ਵਾਸ਼ਿੰਗਟਨ: ਰਾਸ਼ਟਪਤੀ ਅਹੁਦੇ ਦੀ ਚੋਣ ਹਾਰਨ ਤੋਂ ਬਾਅਦ ਡੋਨਲਡ ਟਰੰਪ ਬੌਖਲਾ ਗਏ ਹਨ। ਡੋਨਲਡ ਟਰੰਪ ਨੇ ਮਾਰਕ ਐਸਪਰ ਨੂੰ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਸੁੱਰਖਿਆ ਸੱਕਤਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਕ੍ਰਿਸਟੋਫਰ ਮਿਲਰ ਨੂੰ ਮਾਰਕ ਐਸਪਰ ਦੀ ਥਾਂ ਨਵਾਂ ਸੁੱਰਖਿਆ ਸੱਕਤਰ ਨਿਯੁਕਤ ਕੀਤਾ ਗਿਆ ਹੈ। ਮਿਲਰ ਇਸ ਸਮੇਂ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਿਹਾ ਸੀ।
ਡੋਨਲਡ ਟਰੰਪ ਨੇ ਸੋਮਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਟਰੰਪ ਨੇ ਇੱਕ ਟਵੀਟ ਵਿੱਚ ਕਿਹਾ ਕਿ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਕ੍ਰਿਸਟੋਫਰ ਮਿਲਰ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਰੱਖਿਆ ਮੰਤਰੀ ਬਣਾਇਆ ਜਾਂਦਾ ਹੈ। ਐਸਪਰ ਨੂੰ ਟਰਮੀਨੇਟ ਕੀਤਾ ਜਾਂਦਾ ਹੈ।
ਕਿਹਾ ਜਾ ਰਿਹਾ ਹੈ ਕਿ ਟਰੰਪ ਅਤੇ ਐਸਪਰ ਵਿਚਾਲੇ ਸਬੰਧ ਲੰਬੇ ਸਮੇਂ ਤੋਂ ਵਿਗੜੇ ਹੋਏ ਹਨ। ਦੋਵਾਂ ‘ਚ ਫੌਜੀ ਠਿਕਾਣਿਆਂ ਦੇ ਨਾਮ ਬਦਲਣ ਨੂੰ ਲੈ ਕੇ ਵੀ ਮਤਭੇਦ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਟਰੰਪ ਤੇ ਮਾਰਕ ਐਸਪਰ ਵਿਚਾਲੇ ਫ਼ੌਜੀ ਠਿਕਾਣਿਆਂ ਦਾ ਨਾਮ ਬਦਲਣ, ਜਲ ਸੈਨਾ ਤੇ ਸੈਨਿਕ ਕਰਮਚਾਰੀਆਂ ਦੀ ਵਰਤੋਂ ‘ਤੇ ਐਸਪਾਰ ਦੇ ਸੁਝਾਅ ‘ਤੇ ਟਕਰਾਅ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।