ਨਵੀਂ ਦਿੱਲੀ: ਯੂਏਈ ਪਹੁੰਚਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਝਟਕੇ ਦੀ ਮਾਰ ਝੱਲ ਰਹੇ ਚੇਨਈ ਸੁਪਰ ਕਿੰਗਜ਼ ਨੂੰ ਇੱਕ ਹੋਰ ਘਾਟਾ ਝੱਲਣਾ ਪਿਆ। ਇਸ ਵਾਰ ਉਸ ਦਾ ਦਿੱਗਜ ਖਿਡਾਰੀ ਆਫ ਸਪਿਨਰ ਹਰਭਜਨ ਸਿੰਘ ਵੀ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਗਏ। ਹਰਭਜਨ ਨੇ ਇਹ ਜਾਣਕਾਰੀ ਅੱਜ ਸੀਐਸਕੇ ਮੈਨੇਜਮੈਂਟ ਨੂੰ ਦਿੱਤੀ। ਫਿਲਹਾਲ, ਰੈਨਾ ਦੀ ਖ਼ਬਰ ਸੁਰਖੀਆਂ ਵਿੱਚੋਂ ਨਹੀਂ ਗਈ ਸੀ ਕਿ ਹਰਭਜਨ ਦੇ ਆਈਪੀਐਲ 2020 ਵਿੱਚੋਂ ਬਾਹਰ ਹੋਣ ਦੀ ਖ਼ਬਰ ਨੇ ਚੇਨਈ ਨੂੰ ਵੱਡਾ ਝਟਕਾ ਦਿੱਤਾ ਹੈ।
ਨਿੱਜੀ ਕਾਰਨਾਂ ਕਰਕੇ ਹੋਏ ਬਾਹਰ
ਭੱਜੀ ਕੁਝ ਦਿਨ ਦੇਰ ਨਾਲ ਯੂਏਈ ਪਹੁੰਚੇ। ਅਜਿਹੀਆਂ ਖ਼ਬਰਾਂ ਆਈਆਂ ਕਿ ਭੱਜੀ ਵੀ ਟੂਰਨਾਮੈਂਟ ਤੋਂ ਪਿੱਛੇ ਹਟ ਸਕਦੇ ਹਨ, ਪਰ ਉਨ੍ਹਾਂ ਤੋਂ ਪਹਿਲਾਂ ਰੈਨਾ ਦੇ ਵਿਵਾਦ ਨੇ ਚੇਨਈ ਦੇ ਅੰਦਰ ਦਾ ਮਾਹੌਲ ਬੇਚੈਨ ਕਰ ਦਿੱਤਾ ਸੀ। ਹਾਲਾਂਕਿ, ਭੱਜੀ ਨੇ ਟੂਰਨਾਮੈਂਟ ਤੋਂ ਵਾਪਸੀ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਪਰ ਇਹ ਨਿੱਜੀ ਕਾਰਨ ਕੀ ਹਨ, ਇਹ ਅਜੇ ਸਪੱਸ਼ਟ ਨਹੀਂ ਹੋਇਆ।