ਬੀਜਿੰਗ: ਚੀਨ ਜੰਗ ਲਈ ਤਿਆਰ ਹੋ ਗਿਆ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਫੌਜ ਨੂੰ ਯੁੱਧ ਲਈ ਤਿਆਰ ਰਹਿਣ ਲਈ ਕਿਹਾ ਹੈ। ਚੀਨ ਦੇ ਗੁਆਂਗਡੋਂਗ ਇਲਾਕੇ ‘ਚ ਫੌਜੀ ਅੱਡੇ ਦੇ ਦੌਰੇ ਦੌਰਾਨ ਸ਼ੀ ਜਿਨਪਿੰਗ ਨੇ ਇਹ ਗੱਲ ਕਹੀ ਹੈ। ਸ਼ੀ ਜਿਨਪਿੰਗ ਨੇ ਫੌਜ ਨੂੰ ਯੁੱਧ ਲਈ ਤਿਆਰ ਰਹਿਣ ਤੇ ਹਮੇਸ਼ਾਂ ਹਾਈ ਅਲਰਟ ਦੀ ਸਥਿਤੀ ‘ਚ ਰਹਿਣ ਲਈ ਕਿਹਾ।
ਸਾਊਥ ਚਾਇਨਾ ਦੀ ਰਿਪੋਰਟ ਦੇ ਮੁਤਾਬਕ ਸ਼ੀ ਜਿਨਪਿੰਗ ਨੇ ਆਪਣੇ ਬਿਆਨ ‘ਚ ਫੌਜ ਨੂੰ ਕਿਹਾ ਤਹਾਨੂੰ ਆਪਣਾ ਦਿਮਾਗ ਤੇ ਪੂਰੀ ਊਰਜਾ ਤਿਆਰੀ ਲਈ ਲਾਉਣਾ ਚਾਹੀਦਾ ਹੈ। ਨਾਲ ਹੀ ਤਹਾਨੂੰ ਟ੍ਰੇਨਿੰਗ ‘ਚ ਜੰਗ ਦੀ ਤਿਆਰੀ ‘ਤੇ ਫੋਕਸ ਰੱਖਣਾ ਚਾਹੀਦਾ ਹੈ। ਆਪਣੀ ਟ੍ਰੇਨਿੰਗ ਦੇ ਮਾਪਦੰਡਾ ਤੇ ਲੜਾਕੂ ਸਮਰੱਥਾ ਨੂੰ ਵਧਾਓ।ਭਾਰਤ ਤੇ ਚੀਨ ਦੇ ਵਿੱਚ ਸਰਹੱਦੀ ਵਿਵਾਦ ਛੇਵੇਂ ਮਹੀਨੇ ‘ਚ ਦਾਖਲ ਹੋ ਚੁੱਕਾ ਹੈ। ਭਾਰਤ ਤੇ ਚੀਨ ਨੇ ਬੇਹੱਦ ਉਚਾਈ ਵਾਲੇ ਖੇਤਰਾਂ ‘ਚ ਕਰੀਬ ਇਕ ਲੱਖ ਫੌਜੀ ਤਾਇਨਾਤ ਕਰ ਰੱਖੇ ਹਨ ਜੋ ਲੰਬੇ ਵਿਵਾਦ ਤੋਂ ਬਾਅਦ ਡਟੇ ਰਹਿਣ ਦੀ ਤਿਆਰੀ ਹੈ।
ਭਾਰਤੀ ਫੌਜੀਆਂ ਨੇ 29 ਤੇ 30 ਅਗਸਤ ਦੀ ਰਾਤ ਪੈਂਗੋਂਗ ਨਦੀ ਦੇ ਦੱਖਣੀ ਕਿਨਾਰੇ ਸਥਿਤ ਰਣਨੀਤਕ ਰੂਪ ਤੋਂ ਮਹੱਤਵਪੂਰਨ ਕਈ ਉਚਾਈਆਂ ‘ਤੇ ਕਬਜ਼ਾ ਕਰ ਲਿਆ ਸੀ। ਜਿਸ ਨਾਲ ਉੱਥੇ ਭਾਰਤੀ ਫੌਜ ਦੀ ਸਥਿਤੀ ਕਾਫੀ ਮਜਬੂਤ ਹੋ ਗਈ ਹੈ।