66.16 F
New York, US
November 9, 2024
PreetNama
ਖਾਸ-ਖਬਰਾਂ/Important News

ਚੀਨ ਦੇ ਪਰਮਾਣੂ ਹਥਿਆਰਾਂ ਕਾਰਨ ਅਮਰੀਕਾ ਚਿੰਤਤ, ਸੈਟੇਲਾਈਟ ਫੋਟੋ ਦੀ ਮਦਦ ਨਾਲ ਜਨਤਕ ਕੀਤੀ ਇਹ ਜਾਣਕਾਰੀ

ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਨੇ ਆਪਣੇ ਪਰਮਾਣੂ ਹਥਿਆਰਾਂ ਦਾ ਬਹੁਤ ਤੇਜ਼ੀ ਨਾਲ ਵਿਸਥਾਰ ਕੀਤਾ ਹੈ। ਇਸ ਰਿਪੋਰਟ ਨਾਲ ਅਮਰੀਕਾ ਦੀ ਚਿੰਤਾ ਵੱਧ ਗਈ ਹੈ ਤੇ ਵਿਸ਼ਵ ’ਚ ਇਸ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਅਮਰੀਕਾ ਨੇ ਪਿਛਲੇ ਸਾਲ ਸੈਟੇਲਾਈਟ ਫੋਟੋ ਦੀ ਮਦਦ ਨਾਲ ਇਹ ਜਾਣਕਾਰੀ ਜਨਤਕ ਕੀਤੀ ਹੈ। ਰਿਪੋਰਟ ’ਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਚੀਨ ਬੜੇ ਹੀ ਨਾਟਕੀ ਢੰਗ ਨਾਲ ਆਪਣੇ ਪਰਮਾਣੂ ਹਥਿਆਰਾਂ ਨੂੰ ਵਧਾਉਂਦਾ ਜਾ ਰਿਹਾ ਹੈ।

ਦਿ ਨੈਸ਼ਨਲ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਚੀਨ ਦਾ ਰੁਖ਼ ਪਰਮਾਣੂ ਹਥਿਆਰਾਂ ਬਾਰੇ ਵੀ ਵਿਸਤਾਰਵਾਦੀ ਹੈ। ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਅਕਤੂਬਰ ’ਚ ਪੁਲਾੜ ਆਧਾਰਤ ਪਰਮਾਣੂ ਹਥਿਆਰ ਦਾ ਤਜਰਬਾ ਕੀਤਾ ਸੀ। ਨਾਲ ਹੀ ਇਸ ਗੱਲ ਦਾ ਸੰਕੇਤ ਦਿੱਤਾ ਸੀ ਕਿ ਅਮਰੀਕਾ ਦੀ ਸੀਮਤ ਰੱਖਿਆ ਵਾਲੀ ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਮੁਕਾਬਲੇ ਲਈ ਹੋਰ ਹਥਿਆਰਾਂ ’ਤੇ ਕੰਮ ਕਰ ਰਿਹਾ ਹੈ।

ਇਤਿਹਾਸ ਗਵਾਹ ਹੈ ਕਿ ਚੀਨ ਨੇ ਰੂਸ ਤੇ ਅਮਰੀਕਾ ਦੇ ਮੁਕਾਬਲੇ ਚੀਨ ਨੇ ਹਮੇਸ਼ਾ ਛੋਟੇ ਪਰਮਾਣੂ ਹਥਿਆਰ ਹੀ ਬਣਾਏ ਹਨ। ਚੀਨ ਇਸ ਨੂੰ ਘਟੋ-ਘੱਟ ਪ੍ਰਤੀ-ਰੱਖਿਆ ਸਮਰੱਥਾ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਕਹਿੰਦਾ ਹੈ। ਯਾਨੀ ਕਿ ਚੀਨ ਕੋਲ ਜਵਾਬ ਹਮਲੇ ਲਈ ਢੁੱਕਵੇਂ ਪਰਮਾਣੂ ਹਥਿਆਰ ਹਨ। ਚੀਨ ਦੀ ਪਰਮਾਣੂ ਹਥਿਆਰ ਦੀ ਪਹਿਲਾਂ ਵਰਤੋਂ ਨਾ ਕਰਨ ਦੀ ਨੀਤੀ ਹੈ। ਯਾਨੀ ਕਿ ਉਹ ਪਹਿਲਾਂ ਇਸ ਦੀ ਵਰਤੋਂ ਨਹੀਂ ਕਰੇਗਾ ਤੇ ਸਿਰਫ ਜਵਾਬੀ ਕਾਰਵਾਈ ’ਚ ਹੀ ਕਰੇਗਾ। ਇਸ ਲਈ ਮੌਜੂਦਾ ਸਮੇਂ ਚੀਨ ਦਾ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾਉਣ ਨਾਲ ਉਸ ਦੀ ਨੀਤੀ ਬਾਰੇ ਦੁਨੀਆ ਦਾ ਸ਼ੱਕ ਵੱਧ ਗਿਆ ਹੈ।

ਸਾਲ 2021 ਦੇ ਅਖੀਰ ’ਚ ਪ੍ਰਕਾਸ਼ਿਤ ਦੋ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਫ਼ੌਜ ਤੇ ਸੁਰੱਖਿਆ ਨਾਲ ਜੁੜੇ ਚੀਨ ਦੇ ਪਰਮਾਣੂ ਹਥਿਆਰਾਂ ਦੇ ਸੰਦਰਭ ਬਦਲ ਗਏ ਹਨ। ਹੁਣ ਸਵਾਲ ਇਹ ਉਠਦਾ ਹੈ ਕਿ ਚੀਨ ਕੋਲ ਕਿੰਨੇ ਪਰਮਾਣੂ ਹਥਿਆਰ ਹਨ ਤੇ ਉਹ ਹੋਰ ਕਿੰਨੇ ਹਥਿਆਰ ਇਕੱਠੇ ਕਰਨਾ ਚਾਹੁੰਦਾ ਹੈ।

