PreetNama
ਸਿਹਤ/Health

ਚੀਨ ਨੇ ਜਾਰੀ ਕੀਤਾ ਨਵਾਂ ਫਰਮਾਨ, ਚੀਨੀ ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਨੂੰ ਮਿਲੇਗਾ ਵੀਜ਼ਾ

ਚੀਨ ਨੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ (China visa) ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਭਾਰਤੀ ਨਾਗਰਿਕਾਂ ਲਈ ਚੀਨ ਦਾ ਵੀਜ਼ਾ (China Visa for india) ਹਾਸਲ ਕਰਨਾ ਬਹੁਤ ਮੁਸ਼ਕਲ ਹੋਣ ਜਾ ਰਿਹਾ ਹੈ। ਦਰਅਸਲਬੀਜਿੰਗ ਤੋਂ ਜਾਰੀ ਬਿਆਨ ਚ ਕਿਹਾ ਗਿਆ ਕਿ ਸਿਰਫ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਿਨ੍ਹਾਂ ਨੇ ਚੀਨ ਚ ਤਿਆਰ ਕੋਰੋਨਾ ਵੈਕਸੀਨ (Chinese COVID-19 Vaccine) ਲਵਾਈ ਹੋਵੇ। ਇਸ ਦੇ ਨਾਲ ਹੀ ਭਾਰਤ ਨੇ ਚੀਨ ਵੱਲੋਂ ਤਿਆਰ ਟੀਕੇ (Coronavirus Vaccine) ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਭਾਰਤੀਆਂ ਨੂੰ ਚੀਨੀ ਵੀਜ਼ਾ ਹਾਸਲ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।

 

ਇੱਕ ਰਿਪੋਰਟ ਮੁਤਾਬਕ ਨਵੀਂ ਦਿੱਲੀ ਵਿੱਚ ਚੀਨੀ ਦੂਤਘਰ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਰਫ ਉਹੀ ਨਾਗਰਿਕ ਜਿਨ੍ਹਾਂ ਨੇ ਚੀਨੀ ਕੋਰੋਨਾ ਟੀਕਾ ਲਗਾਇਆ ਹੈਉਨ੍ਹਾਂ ਨੂੰ ਚੀਨ ਯਾਤਰਾ ਦੀ ਇਜਾਜ਼ਤ ਹੋਵੇਗੀ। ਇਸ ਨਿਯਮ ਕਰਕੇ ਭਾਰਤੀਆਂ ਲਈ ਵੀਜ਼ਾ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਨਵੀਂ ਦਿੱਲੀ ਨੇ ਦੇਸ਼ ਵਿੱਚ ਚੀਨ ਦੁਆਰਾ ਬਣੇ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਉਡਾਣ ਨਹੀਂ ਹੈ।

ਇਸ ਦੇ ਨਾਲ ਹੀ ਕਈ ਲੋਕਾਂ ਨੇ ਚੀਨੀ ਦੂਤਾਵਾਸ ਦੇ ਫੈਸਲੇ ਤੇ ਹੈਰਾਨੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਚੀਨੀ ਦੂਤਘਰ ਨੇ ਕਿਹਾ ਹੈ ਕਿ ਜਿਹੜੇ ਲੋਕ ਚੀਨ ਵਿੱਚ ਤਿਆਰ ਕੋਰੋਨਾ ਵੈਕਸੀਨ ਲਗਾਉਂਦੇ ਹਨਉਹ ਵੀਜ਼ਾ ਉਸੇ ਤਰ੍ਹਾਂ ਅਪਲਾਈ ਕਰ ਸਕਦੇ ਹਨ ਜਿਵੇਂ ਉਹ ਮਹਾਮਾਰੀ ਤੋਂ ਪਹਿਲਾਂ ਕਰਦੇ ਸੀ।

ਚੀਨ ਜਾਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਇਲੈਕਟ੍ਰਾਨਿਕ ਹੈਲਥ ਡੈਕਲਾਰੇਸ਼ਨ ਵੀ ਭਰਨਾ ਪਵੇਗਾ। ਯਾਤਰੀ ਲਿੰਕ http://hrhk.cs.mfa.gov.cn/H5/ ਰਾਹੀਂ ਫਾਰਮ ਨੂੰ ਭਰ ਸਕਦੇ ਹਨ। ਵਿਦੇਸ਼ੀ ਨਾਗਰਿਕਾਂ ਨੂੰ ਨਿਊਕਲੀਕ ਐਸਿਡ ਟੈਸਟ ਦਾ ਨੈਗਟਿਵ ਸਰਟੀਫਿਕੇਟ ਅਤੇ ਇੱਕ ਆਈਜੀਐਮ ਜਾਂਚ ਰਿਪੋਰਟ ਵੀ ਜਮ੍ਹਾ ਕਰਨੀ ਪਏਗੀ। ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਚੀਨ ਪਹੁੰਚਣ ਤੋਂ ਬਾਅਦ ਕੁਆਰੰਟੀਨ ਵਿਚ ਰਹਿਣਾ ਪਏਗਾ।

ਦੱਸ ਦਈਏ ਕਿ ਪਾਕਿਸਤਾਨਬ੍ਰਾਜ਼ੀਲਚਿਲੀ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕਾਂ ਨੂੰ ਚੀਨੀ ਵੈਕਸੀਨ ਲਗਾਇਆ ਜਾ ਰਹੀ ਹੈ। ਨਾਲ ਹੀ ਸਿੰਗਾਪੁਰਮਲੇਸ਼ੀਆ ਅਤੇ ਫਿਲਪੀਨਜ਼ ਨੇ ਵੀ ਚੀਨੀ ਕੰਪਨੀ ਸਿਨੋਵਾਕ ਨਾਲ ਸਮਝੌਤੇ ਕੀਤੇ ਹਨ। ਉਧਰ ਜਨਵਰੀ ਤੋਂ ਇੰਡੋਨੇਸ਼ੀਆ ਵਿੱਚ ਚੀਨੀ ਵੈਕਸੀਨ ਰਾਹੀਂ ਟੀਕਾਕਰਣ ਚੱਲ ਰਿਹਾ ਹੈ। ਟਰਕੀ ਨੇ ਸਿਨੋਵਾਕ ਦੇ ਕੋਰੋਨਾ ਟੀਕੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

Related posts

ਜਾਣੋ ਮੱਛਰ ਦੇ ਕੱਟਣ ਤੋਂ ਬਾਅਦ ਖਾਰਿਸ਼ ਕਿਉਂ ਹੋਣ ਲੱਗਦੀ ਹੈ

On Punjab

ਇਮਿਊਨਿਟੀ ਨੂੰ ਇੰਝ ਬਣਾਓ ਦਮਦਾਰ, ਖਾਂਸੀ-ਬੁਖਾਰ ਨੂੰ ਛੱਡੋ ਕੋਰੋਨਾ ਵੀ ਨਹੀਂ ਲੱਗੇਗਾ ਨੇੜੇ

On Punjab

ਕੈਲੇਫੋਰਨੀਆ ‘ਚ ਵੈਕਸੀਨ ਜੈਕਪਾਟ, ਜਾਣੋ ਦੱਸ ਜੇਤੂਆਂ ਨੂੰ ਕਿੰਨੀ ਮਿਲੇਗੀ ਧਨਰਾਸ਼ੀ

On Punjab