38.23 F
New York, US
November 22, 2024
PreetNama
ਖਾਸ-ਖਬਰਾਂ/Important News

ਚੋਣ ਜਿੱਤਿਆ ਤਾਂ ਚੋਣਵੇਂ ਦੇਸ਼ਾਂ ਦੇ ਮੁਸਲਮਾਨਾਂ ਦੇ ਅਮਰੀਕਾ ਆਉਣ ‘ਤੇ ਮੁੜ ਲਗਾਵਾਂਗਾ ਪਾਬੰਦੀ : ਟਰੰਪ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਮੁਸਲਿਮ ਬਹੁਗਿਣਤੀ ਵਾਲੇ ਕੁਝ ਚੋਣਵੇਂ ਦੇਸ਼ਾਂ ਦੇ ਲੋਕਾਂ ’ਤੇ ਵਿਵਾਦਮਈ ਯਾਤਰਾ ਪਾਬੰਦੀ ਮੁੜ ਸ਼ੁਰੂ ਕਰਨ ਦੀ ਕਸਮ ਖਾਧੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਣਦੇ ਹੀ ਉਹ ਪਹਿਲੇ ਦਿਨ ਤੋਂ ਇਹ ਪਾਬੰਦੀ ਮੁੜ ਲਾਗੂ ਕਰਨਗੇ। ਇਸ ਬਿਆਨ ਦੀ ਵ੍ਹਾਈਟ ਹਾਊਸ ਨੇ ਆਲੋਚਨਾ ਕੀਤੀ ਹੈ। ਉਹ ਸ਼ਨਿਚਰਵਾਰ ਨੂੰ ਰਿਪਬਲਿਕਨ ਯਹੂਦੀ ਗਠਜੋੜ ਦੇ ਸਾਲਾਨਾ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਟਰੰਪ ਨੇ ਕਿਹਾ ਕਿ ਤੁਹਾਨੂੰ ਯਾਤਰਾ ਪਾਬੰਦੀ ਦੀ ਗੱਲ ਯਾਦ ਹੈ।

ਅਸੀਂ ਯਾਤਰਾ ’ਤੇ ਪਾਬੰਦੀ ਇਸ ਲਈ ਲਗਾਈ ਸੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਨ ਕਿ ਅਮਰੀਕਾ ’ਚ ਅਜਿਹੇ ਲੋਕ ਆਉਣ ਜਿਹੜੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਵਿਚਾਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਬੇਮਿਸਾਲ ਕਾਮਯਾਬੀ ਸੀ।

ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ’ਚ ਸਭ ਤੋਂ ਅੱਗੇ ਚੱਲ ਰਹੇ ਟਰੰਪ ਨੇ ਕਿਹਾ ਕਿ ਸਾਡੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਇਕ ਵੀ ਘਟਨਾ ਨਹੀਂ ਵਾਪਰੀ ਕਿਉਂਕਿ ਅਸੀਂ ਬੁਰੇ ਲੋਕਾਂ ਨੂੰ ਦੇਸ਼ ’ਚੋਂ ਬਾਹਰ ਰੱਖਿਆ। ਜ਼ਿਕਰਯੋਗ ਹੈ ਕਿ 2017 ’ਚ ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਈਰਾਨ, ਲੀਬੀਆ, ਸੋਮਾਲੀਆ, ਸੀਰੀਆ, ਯਮਨ ਤੇ ਸ਼ੁਰੂਆਤ ’ਚ ਇਰਾਕ ਤੇ ਸੂਡਾਨ ਤੋਂ ਯਾਤਰੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਸੀ।

ਹਾਲਾਂਕਿ ਜਦੋਂ ਜੋਅ ਬਾਇਡਨ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੇ ਪਾਬੰਦੀ ਹਟਾ ਦਿੱਤੀ ਸੀ। ਉੱਧਰ, ਰਿਪਬਲਿਕਨ ਅਹੁਦੇ ਦੀ ਉਮੀਦਵਾਰੀ ਲਈ ਮੁਕਾਬਲਾ ਕਰ ਰਹੀ ਭਾਰਤਵੰਸ਼ੀ ਨਿੱਕੀ ਹੇਲੀ ਨੇ ਟਰੰਪ ’ਤੇ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਕਿਹਾ ਕਿ 2024 ਦੀ ਚੋਣ ’ਚ ਡੋਨਾਲਡ ਟਰੰਪ ਦੀ ਜਿੱਤ ਦਾ ਨਤੀਜਾ ਚਾਰ ਸਾਲ ਦੀ ਅਰਾਜਕਤਾ, ਬਦਲੇ ਤੇ ਨਾਟਕ ਹੋਣਗੇ ਜੋ ਅਮਰੀਕਾ ਲਈ ਖ਼ਤਰਨਾਕ ਸਾਬਤ ਹੋਵੇਗਾ।

