ਬੀਜਿੰਗ: ਚੀਨ ‘ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਦੇ ਸਾਵਧਾਨੀ ਭਰੇ ਕਦਮਾਂ ਨਾਲ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਸ਼ ‘ਚ ਸ਼ੁੱਕਰਵਾਰ ਵਾਇਰਸ ਦੇ ਸਿਰਫ਼ 9 ਮਾਮਲੇ ਸਾਹਮਣੇ ਆਏ। ਇਹ ਸਾਰੇ ਇਨਫੈਕਟਡ ਲੋਕ ਵਿਦੇਸ਼ ਤੋਂ ਪਰਤੇ ਹਨ।
ਹਸਪਤਾਲਾਂ ‘ਚ ਕੋਰੋਨਾ ਵਾਇਰਸ ਦੇ 288 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 361 ਹੋਰ ਕੁਆਰੰਟੀਨ ‘ਚ ਰੱਖੇ ਗਏ ਹਨ। ਪਿਛਲੇ ਸਾਲ ਵੁਹਾਨ ‘ਚ ਪਹਿਲੀ ਵਾਰ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਚੀਨ ‘ਚ ਹੁਣ ਤਕ ਵਾਇਰਸ ਦੇ 85,013 ਮਾਮਲੇ ਸਾਹਮਣੇ ਆਏ ਹਨ ਤੇ 4,634 ਲੋਕਾਂ ਦੀ ਮੌਤ ਹੋਈ ਹੈ।
ਕਰੀਬ 25 ਫੀਸਦ ਵਿਦਿਆਰਥੀ ਜੋ ਸਕੂਲ ਨਹੀਂ ਜਾ ਪਾ ਰਹੇ ਸਨ ਉਹ ਸੋਮਵਾਰ ਤੋਂ ਸਕੂਲ ਜਾ ਸਕਣਗੇ। ਕਾਲਜ ਦੇ ਵਿਦਿਆਰਥੀ ਵੀ ਅਗਲੇ ਹਫ਼ਤੇ ਤੋਂ ਕਲਾਸਾਂ ‘ਚ ਸ਼ਾਮਲ ਹੋ ਸਕਣਗੇ।