PreetNama
ਖਾਸ-ਖਬਰਾਂ/Important News

ਚੀਨ ਦੇ ਹਮਲਾਵਰ ਰੁਖ਼ ਖ਼ਿਲਾਫ਼ ਹੱਥ ਮਿਲਾਉਣਗੇ ਅਮਰੀਕਾ, ਜਾਪਾਨ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਜਾਪਾਨੀ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਚੀਨ ਦੇ ਵਧਦੇ ਹਮਲਾਵਰ ਰੁਖ਼ ਦੇ ਖਿਲਾਫ਼ ਸਾਂਝੀ ਰਣਨੀਤੀ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਅਮਰੀਕਾ ਦੀ ਯਾਤਰਾ ’ਤੇ ਵਾਸ਼ਿੰਗਟਨ ਆਏ ਪ੍ਰਧਾਨ ਮੰਤਰੀ ਸੁਗਾ ਨੇ ਵ੍ਹਾਈਟ ਹਾਊਸ ’ਚ ਰਾਸ਼ਟਰਪਤੀ ਬਾਇਡਨ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਾਇਡਨ ਦੀ ਕਿਸੇ ਵਿਦੇਸ਼ੀ ਸ਼ਾਸਨ ਮੁਖੀ ਨਾਲ ਇਹ ਪਹਿਲੀ ਮੁਲਾਕਾਤ ਸੀ। ਦੋਵਾਂ ਆਗੂਆਂ ਦੀ ਗੱਲਬਾਤ ਦੌਰਾਨ ਚੀਨ ਦਾ ਮੁੱਦਾ ਪ੍ਰਮੁੱਖਤਾ ਨਾਲ ਉੱਠਿਆ। ਬਾਇਡਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮੇਂ ਅਮਰੀਕਾ ਦੇ ਹੋਰ ਦੇਸ਼ਾਂ ਨਾਲ ਕਮਜ਼ੋਰ ਪੈ ਗਏ ਗਠਜੋੜ ਨੂੰ ਮੁੜ ਮਜ਼ਬੂਤ ਕਰਨਾ ਚਾਹੁੰਦੇ ਹਨ। ਦੋਵੇਂ ਆਗੂਆਂ ਵਲੋਂ ਜਾਰੀ ਸਾਂਝੇ ਬਿਆਨ ’ਚ ਕਈ ਅਹਿਮ ਸਿਆਸੀ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਤਾਇਵਾਨ ਜਲਡਮਰੂਮੱਧ ’ਚ ਸ਼ਾਂਤੀ ਤੇ ਸਥਿਰਤਾ ਤੇ ਜ਼ੋਰ ਦਿੱਤਾ ਗਿਆ ਹੈ। ਇਸ ਬਿਆਨ ਨੂੰ ਚੀਨ ਲਈ ਝਟਕਾ ਮੰਨਿਆ ਜਾ ਰਿਹਾ ਹੈ। ਬੈਠਕ ਦੇ ਬਾਅਦ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬਾਇਡਨ ਨੇ ਕਿਹਾ, ਪ੍ਰਧਾਨ ਮੰਤਰੀ ਸੁਗਾ ਤੇ ਮੈਂ ਅਮਰੀਕਾ-ਜਾਪਾਨ ਗਠਜੋੜ ਤੇ ਆਪਣੀ ਸਾਂਝੀ ਸੁਰੱਖਿਆ ਦੇ ਪ੍ਰਤੀ ਆਪਣਾ ਸਮਰਥਨ ਦੁਹਰਾਇਆ। ਸਾਬਕਾ ਚੀਨ ਸਾਗਰ, ਦੱਖਣੀ ਚੀਨ ਸਾਗਰ ਤੇ ਉੱਤਰੀ ਕੋਰੀਆ ਸਮੇਤ ਚੀਨ ਦੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਲਈ ਅਸੀਂ ਵਚਨਬੱਧ ਹਾਂ। ਦੋਵੇਂ ਆਗੂਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੇ ਵਧਦੇ ਪ੍ਰਭਾਵ, ਪੈਣ ਪਾਣੀ ਪਰਿਵਰਤਨ ਤੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਿਪਟਣ ਦੇ ਉੁਪਾਵਾਂ ’ਤੇ ਵੀ ਚਰਚਾ ਕੀਤੀ।
ਸੁਗਾ ਨਾਲ ਮੁਲਾਕਾਤ ਮਗਰੋਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਕਿਹਾ ਕਿ ਅਮਰੀਕਾ ਤੇ ਜਾਪਾਨ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ, ਖੁਸ਼ਹਾਲੀ ਤੇ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਮਿਲ ਕੇ ਕੰਮ ਕਰਾਂਗੇ।