ਹਮਾਸ ਦੇ 100 ਲੜਾਕਿਆਂ ਦਾ ਸਿਰ ਵੱਢ ਕੇ ਸਰਹੱਦ ’ਤੇ ਲਟਕਾ ਦੇਵੇ ਆਈਡੀਐੱਫ : ਰਾਮਾਸਵਾਮੀ

ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਅਹੁਦੇ ਦੀ ਉਮੀਦਵਾਰੀ ਹਾਸਲ ਕਰਨ ਲਈ ਮੁਕਾਬਲਾ ਕਰ ਰਹੇ ਭਾਰਤਵੰਸ਼ੀ ਵਿਵੇਕ ਰਾਮਾਸਵਾਮੀ ਨੇ ਇਜ਼ਰਾਈਲ ਜੰਗ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਈਡੀਐੱਫ ਨੂੰ ਹਮਾਸ ਦੇ 100 ਸਿਖਰਲੇ ਲੜਾਕਿਆਂ ਦੇ ਸਿਰ ਵੱਢ ਕੇ ਗਾਜ਼ਾ ਸਰਹੱਦ ’ਤੇ ਲਟਕਾ ਦੇਣੇ ਚਾਹੀਦੇ ਹਨ। ਇਹ ਉਸ ਦੀ ਨਿਸ਼ਾਨੀ ਹੋਵੇਗੀ ਕਿ ਹੁਣ ਕਦੀ ਸੱਤ ਅਕਤੂਬਰ ਵਰਗੀ ਘਟਨਾ ਨਹੀਂ ਹੋਵੇਗੀ। ਹਮਾਸ ਨੇ ਜਿਸ ਤਰ੍ਹਾਂ ਦਾ ਹਮਲਾ ਕੀਤਾ, ਉਸ ਦੀ ਕੋਈ ਮਾਫ਼ੀ ਨਹੀਂ ਹੋ ਸਕਦੀ।

ਉਨ੍ਹਾਂ ਨੇ ਇਜ਼ਰਾਈਲ ਨੂੰ ਅਪੀਲ ਕੀਤੀ ਕਿ ਖੇਤਰ ਤੋਂ ਹਮਾਸ ਨੂੰ ਖ਼ਤਮ ਕਰਨ ਲਈ ਉਹ ਆਪਣੀ ਪੂਰੀ ਤਾਕਤ ਦੀ ਵਰਤੋਂ ਕਰੇ। ਇਜ਼ਰਾਈਲ ਨੇੜੇ ਆਪਣਾ ਬਚਾਅ ਕਰਨ ਦਾ ਮੁਕੰਮਲ ਤੇ ਸਪੱਸ਼ਟ ਅਧਿਕਾਰ ਤੇ ਜ਼ਿੰਮੇਵਾਰੀ ਹੈ। ਉਹ ਵੀ ਉਸੇ ਭਾਸ਼ਾ ਦੀ ਵਰਤੋਂ ਕਰੇ ਜਿਹੜੀ ਵਿਰੋਧੀ ਸਮਝਦੇ ਹਨ। ਉਹ ਹੈ ਤਾਕਤ ਦੀ ਭਾਸ਼ਾ।

Related posts

ਪੰਜਾਬ ‘ਚ ਮੀਂਹ ਤੋਂ ਬਾਅਦ 14 ਡਿਗਰੀ ਤੱਕ ਡਿੱਗਿਆ ਤਾਪਮਾਨ, 4 ਤੇ 5 ਮਈ ਨੂੰ ਵੀ ਛਾਏ ਰਹਿਣਗੇ ਬੱਦਲ

On Punjab

ਮੋਦੀ ਦੇ ਬਿਆਨ ‘ਅਬ ਕੀ ਬਾਰ, ਟਰੰਪ ਸਰਕਾਰ’ ਬਿਆਨ ‘ਤੇ ਵਿਦੇਸ਼ ਮੰਤਰੀ ਨੇ ਦਿੱਤੀ ਸਫਾਈ

On Punjab

ਟੋਰਾਂਟੋ ਨਗਰ ਕੀਰਤਨ ’ਚ ਸਿੱਖ ਫ਼ੌਜੀ ਜਵਾਨਾਂ ਦੇ ਹਥਿਆਰਾਂ ’ਤੇ ਉੱਠੇ ਇਤਰਾਜ਼

On Punjab