India receives 1.7 lakh PPE: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਦੇਸ਼ ਵਿੱਚ ਵੱਧ ਰਹੇ ਸੰਕਟ ਨੂੰ ਦੇਖਦਿਆਂ ਚੀਨ ਨੇ ਭਾਰਤ ਵੱਲ ਸਹਾਇਤਾ ਦਾ ਹੱਥ ਵਧਾਇਆ ਹੈ ਅਤੇ ਭਾਰਤ ਸਰਕਾਰ ਨੂੰ 1 ਲੱਖ 70 ਹਜ਼ਾਰ PPE(Personal protective equipment) ਭੇਜੇ ਹਨ । ਇਸ ਸਬੰਧੀ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦਸੇ ਕਿ ਚੀਨ ਤੋਂ ਮੈਡੀਕਲ ਉਪਕਰਣਾਂ ਨਾਲ ਭਰੀ ਏਅਰ ਇੰਡੀਆ ਕਾਰਗੋ ਫਲਾਈਟ ਦਿੱਲੀ ਪਹੁੰਚ ਗਈ ।
ਉਨ੍ਹਾਂ ਦੱਸਿਆ ਕਿ ਭਾਰਤ ਕੋਲ ਪਹਿਲਾਂ ਹੀ 20 ਹਜ਼ਾਰ PPE ਸੀ, ਪਰ ਚੀਨ ਦੀ ਸਹਾਇਤਾ ਤੋਂ ਬਾਅਦ ਘਰੇਲੂ PPE ਦੀ ਗਿਣਤੀ 1 ਲੱਖ 90 ਹਜ਼ਾਰ ਹੋ ਗਈ ਹੈ । ਦੱਸ ਦੇਈਏ ਕਿ 3 ਲੱਖ 87 ਹਜ਼ਾਰ 473 PPE ਪਹਿਲਾਂ ਹੀ ਭਾਰਤ ਵਿੱਚ ਉਪਲਬਧ ਹਨ । ਇਸ ਤੋਂ ਇਲਾਵਾ ਭਾਰਤ ਵਿੱਚ ਘਰੇਲੂ ਤੌਰ ਤੇ ਬਣੇ 2 ਲੱਖ 95 ਹਜ਼ਾਰ PPE ਹਸਪਤਾਲਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ ।
ਇਸ ਤੋਂ ਪਹਿਲਾਂ, ਸਰਕਾਰ ਹਸਪਤਾਲ ਨੂੰ 2 ਕਰੋੜ 20 ਲੱਖ ਮਾਸਕ ਦੇ ਚੁੱਕੀ ਹੈ । ਇਸ ਸਮੇਂ ਸਰਕਾਰ ਕੋਲ 16 ਲੱਖ N95 ਮਾਸਕ ਹਨ । ਇਸ ਦੇ ਨਾਲ ਹੀ ਸਿੰਗਾਪੁਰ ਦੀ ਇਕ ਕੰਪਨੀ ਨੂੰ 80 ਲੱਖ PPE ਆਰਡਰ ਕੀਤੇ ਗਏ ਹਨ, ਜੋ 11 ਅਪ੍ਰੈਲ ਤੋਂ ਆਉਣੇ ਸ਼ੁਰੂ ਹੋ ਜਾਣਗੇ ।
ਦੱਸ ਦੇਈਏ ਕਿ ਸੋਮਵਾਰ ਸ਼ਾਮ ਤੱਕ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 4281 ਹੋ ਗਈ । ਕੁੱਲ 4281 ਲੋਕਾਂ ਵਿਚੋਂ 318 ਲੋਕ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ 111 ਦੀ ਮੌਤ ਹੋ ਗਈ ਹੈ ।