ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਗਾਮੀ ਚੋਣਾਂ ਦੇ ਨਤੀਜਿਆਂ ਨੂੰ ਜਨਤਕ ਤੌਰ ’ਤੇ ਮੰਨਣ ਲਈ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਡੈਮੋਕ੍ਰੈਟ ਜੋਅ ਬਿਡੇਨ ਉਨ੍ਹਾਂ ਤੋਂ ਅੱਗੇ ਚੱਲ ਰਹੇ ਹਨ। ਟਰੰਪ ਨੇ ਕਿਹਾ ਕਿ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ‘ਫੌਕਸ ਨਿਊਜ਼ ਸੰਡੇ’ ਉਤੇ ਲੰਮੀ-ਚੌੜੀ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ‘ਮੈਨੂੰ ਹਾਲੇ ਦੇਖਣਾ ਪਵੇਗਾ’, ਪਿਛਲੀ ਵਾਰ ਦੀ ਤਰ੍ਹਾਂ ਨਾ ਤਾਂ ਮੈਂ ਹਾਂ ਕਹਾਗਾਂ ਤੇ ਨਾ ਹੀ ਨਾਂਹ ਕਹਾਂਗਾ। ਦੱਸਣਯੋਗ ਹੈ ਕਿ ਮਹਾਮਾਰੀ ਨਾਲ ਨਜਿੱਠਣ ਦੇ ਪੱਖ ਤੋਂ ਅਤੇ ਸਿਆਹਫਾਮ ਜੌਰਜ ਫਲਾਇਡ ਮਾਮਲੇ ਤੋਂ ਬਾਅਦ ਟਰੰਪ ਦੀ ਸਾਖ਼ ਨੂੰ ਸੱਟ ਵੱਜੀ ਹੈ। ਟਰੰਪ ਨੇ ਸਰਵੇਖਣਾਂ ਨੂੰ ਵੀ ਰੱਦ ਕੀਤਾ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਨਹੀਂ ਹਾਰ ਰਹੇ।