70 ਸਾਲ ‘ਚ ਪਹਿਲੀ ਵਾਰ ਭਾਰਤ ਨੇ ਚੀਨ ਨੂੰ ਲੈ ਕੇ ਰੁਖ਼ ਬਦਲਿਆ ਹੈ। ਹੁਣ ਤਕ ਚੀਨ ਦੇ ਹਮਲਾਵਾਰ ਰੁਖ਼ ਖਿਲਾਫ ਆਪਣੀ ਬਚਾਅ ਵਾਲੀ ਮੁਦਰਾ ਨੂੰ ਹੀ ਢਾਲ ਬਣਾ ਕੇ ਚਲਣ ਵਾਲਾ ਭਾਰਤ ਹੁਣ ਉਸ ਨਾਲ ਨਜ਼ਰਾਂ ਮਿਲਾ ਕੇ ਖੜ੍ਹਾ ਹੈ। ਇਹ ਬਦਲਿਆਂ ਹੋਇਆ ਨਵਾਂ ਭਾਰਤ ਕਿਸੇ ਵੀ ਸਥਿਤੀ ‘ਚ ਪਲਟਵਾਰ ਲਈ ਫੌਜੀ ਬਦਲਾਂ ‘ਤੇ ਵਿਚਾਰ ਕਰ ਰਿਹਾ ਹੈ। ਹਾਲ ‘ਚ ਚੀਨ ਨਾਲ ਲੱਗੀ ਸਰਹੱਦ ‘ਤੇ 50,000 ਤੋਂ ਜ਼ਿਆਦਾ ਸੈਨਿਕਾਂ ਦੀ ਤਾਇਨਾਤੀ ਕੀਤੀ ਗਈ ਹੈ।