PreetNama
ਰਾਜਨੀਤੀ/Politics

ਚੋਣਾਂ ਜਿੱਤਣ ‘ਤੇ ਟਰੂਡੋ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫਾ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੰਜਾਬ ਦੇ ਅਪ੍ਰਵਾਸੀ ਉੱਦਮੀਆਂ ਨੂੰ ਮੁੜ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਸਹਿਯੋਗ ਦੇਣਾ ਦਾ ਭਰੋਸਾ ਦਿੱਤਾ ਹੈ । ਦਰਅਸਲ, ਜਸਟਿਨ ਟਰੂਡੋ ਵੱਲੋਂ ਸੈਸਕਾਟੂਨ ਸ਼ਹਿਰ ਵਿੱਚ ਅਪ੍ਰਵਾਸੀ ਪੰਜਾਬੀਆਂ ਦੀ ਬੈਠਕ ਨੂੰ ਸੰਬੋਧਿਤ ਕੀਤਾ ਜਾ ਰਿਹਾ ਸੀ । ਜਿਸ ਵਿੱਚ ਜਲੰਧਰ ਤੋਂ ਗਏ ਉੱਦਮੀ ਅਮਿਤ ਧਵਨ ਵੱਲੋਂ ਜਸਟਿਨ ਟਰੂਡੋ ਤੋਂ ਬੈਠਕ ਵਿੱਚ ਸਵਾਲ ਕੀਤਾ ਗਿਆ ਕਿ ਜੇਕਰ ਉਹ ਮੁੜ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਪੰਜਾਬੀ ਉੱਦਮੀਆਂ ਬਾਰੇ ਉਨ੍ਹਾਂ ਦਾ ਰਵੱਈਆ ਕਿਹੋ ਜਿਹਾ ਹੋਵੇਗਾ ।ਉਨ੍ਹਾਂ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਟਰੂਡੋ ਨੇ ਕਿਹਾ ਕਿ ਉਹ ਭਾਰਤ ਤੋਂ ਆਏ ਛੋਟੇ ਉੱਦਮੀਆਂ ਦੇ ਹਿੱਤਾਂ ਦਾ ਵਿਸ਼ੇਸ਼ ਰੂਪ ਤੋਂ ਧਿਆਨ ਰੱਖਣਗੇ । ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਸਵਾਲ ਕੀਤਾ ਗਿਆ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੁਬਾਰਾ ਇਹ ਚੋਣਾਂ ਜਿੱਤਦੀ ਹੈ ਤਾਂ ਅਪ੍ਰਵਾਸੀਆਂ ਲਈ ਉਨ੍ਹਾਂ ਦੀਆਂ ਨੀਤੀਆਂ ਕਿਹੋ ਜਿਹੀਆਂ ਰਹਿਣਗੀਆਂ ਤਾਂ ਟਰੂਡੋ ਨੇ ਕਿਹਾ ਕਿ ਅਪ੍ਰਵਾਸੀ ਪੰਜਾਬੀਆਂ ਨੇ ਹਮੇਸ਼ਾ ਉਨ੍ਹਾਂ ਨੂੰ ਸਹਿਯੋਗ ਦਿੱਤਾ ਹੈ । ਜਿਸ ਕਾਰਨ ਉਹ ਉਮੀਦ ਕਰਦੇ ਹਨ ਕਿ ਉਨ੍ਹਾਂ ਦਾ ਸਹਿਯੋਗ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਵਿੱਚ ਵੀ ਉਨ੍ਹਾਂ ਨੂੰ ਮਿਲੇਗਾ । ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ ।ਦੱਸ ਦੇਈਏ ਕਿ ਇਨ੍ਹੀ ਦਿਨੀਂ ਕੈਨੇਡਾ ਵਿੱਚ ਫੈਡਰੇਲ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਦਾ ਪ੍ਰਚਾਰ ਜ਼ੋਰਾਂ ‘ਤੇ ਚਲ ਰਿਹਾ ਹੈ । ਅਜਿਹੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇੱਕ ਬਲੈਕ ਫੇਸ ਵਾਲੀ ਤਸਵੀਰ ਦਾ ਮਾਮਲਾ ਖੂਬ ਭਖਿਆ ਹੋਇਆ ਹੈ । ਇਸ ਮਾਮਲੇ ਵਿੱਚ ਟਰੂਡੋ ਵੱਲੋਂ ਮੁਆਫੀ ਵੀ ਮੰਗ ਲਈ ਗਈ ਹੈ, ਪਰ ਇਸਦੇ ਬਾਵਜੂਦ ਇਹ ਮਾਮਲਾ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ

Related posts

ਲੱਦਾਖ ਦੌਰੇ ਦੌਰਾਨ ਮੋਦੀ ਨੇ ਕਿਹਾ- ਵਿਕਾਸ ਕਾਰਜਾਂ ਨੂੰ ਲਟਕਾਉਣ ਵਾਲੀ ਨੀਤੀ ਨੂੰ ਦੇਸ਼ ‘ਚੋਂ ਕੱਢਣਾ ਜ਼ਰੂਰੀ

Pritpal Kaur

ਬਿਕਰਮ ਮਜੀਠੀਆ ਨੇ ਘੇਰੀ ਚੰਨੀ ਸਰਕਾਰ, ਬੋਲੇ- PPA ਰੱਦ ਕਰਨ ਦੀ ਸਰਕਾਰ ਦੀ ਮਨਸ਼ਾ ਨਹੀਂ, ਪਹਿਲੀ ਵਾਰ CM ਦੇ ਸ਼ਬਦ ਕਾਰਵਾਈ ‘ਚੋਂ ਹਟਾਏ

On Punjab

ਸਿੱਧੂ ਦੇ ਅਸਤੀਫ਼ੇ ਮਗਰੋਂ CM ਚੰਨੀ ਨੇ ਸੱਦੀ ਹੰਗਾਮੀ ਮੀਟਿੰਗ

On Punjab