ ਦੀ ਸਮੀਖਿਆ ਤੇ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਆਸਟਿਨ ਨੇ ਮਾਰਚ ’ਚ ਇਹ ਸ਼ੁਰੂ ਕੀਤਾ ਸੀ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਅਮਰੀਕਾ, ਚੀਨ ਤੋਂ ਉੱਭਰਦੇ ਖ਼ਤਰਿਆਂ ਦਾ ਮੁਕਾਬਲਾ ਕਰਨ ’ਚ ਲੱਗਿਆ ਹੈ।

ਅਮਰੀਕੀ ਰੱਖਿਆ ਵਿਭਾਗ ਨੇ ਆਲਮੀ ਸਥਿਤੀ ਸਮੀਖਿਆ ਦੇ ਨਤੀਜਿਆਂ ਬਾਰੇ ਕਿਹਾ, ‘ਸਮੀਖਿਆ ਹਿੰਦ-ਪ੍ਰਸ਼ਾਂਤ ’ਚ ਪਹਿਲ ਵਧਾਉਣ ਲਈ ਗਠਜੋੜ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਵਾਧੂ ਸਹਿਯੋਗ ਦਾ ਨਿਰਦੇਸ਼ ਦਿੰਦੀ ਹੈ। ਇਸ ਨਾਲ ਖੇਤਰੀ ਸਥਿਰਤਾ ਨੂੰ ਬਲ ਮਿਲੇਗਾ ਤੇ ਚੀਨ ਦੇ ਸੰਭਾਵਿਤ ਫ਼ੌਜੀ ਕਬਜ਼ੇ ਤੇ ਉੱਤਰੀ ਕੋਰੀਆ ਦੇ ਖ਼ਤਰੇ ਦਾ ਮੁਕਾਬਲਾ ਕੀਤਾ ਜਾ ਸਕੇਗਾ।

Related posts

184 ਦੇਸ਼ ਚੀਨ ਦੀ ਗਲਤੀ ਕਾਰਨ ਨਰਕ ‘ਚੋਂ ਲੰਘ ਰਹੇ ਹਨ: ਡੋਨਾਲਡ ਟਰੰਪ

On Punjab

ਕਾਰਗਿਲ ਵਿਜੇ ਦਿਵਸ: ਸਿਰਫ ਜੰਗ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਅਹਿਮ ਕਹਾਣੀ ਹੈ

On Punjab

ਬੁਮਰਾਹ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਬਣਿਆ

On Punjab