PreetNama
ਖਾਸ-ਖਬਰਾਂ/Important News

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਜੋਕਰ’ ਕਹਿਣ ਵਾਲੇ ਕਾਰੋਬਾਰੀ ਨੂੰ 18 ਸਾਲ ਕੈਦ

ਨਵੀਂ ਦਿੱਲੀ: ਚੀਨ ‘ਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਆਲੋਚਨਾ ਕਰਨਾ ਇੱਕ ਬਿਜ਼ਨਸਮੈਨ ਨੂੰ ਕਾਫੀ ਮਹਿੰਗਾ ਪਿਆ ਹੈ। ਚੀਨ ‘ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਰਾਸ਼ਟਰਪਤੀ ਦੇ ਤੌਰ-ਤਰੀਕਿਆਂ ਦੀ ਜਨਤਕ ਆਲੋਚਨਾ ਕਰਨ ਵਾਲੇ ‘ਸੰਪਦਾ’ ਕੰਪਨੀ ਦੇ ਸਾਬਕਾ ਮੁਖੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ 18 ਸਾਲ ਦੀ ਜੇਲ੍ਹ ਹੋਈ ਹੈ। ਉਨ੍ਹਾਂ ਦੀ ਸਜ਼ਾ ਦੇ ਫੈਸਲੇ ਦਾ ਐਲਾਨ ਖੁਦ ਸਰਕਾਰ ਨੇ ਕੀਤਾ।

ਰੇਨ ਝਿਕਿਆਂਗ ਸੈਂਸਰਸ਼ਿਪ ਸਮੇਤ ਕਈ ਮੁੱਦਿਆਂ ‘ਤੇ ਬੋਲਣ ਨੂੰ ਲੈਕੇ ਚਰਚਾ ‘ਚ ਸਨ। ਹਾਲ ਹੀ ‘ਚ ਉਨ੍ਹਾਂ ਦਾ ਇਕ ਲੇਖ ਕਾਫੀ ਚਰਚਾ ‘ਚ ਸੀ। ਜਿਸ ‘ਚ ਉਨ੍ਹਾਂ ਰਾਸ਼ਟਰਪਤੀ ਜਿਨਪਿੰਗ ‘ਤੇ ਮਹਾਮਾਰੀ ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣ ਦੇ ਇਲਜ਼ਾਮ ਲਾਏ ਸਨ। ਉਨ੍ਹਾਂ ਰਾਸ਼ਟਰਪਤੀ ਨੂੰ ‘ਜੋਕਰ’ ਤਕ ਕਹਿ ਦਿੱਤਾ ਸੀ। ਉਸ ਤੋਂ ਬਾਅਦ ਉਹ ਗਾਇਬ ਸਨ।
ਇਕ ਸਥਾਨਕ ਅਦਾਲਤ ਨੇ ਰੇਨ ਨੂੰ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਤੇ ਅਹੁਦੇ ਦੀ ਦੁਰਵਰਤੋ ਦਾ ਦੋਸ਼ੀ ਠਹਿਰਾਇਆ ਗਿਆ ਹੈ ਤੇ 18 ਸਾਲ ਦੀ ਸਜ਼ਾ ਸੁਣਾਈ ਗਈ।

Related posts

ਅਮਰੀਕਾ: ਕੋਰੋਨਾ ਨੇ ਪਿਛਲੇ 24 ਘੰਟਿਆਂ ‘ਚ ਲਈ 1303 ਲੋਕਾਂ ਦੀ ਜਾਨ, ਮ੍ਰਿਤਕਾਂ ਦਾ ਅੰਕੜਾ 56 ਹਜ਼ਾਰ ਦੇ ਪਾਰ

On Punjab

‘ਆਪ’ ਉਮੀਦਵਾਰ ਅਮਾਨਤਉਲਾ ਖ਼ਾਨ ਵਿਰੁੱਧ ਐਫਆਈਆਰ ਦਰਜ

On Punjab

ਕੈਨੇਡਾ: ਜਗਮੀਤ ਦੇ ਤੋੜ ਵਿਛੋੜੇ ਦੇ ਐਲਾਨ ਤੋਂ ਬਾਅਦ ਟਰੂਡੋ ਸਰਕਾਰ ਦੀ ਕਿਸ਼ਤੀ ਮੰਝਧਾਰ ‘ਚ ਫਸੀ

On Punjab