PreetNama
ਖਾਸ-ਖਬਰਾਂ/Important News

ਚੀਨ ਨੇ ਮੁੜ ਲਿਆ ਭਾਰਤ ਨਾਲ ਪੁੱਠਾ ਪੰਗਾ, ਭਾਰਤੀ ਫੌਜ ਨੇ ਵੀ ਕਮਰ ਕੱਸੀ

ਭਾਰਤ-ਚੀਨ ਵਿਚਾਲੇ LAC ’ਤੇ ਪੈਦਾ ਹੋਏ ਤਣਾਅ ਨੂੰ ਘਟਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਫੌਜ ਤੇ ਕੂਟਨੀਤਕ ਪੱਧਰ ਦੀ ਹੋਈ ਗੱਲਬਾਤ ਦੌਰਾਨ ਫੌਜ ਨੂੰ ਪਿੱਛੇ ਹਟਾਉਣ ਦੀ ਸਹਿਮਤੀ ਦੇ ਬਾਵਜੂਦ ਹਾਲਾਤ ਅਜੇ ਵੀ ਤਣਾਅ ਭਰਪੂਰ ਹਨ।

ਪੂਰਬੀ ਲੱਦਾਖ ਵਿੱਚ ਤਣਾਅ ਵਾਲੇ ਚਾਰ ਅਹਿਮ ਖੇਤਰਾਂ ਗਲਵਾਨ ਘਾਟੀ, ਹੌਟ ਸਪਰਿੰਗਜ਼, ਡੈਪਸਾਂਗ ਤੇ ਪੈਂਗੌਂਗ ਝੀਲ ’ਚ ਅਜੇ ਵੀ ਹਾਲਾਤ ਇਕਸਾਰ ਨਹੀਂ। ਸੂਤਰਾਂ ਮੁਤਾਬਕ ਚੀਨੀ ਫੌਜ ਨੇ ਗਲਵਾਨ ਦੇ ਪਠਾਰੀ ਇਲਾਕੇ ਡੈਪਸਾਂਗ ਉਭਾਰ ਵਿੱਚ ਨਵਾਂ ਫਰੰਟ ਖੋਲ੍ਹ ਦਿੱਤਾ ਹੈ। ਭਾਰਤ ਨੇ ਜਿੱਥੇ LAC ਨਾਲ ਫੌਜ ਦੀ ਗਸ਼ਤ ਵਧਾਉਣ ਦੇ ਨਾਲ ਸ੍ਰੀਨਗਰ ਤੇ ਲੇਹ ਸਮੇਤ ਹੋਰ ਅਹਿਮ ਫੌਜੀ ਹਵਾਈ ਅੱਡਿਆਂ ’ਤੇ ਜੰਗੀ ਜਹਾਜ਼ਾਂ ਦੀ ਤਾਇਨਾਤੀ ਕਰ ਦਿੱਤੀ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ 6 ਜੂਨ ਨੂੰ ਹੋਈ ਮੀਟਿੰਗ ਵਿੱਚ ਸੀਨੀਅਰ ਕਮਾਂਡਰਾਂ ਨੇ ਤਲਖੀ ਘਟਾਉਣ ਤੇ ਫੌਜਾਂ ਦੇ ਪਿੱਛੇ ਹਟਣ ਦੀ ਸਹਿਮਤੀ ਦਿੱਤੀ ਸੀ, ਪਰ ਜਦੋਂ ਚੀਨੀ ਫੌਜਾਂ ਨੇ 15 ਜੂਨ ਨੂੰ ਸਮਝੌਤੇ ਤੋਂ ਪਿਛਾਂਹ ਹਟਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹਿੰਸਕ ਝੜਪ ਹੋ ਗਈ। ਉਨ੍ਹਾਂ ਕਿਹਾ ਕਿ ਚੀਨ ਐੱਲਏਸੀ ’ਤੇ ਫੌਜੀ ਦਖ਼ਲ ਵਧਾ ਰਿਹਾ ਹੈ, ਜੋ ਕਿ ਦੋਵਾਂ ਮੁਲਕਾਂ ਵਿਚਾਲੇ ਹੋਏ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਹੈ। ਸੂਤਰਾਂ ਮੁਤਾਬਕ ਚੀਨ ਨੇ ਪੈਂਗੌਂਗ ਝੀਲ ਖੇਤਰ ‘ਚ ਫੌਜ ਦੀ ਗਿਣਤੀ ਵਧਾ ਦਿੱਤੀ ਹੈ।

ਦੱਸਿਆ ਜਾ ਰਿਹਾ ਕਿ ਦੁਵੱਲੀ ਗੱਲਬਾਤ ਦੌਰਾਨ ਚੀਨ ਵੱਲੋਂ ਪਿੱਛੇ ਹਟਣ ਤੇ ਤੰਬੂ ਉਖਾੜ ਲੈਣ ਦੀ ਦਿੱਤੀ ਸਹਿਮਤੀ ਦੇ ਬਾਵਜੂਦ ਚੀਨੀ ਫੌਜਾਂ ਸਗੋਂ ਹੋਰ ਵੱਡੇ ਲਾਮ ਲਸ਼ਕਰ ਨਾਲ ਪਰਤ ਆਈਆਂ। ਇਸ ਤੋਂ ਬਾਅਦ ਭਾਰਤ ਤੇ ਚੀਨ ਵਿਚਾਲੇ ਤਣਾਅ ਵਧਣ ਦੇ ਆਸਾਰ ਇਕ ਵਾਰ ਫਿਰ ਤੋਂ ਬਣ ਗਏ ਹਨ।

Related posts

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ‘ਚ ਹੋਈ 17ਵੀਂ ਓਪਨ ਜ਼ਿਲ੍ਹਾ ਐਥਲੈਟਿਕਸ ਮੀਟ..!!

PreetNama

ਚੀਨ ਦੀ ਹਾਲਤ ਖ਼ਰਾਬ, ਬਿਜਲੀ ਦੀ ਕਿੱਲਤ, ਹੀਟਵੇਵ ਤੇ ਸੋਕੇ ਨੇ ਲੋਕਾਂ ਦੇ ਦਿਲਾਂ ਦੀ ਵਧਾਈ ਧੜਕਣ, ਕਈ ਕੰਪਨੀਆਂ ਦਾ ਕੰਮ ਰੁਕਿਆ

On Punjab

ਜੋਅ ਬਾਇਡੇਨ ਦੀ ਜਿੱਤ ਬਾਰੇ ਅਹਿਮ ਖੁਲਾਸਾ, ਇੰਝ ਹੋਏ ਟਰੰਪ ਚਿੱਤ

On Punjab