ਅਮਰੀਕੀ ਰੱਖਿਆ ਵਿਭਾਗ ਮੁਤਾਬਕ ਚੀਨ ਕੋਲ 2020 ਤਕ ਘੱਟ ਤੀਬਰਤਾ ਵਾਲੇ 200 ਤੋਂ ਵੱਧ ਪਰਮਾਣੂ ਹਥਿਆਰ ਹਨ। ਪਰਮਾਣੂ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਹਥਿਆਰ ਹੁਣ ਵੱਧ ਕੇ 350 ਤੋਂ ਜ਼ਿਆਦਾ ਹੋ ਗਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਦੀ ਇਸ ਤਰੱਕੀ ਨੂੰ ਦੇਖਦੇ ਹੋਏ 2007 ਤਕ ਉਸ ਕੋਲ 700 ਤੋਂ ਵੱਧ ਪਰਮਾਣੂ ਹਥਿਆਰ ਹੋਣ ਦਾ ਅੰਦਾਜ਼ਾ ਹੈ, ਜਦੋਂਕਿ 2030 ਤਕ ਘਟੋ-ਘੱਟ ਇਕ ਹਜ਼ਾਰ ਪਰਮਾਣੂ ਹਥਿਆਰ ਹੋ ਜਾਣਗੇ। ਇਕ ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ਮੁਤਾਬਕ ਅਮਰੀਕਾ ਕੋਲ 1550 ਪਰਮਾਣੂ ਹਥਿਆਰ ਫ਼ੌਜ ਦੀ ਤਾਇਨਾਤੀ ’ਚ ਹਨ ਜਦੋਂਕਿ ਇਸ ਤੋਂ ਵੀ ਜ਼ਿਆਦਾ ਰਿਜ਼ਰਵ ’ਚ ਰੱਖੇ ਹਨ ਪਰ ਚੀਨ ਕੋਲ ਹੁਣ ਵੀ ਉਸ ਤੋਂ ਕਾਫੀ ਘੱਟ ਪਰਮਾਣੂ ਹਥਿਆਰ ਹਨ। ਹਾਲਾਂਕਿ ਉਹ ਆਪਣੀ ਪਰਮਾਣੂ ਸਮਰੱਥਾ ਵਧਾਉਣ ’ਚ ਲਗਾਤਾਰ ਲੱਗਾ ਹੋਇਆ ਹੈ।

Related posts

ਬਾਇਡਨ ਨੇ ਪਲਟਿਆ ਟਰੰਪ ਦਾ ਫ਼ੈਸਲਾ, ਅਮਰੀਕਾ ਮੁੜ WHO ’ਚ ਸ਼ਾਮਲ ਹੋਵੇਗਾ, ਚੀਨ ਬਾਰੇ ਵੀ ਵੱਡਾ ਐਲਾਨ

On Punjab

Mercedes EQS 580 SUV ਹੋਈ ਲਾਂਚ, ਮਿਲੇਗੀ 809 ਕਿਲੋਮੀਟਰ ਦੀ ਰੇਂਜ, ਸ਼ੁਰੂਆਤੀ ਕੀਮਤ 1.41 ਕਰੋੜ ਰੁਪਏ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਮਰਸਡੀਜ਼ ਭਾਰਤੀ ਬਾਜ਼ਾਰ ‘ਚ ਲਗਾਤਾਰ ਨਵੇਂ ਵਾਹਨ ਲਾਂਚ ਕਰ ਰਹੀ ਹੈ। ਇਸ ਸਿਲਸਿਲੇ ‘ਚ ਕੰਪਨੀ ਨੇ ਇਲੈਕਟ੍ਰਿਕ SUV ਸੈਗਮੈਂਟ ‘ਚ ਨਵੀਂ Mercedes EQS 580 SUV ਨੂੰ ਲਾਂਚ ਕੀਤਾ ਹੈ। ਕਿਸ ਕੀਮਤ ‘ਤੇ ਲਿਆਂਦਾ ਗਿਆ ਹੈ? ਇਸ ਵਿੱਚ ਕਿਸ ਤਰ੍ਹਾਂ ਦੀਆਂ ਫੀਚਰਜ਼ ਦਿੱਤੀਆਂ ਗਈਆਂ ਹਨ? ਇਸ ਨੂੰ ਪੂਰੇ ਚਾਰਜ ‘ਤੇ ਕਿੰਨੀ ਦੂਰ ਤੱਕ ਚਲਾਇਆ ਜਾ ਸਕਦਾ ਹੈ? ਆਓ ਜਾਣਦੇ ਹਾਂ।

On Punjab

ਕ੍ਰੱਪਸ਼ਨ ਮਾਮਲੇ ‘ਚ ਚਾਹੇ ਉਨ੍ਹਾਂ ਦਾ ਆਪਣਾ ਹੀ ਕਿਉਂ ਨਾ ਹੋਵੇ ,ਉਸ ‘ਤੇ ਵੀ ਕਾਰਵਾਈ ਕੀਤੀ ਜਾਵੇਗੀ , ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ : ਸੀਐਮ ਭਗਵੰਤ ਮਾਨ

On Punjab