62.42 F
New York, US
April 23, 2025
PreetNama
ਰਾਜਨੀਤੀ/Politics

ਚੁਰਾਸੀ ਕਤਲੇਆਮ ‘ਚ ਘਿਰੇ ਕਮਲਨਾਥ ‘ਤੇ SIT ਦਾ ਸ਼ਿਕੰਜਾ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਘਿਰੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਰਅਸਲ 1984 ਕੇਸਾਂ ਦੀ ਜਾਂਚ ਕਰ ਰਹੀ SIT ਨੇ ਜਨਤਕ ਨੋਟਿਸ ਜਾਰੀ ਕਰਦਿਆਂ 1984 ਦੇ ਬੰਦ ਪਏ 7 ਕੇਸਾਂ ਦੀ ਦੁਬਾਰਾ ਜਾਂਚ ਕਰਨ ਦੀ ਗੱਲ ਤੋਰਦਿਆਂ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਇਨ੍ਹਾਂ 7 ਕੇਸਾਂ ਵਿੱਚ ਮੁੱਖ ਮੰਤਰੀ ਕਮਲਨਾਥ ਦਾ 601/84 ਕੇਸ ਵੀ ਸ਼ਾਮਲ ਹੈ ਜੋ ਬੰਦ ਕਰ ਦਿੱਤਾ ਗਿਆ ਸੀ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅਪੀਲ ਕੀਤੀ ਕਿ ਜਿਸ ਨੇ ਵੀ 1984 ਦਾ ਦੰਗਾ ਵੇਖਿਆ ਉਹ ਸਭ ਸਾਹਮਣੇ ਆਉਣ, ਦਿੱਲੀ ਕਮੇਟੀ ਉਨ੍ਹਾਂ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲਏਗੀ।

ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ SIT ਨੇ ਸੀਐਮ ਕਮਲਨਾਥ ਦਾ ਕੇਸ ਨੰਬਰ 601/84 ਦੁਬਾਰਾ ਖੋਲ੍ਹ ਦਿੱਤਾ ਹੈ ਤੇ ਗਵਾਹਾਂ ਨੂੰ ਅੱਗੇ ਆਉਣ ਲਈ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਤੁਰੰਤ ਪ੍ਰਭਾਵ ਨਾਲ ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਗਈ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਦਾ ਦਬਾਅ ਨਾ ਬਣਾ ਸਕਣ।

ਸਿਰਸਾ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਗੱਲ ਮੰਨਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ SIT ਨੂੰ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਸੀਐਮ ਕਮਲਨਾਥ ਦੇ ਖ਼ਿਲਾਫ ਗਵਾਹ ਹੈ, ਜਿਸ ਵਿੱਚ ਮੁਖਤਿਆਰ ਸਿੰਘ ਤੇ ਸੰਜੇ ਸੂਰੀ ਪਹਿਲੇ ਗਵਾਹ ਹਨ। ਮੁਖਤਿਆਰ ਸਿੰਘ ਨੇ ਆਪਣੀ ਗਵਾਹੀ ਵਿੱਚ ਕਮਲਨਾਥ ਤੇ ਬਸੰਤ ਸਾਠੇ ਨੂੰ ਪਛਾਣਿਆ ਸੀ। ਉਸ ਨੇ ਦੱਸਿਆ ਸੀ ਕਿ ਦੰਗੇ ਦੌਰਾਨ ਕਮਲਨਾਥ ਭੀੜ ਦੀ ਅਗਵਾਈ ਕਰ ਰਹੇ ਸੀ।

ਮਾਮਲੇ ਵਿੱਚ ਪਹਿਲਾ ਗਵਾਹ ਮੁਖਤਿਆਰ ਸਿੰਘ ਤੇ ਸੰਜੇ ਸੂਰੀ ਹਨ, ਦੋਵੇਂ SIT ਸਾਹਮਣੇ ਆਉਣ ਲਈ ਤਿਆਰ ਹਨ। ਇਸ ਸਬੰਧੀ ਦਿੱਲੀ ਪੁਲਿਸ ਤੇ ਭਾਰਤ ਸਰਕਾਰ ਨੂੰ ਗਵਾਹਾਂ ਮੁਖਤਿਆਰ ਸਿੰਘ ਤੇ ਸੰਜੇ ਸੂਰੀ ਨੂੰ ਸੁਰੱਖਿਆ ਦੇਣ ਦੀ ਵੀ ਗੱਲ ਕਹੀ ਗਈ ਹੈ। ਸਿਰਸਾ ਨੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਜੋ ਸਿੱਖਾ ਨੂੰ ਇਨਸਾਫ ਦਿਵਾਉਣ ਲਈ ਸਹਿਯੋਗ ਦੇ ਰਹੇ ਹਨ।

Related posts

ਪਿਆਰ ਕੀ ਜਾਣੇ ਸਰਹੱਦਾਂ ਨੂੰ? ਫੇਸਬੁੱਕ ਦੋਸਤ ਨਾਲ ਵਿਆਹ ਕਰਾਉਣ ਪਾਕਿ ਗਿਆ ਭਾਰਤ ਵਾਸੀ ਜੇਲ੍ਹ ਪੁੱਜਾ

On Punjab

ਸੁਖਜਿੰਦਰ ਸਿੰਘ ਰੰਧਾਵਾ ਨੇ ਈਡੀ  ਵੱਲੋਂ ਸੁਖਪਾਲ ਖਹਿਰਾ ਦੀ  ਪ੍ਰਾਪਰਟੀ ਅਟੈਚ ਕਰਨ ਦੀ ਕੀਤੀ ਨਿੰਦਾ 

On Punjab

ਦੁਬਈ ‘ਚ ਫਸੇ ਭਾਰਤ ਪਰਤੇ 8 ਨੌਜਵਾਨ

On Punjab