ਰਾਸ਼ਟਰਪਤੀ ਬਾਇਡਨ ਤੇ ਪ੍ਰਧਾਨ ਮੰਤਰੀ ਸੁਗਾ ਨੇ ਸੁਤੰਤਰ, ਮੁਕਤ ਤੇ ਵਿਭਿੰਨਤਾ ਭਰੇ ਹਿੰਦ-ਪ੍ਰਸ਼ਾਂਤ ਖੇਤਰ ਲਈ ਕਵਾਡ ਨੂੰ ਮਜ਼ਬੂਤ ਬਣਾਉਣ ’ਤੇ ਸਹਿਮਤੀ ਪ੍ਰਗਟਾਈ ਹੈ। ਇਸਦੇ ਲਈ ਦੋਵੇਂ ਦੇਸ਼ ਭਾਰਤ ਤੇ ਆਸਟ੍ਰੇਲੀਆ ਨਾਲ ਮਿਲ ਕੇ ਕੰਮ ਕਰਨਗੇ। ਦੋਵੇਂ ਆਗੂਆਂ ਦੀ ਬੈਠਕ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ਦੀ ਸ਼ਾਂਤੀ ਤੇ ਖੁਸ਼ਹਾਲੀ ’ਤੇ ਚੀਨੀ ਸਰਗਰਮੀਆਂ ਦੇ ਅਸਰ ਦਾ ਵੀ ਮੁੱਦਾ ਉੱਠਿਆ। ਦੋਵੇਂ ਆਗੂਆਂ ਦੇ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਕਵਾਡ ਦੇ ਜ਼ਰੀਏ ਅਸੀਂ ਭਾਰਤ ਤੇ ਆਸਟ੍ਰੇਲੀਆ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ। ਦੱਸਣਯੋਗ ਹੈ ਕਿ ਕਵਾਡ ਭਾਰਤ, ਅਮਰੀਕਾ, ਜਾਪਾਨ ਤੇ ਆਸਟ੍ਰੇਲੀਆ ਦਾ ਗਠਜੋੜ ਹੈ।
ਚੀਨ ਨੇ ਕਿਹਾ, ਸਾਡੇ ਪ੍ਰਤੀ ਨਕਾਰਾਤਮਕ ਹੈ ਅਮਰੀਕਾ
ਚੀਨ ਦੇ ਇਕ ਪ੍ਰਮੁੱਖ ਸਫ਼ਾਰਤਕਾਰ ਨੇ ਕਿਹਾ ਹੈ ਕਿ ਬੀਜਿੰਗ ਦੇ ਪ੍ਰਤੀ ਚੀਨ ਦਾ ਰੁਖ਼ ਬਹੁਤ ਨਕਾਰਾਤਮਕ ਹੈ। ਉਪ ਵਿਦੇਸ਼ ਮੰਤਰੀ ਲੀ ਯੁਚੇਂਗ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਮਹੱਤਵਪੂਰਨ ਹੋ ਸਕਦਾ ਹੈ, ਕਿਉਂਕਿ ਬਾਇਡਨ ਪ੍ਰਸ਼ਾਸਨ ਕੋਰੋਨਾ ਨਾਲ ਨਿਪਟਣ ਤੇ ਆਰਥਿਕ ਸਥਿਤੀ ਸੁਧਾਰਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਅਮਰੀਕਾ ਮਤਭੇਦ ਵਧਾਉਣਾ ਤੇ ਸਹਿਯੋਗ ਘੱਟ ਕਰਨਾ ਚਾਹੁੰਦਾ ਹੈ। ਮੈਨੂੰ ਕਹਿਣਾ ਚਾਹੀਦਾ ਹੈ ਕਿ ਇਹ ਬਹੁਤ ਨਕਾਰਾਤਮਕ ਨਜ਼ਰੀਆ ਹੈ।

Related posts

ਦੁਨੀਆ ਦੀ ਸਭ ਤੋਂ ਛੋਟੀ ਉਡਾਣ! ਜਹਾਜ਼ ਟੇਕਆਫ ਹੁੰਦੇ ਹੀ ਹੋ ਜਾਂਦਾ ਲੈਂਡ, ਟਿਕਟ ਲਈ ਸਰਕਾਰ ਨੂੰ ਦੇਣੀ ਪੈਂਦੀ ਸਬਸਿਡੀ

On Punjab

ਭਿਆਨਕ ਗਰਮੀ ਦੀ ਲਪੇਟ ‘ਚ ਕੈਨੇਡਾ, ਹੁਣ ਤਕ 134 ਲੋਕਾਂ ਦੀ ਮੌਤ, ਸਕੂਲ-ਕਾਲਜ ਬੰਦ, ਅਮਰੀਕੀ ਨੈਸ਼ਨਲ ਵੈਦਰ ਸਰਵਿਸ ਨੇ ਦਿੱਤੀ ਇਹ ਚਿਤਾਵਨੀ

On Punjab

ਦਿੱਲੀ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ 7-10 ਦਿਨਾਂ ‘ਚ ਹੋਵੇਗੀ ਸ਼ੁਰੂ : ਮੁੱਖ ਮੰਤਰੀ ਆਤਿਸ਼ੀ

On Punjab