ਜੈਂਗ ਨੇ US National Institute of Health ’ਚ ਪਬਲਿਸ਼ ਹੋਈ ਇਕ ਰਿਸਰਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਅਗਲੇ ਪੜਾਅ ’ਚ ਕੋਰੋਨਾ ਦੀ ਉਤਪਤੀ ਦੀ ਜਾਂਚ ਨੂੰ ਲੈ ਕੇ ਪਹਿਲ ਨੰਬਰ ’ਤੇ ਅਮਰੀਕਾ ਹੋਣਾ ਚਾਹੀਦੈ। ਚੀਨ ਸਰਕਾਰ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ’ਚ ਛਾਪੀ ਖ਼ਬਰ ਮੁਤਾਬਕ ਹੁਣ ਇਸ ਵਾਇਰਸ ਦੀ ਉਤਪਤੀ ਨੂੰ ਲੈ ਕੇ ਪੂਰਾ ਧਿਆਨ ਅਮਰੀਕਾ ਦੀ ਵੱਲ ਹੋਣਾ ਚਾਹੀਦਾ ਹੈ।

ਗਲੋਬਲ ਟਾਈਮਜ਼ ਨੇ ਆਪਣੀ ਖ਼ਬਰ ’ਚ ਲਿਖਿਆ ਹੈ ਕਿ ਅਮਰੀਕਾ ਨੇ ਸ਼ੁਰੂਆਤ ’ਚ ਇਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਦੀ ਟੈਸਟਿੰਗ ਦੀ ਰਫਤਾਰ ਨੂੰ ਕਾਫੀ ਘੱਟ ਰੱਖਿਆ ਸੀ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਜੈਵਿਕ ਪ੍ਰਯੋਗਸ਼ਾਲਾਵਾਂ ਦਾ ਗੜ੍ਹ ਹੈ। ਗਲੋਬਲ ਟਾਈਮਜ਼ ਨੇ ਜੈਂਗ ਦੇ ਹਵਾਲੇ ਤੋਂ ਕਿਹਾ ਹੈ ਕਿ ਅਮਰੀਕਾ ’ਚ ਬਾਇਓ-ਹਥਿਆਰਾਂ (bio-weapons) ਨਾਲ ਸਬੰਧਿਤ ਸਾਰੇ ਮਾਮਲੇ ਜਾਂਚ ਦੇ ਦਾਇਰੇ ’ਚ ਆਉਣੇ ਚਾਹੀਦੇ ਹਨ।