ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਆਈਐੱਸਵਾਈਐੱਫ ਅੱਤਵਾਦੀ ਗਰੁੱਪ ਦੇ ਮੈਬਰਾਂ ਵੱਲੋਂ ਗੁਰਦਾਸਪੁਰ ‘ਚ ਵੱਡੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨੂੰ ਨਕਾਮ ਕਰਦੇ ਹੋਏ ਕਥਿਤ ਮੁਲਜ਼ਮਾਂ ਵੱਲੋਂ ਕੀਤੇ ਇੰਕਸਾਫ ਤੋਂ 2 ਕਿਲੋ ਹੋਰ ਆਰਡੀਐੱਕਸ, ਇਕ ਪਿਸਤੌਲ, ਇਕ ਮੈਗਜੀਨ ਅਤੇ 15 ਰੌਂਦ ਵੀ ਬਰਾਮਦ ਕੀਤੇ ਹਨ। ਜਦਕਿ ਇਸ ਦੌਰਾਨ ਕਿਸੇ ਵੀ ਮੈਂਬਰ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ। ਡੀਐੱਸਪੀ ਡੀ ਹਰਜੀਤ ਸਿੰਘ ਨੇ ਦੱਸਿਆ ਕਿ ਐਸਐੱਸਪੀ ਕੰਵਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਐੱਸਪੀ ਐੱਚ ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਪਠਾਨਕੋਟ ਆਰਮੀ ਕੈਂਪ ’ਤੇ ਹਮਲਾ ਕਰਨ ਵਾਲੇ ਆਈਐੱਸਵਾਈਐਫ ਨਾਲ ਸਬੰਧਤ ਕਥਿਤ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਤੋਂ ਇੰਕਸਾਫ ਹੋਇਆ ਅਤੇ 2 ਕਿਲੋ ਆਰਡੀ ਐਕਸ, ਇਕ ਪਿਸਤੌਲ, ਇਕ ਮੈਗਜੀਨ, 15 ਰੌਂਦ ਕੀਤੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਈਐੱਸਵਾਈਐਫ ਦੇ 3 ਕਥਿਤ ਮੁਲਜ਼ਮਾਂ ਅਮਨਦੀਪ ਉਰਫ ਮੰਤਰੀ, ਗੁਰਵਿੰਦਰ ਗਿੱਧਾ ਅਤੇ ਅਮਨਦੀਪ ਨੂੰ ਰਿਮਾਂਡ ਖਤਮ ਹੋਣ ਉਪਰੰਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਸੀ। ਜਿਥੋਂ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਲੁਧਿਆਣਾ ਜੇਲ੍ਹ ਭੇਜ ਦਿੱਤਾ ਗਿਆ ਹੈ।