11.88 F
New York, US
January 22, 2025
PreetNama
ਖਾਸ-ਖਬਰਾਂ/Important News

ਚੀਨ ਦੇ ਬੈਲਿਸਟਿਕ ਮਿਜ਼ਾਈਲਾਂ ਦਾਗ ਕੇ ਵਧਾਈ ਅਮਰੀਕਾ ਦੀ ਚਿੰਤਾ

ਵਾਸ਼ਿੰਗਟਨ: ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੀਆਂ ਪਹਿਲਾਂ ਐਲਾਨੀਆਂ ਗਈਆਂ ਅਭਿਆਸ ਗਤੀਵਿਧੀਆਂ ਵਿੱਚ ਚਾਰ ਦਰਮਿਆਨੀ ਦੂਰੀ ਦੀਆਂ ਮਿਜ਼ਾਈਲਾਂ ਦਾਗੀਆਂ। ਪੈਂਟਾਗਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਚੀਨ ਵੱਲੋਂ ਇਹ ਮਿਜ਼ਾਈਲਾਂ ਹੈਨਨ ਆਈਲੈਂਡ ਤੇ ਪੈਰਾਸਲ ਆਈਲੈਂਡਜ਼ ਦੇ ਵਿਚਕਾਰਲੇ ਇਲਾਕਿਆਂ ਵਿੱਚ ਦਾਗੀਆਂ ਗਈਆਂ।

ਪੈਂਟਾਗਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੱਖਿਆ ਮੰਤਰਾਲੇ ਦੱਖਣੀ ਚੀਨ ਸਾਗਰ ਦੇ ਪਾਰਸਲ ਆਈਸਲੈਂਡ ਦੇ ਆਲੇ-ਦੁਆਲੇ 23 ਤੋਂ 29 ਅਗਸਤ ਤੱਕ ਬੈਲਿਸਟਿਕ ਮਿਜ਼ਾਈਲਾਂ ਦੀ ਜਾਂਚ ਸਮੇਤ ਹੋਰ ਸੈਨਿਕ ਅਭਿਆਸਾਂ ਨੂੰ ਲੈ ਕੇ ਚੀਨ ਦੇ ਤਾਜ਼ਾ ਫੈਸਲੇ ਬਾਰੇ ਚਿੰਤਤ ਹੈ। ਪੈਂਟਾਗਨ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਵਿੱਚ ਵਿਵਾਦਤ ਖੇਤਰ ਵਿੱਚ ਸੈਨਿਕ ਅਭਿਆਸ ਕਰਨਾ ਤਣਾਅ ਨੂੰ ਘਟਾਉਣ ਤੇ ਸਥਿਰਤਾ ਕਾਇਮ ਰੱਖਣ ਦੇ ਉਲਟ ਹੈ।

ਪੈਂਟਾਗਨ ਨੇ ਅੱਗੇ ਕਿਹਾ ਕਿ ਸੈਨਿਕ ਅਭਿਆਸ ਚੀਨ ਦੁਆਰਾ ਦੱਖਣੀ ਚੀਨ ਸਾਗਰ ਵਿੱਚ ਗੈਰਕਾਨੂੰਨੀ ਸਮੁੰਦਰੀ ਦਾਅਵਿਆਂ ‘ਤੇ ਜ਼ੋਰ ਦੇਣ ਤੇ ਇਸ ਦੇ ਦੱਖਣ-ਪੂਰਬੀ ਏਸ਼ੀਆਈ ਗੁਆਂਢੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਸਭ ਤੋਂ ਤਾਜ਼ਾ ਕਾਰਵਾਈ ਹੈ।

ਇਸ ਦੇ ਨਾਲ ਹੀ ਪੈਂਟਾਗਨ ਨੇ ਕਿਹਾ ਕਿ ਉਸ ਨੇ ਜੁਲਾਈ ਵਿੱਚ ਚੀਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਸਥਿਤੀ ਦੀ ਨਿਗਰਾਨੀ ਕਰਦਾ ਰਹੇਗਾ, ਉਮੀਦ ਹੈ ਕਿ ਚੀਨ ਦੱਖਣੀ ਚੀਨ ਸਾਗਰ ਵਿੱਚ ਆਪਣੇ ਸੈਨਿਕ ਕਾਰਵਾਈ ਤੇ ਗੁਆਂਢੀਆਂ ‘ਤੇ ਦਬਾਅ ਘਟਾਏਗਾ।

ਇਸ ਵਿਚ ਕਿਹਾ ਗਿਆ ਹੈ ਕਿ ਚੀਨ ਨੇ ਬੈਲਿਸਟਿਕ ਮਿਜ਼ਾਈਲਾਂ ਫੂਕ ਕੇ ਆਪਣੀ ਅਭਿਆਸ ਦੀਆਂ ਗਤੀਵਿਧੀਆਂ ਜਾਰੀ ਰੱਖਣ ਦੀ ਚੋਣ ਕੀਤੀ। ਇਸ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਕਾਬੂ ਰੱਖਣ ਤੇ ਅਜਿਹੀ ਕੋਈ ਫੌਜੀ ਗਤੀਵਿਧੀਆਂ ਨਾ ਕਰਨ ਜੋ ਦੱਖਣੀ ਚੀਨ ਸਾਗਰ ਵਿੱਚ ਨੈਵੀਗੇਸ਼ਨ ਦੀ ਆਜ਼ਾਦੀ ਨੂੰ ਖ਼ਤਰੇ ਵਿੱਚ ਪਾਉਣ ਤੇ ਵਿਵਾਦਾਂ ਨੂੰ ਵਧਾਉਣ।

Related posts

ਤਾਲਿਬਾਨ ਨੇ ਪਾਕਿਸਤਾਨ ਨੂੰ ਦਿੱਤਾ ਝਟਕਾ, ਕਿਹਾ- ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ

On Punjab

Kathmandu : ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੀ ਸੀ ਭਾਰਤੀ ਪਰਬਤਾਰੋਹੀ, ਨੇਪਾਲ ‘ਚ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਚ ਮੌਤ

On Punjab

ਸੁਖਬੀਰ ਨੇ ਕਾਂਗਰਸ ਦੇ ਪੰਜੇ ਨੂੰ ਦੱਸਿਆ ਖੂਨੀ ਪੰਜਾ, ਕੇਜਰੀਵਾਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ‘ਤੇ ਕੀਤੇ ਤਿੱਖੇ ਹਮਲੇ

On Punjab