18.21 F
New York, US
December 23, 2024
PreetNama
ਖਾਸ-ਖਬਰਾਂ/Important News

ਚੜ੍ਹਿਆ ਨਵਾਂ ਸਾਲ ਸਾਲ ਪਰ ਪੰਜਾਬ ਦੇ ਕੱਚੇ ਤੇ ਪੱਕੇ ਮੁਲਾਜ਼ਮ ਹਾਲੋ ਬੇਹਾਲ

ਦੇਸ਼ ਅਤੇ ਦੁਨੀਆ ਵਿਚ ਨਵਾ ਸਾਲ ਚੜ੍ਹਿਆ ਤੇ ਜਿਥੇ ਲੋਕ ਖੁਸ਼ੀਆ ਮਨ੍ਹਾਂ ਰਹੇ ਸਨ ਉਥੇ ਹੀ ਸੂਬੇ ਵਿਚ ਪੰਜਾਬ ਦੇ ਮੁਲਾਜ਼ਮਾਂ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਦੇ ਦੂਜੇ ਸਾਲ ਵੀ ਸੜਕਾਂ ਤੇ ਉਤਰੇ ਹੋਏ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਸਨ ਕਿਉਕਿ ਕਾਂਗਰਸ ਸਰਕਾਰ ਨੇ ਇਹਨਾ ਦੋ ਸਾਲਾਂ ਵਿਚ ਸੂਬੇ ਦੇ ਮੁਲਾਜ਼ਮਾਂ ਨੂੰ ਜਾਂ ਤਾਂ ਲਾਰੇ ਦਿੱਤੇ ਹਨ ਅਤੇ ਜਾਂ ਵਾਧੂ ਟੈਕਸ ਦੇ ਤੋਹਫੇ।ਪਹਿਲੀ ਕੈਬਿਨਟ ਮੀਟਿੰਗ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਕਾਂਗਰਸ ਸਰਕਾਰ ਨੇ 2 ਸਾਲਾਂ ਦੋਰਾਨ ਮੁਲਾਜ਼ਮਾਂ ਨੂੰ ਬਿਲਕੁੱਲ ਵਿਸਾਰ ਦਿੱਤਾ।

ਮੁਲਾਜ਼ਮਾਂ ਨੂੰ 2 ਸਾਲ ਦੋਰਾਨ ਮੁੱਖ ਮੰਤਰੀ ਪੰਜਾਬ ਕੈਪਨਟ ਅਮਰਿੰਦਰ ਸਿੰਘ ਦੇ ਦਰਸ਼ਨ ਤੱਕ ਨਹੀ ਹੋਏ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤਾ ਦੇਣ ਦੀ ਬਜਾਏ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਤੇ 2400 ਰੁਪਏ ਵਾਧੂ ਟੈਕਸ ਲਗਾ ਦਿੱਤਾ। ਨਵੇਂ ਸਾਲ ਦੇ ਦਿਨ ਜਿਥੇ ਲੋਕ ਖੁਸ਼ੀਆ ਮਨਾ ਰਹੇ ਹਨ ਉਥੇ ਪੰਜਾਬ ਦੇ ਮੁਲਾਜ਼ਮਾਂ ਕਾਂਗਰਸ ਪਾਰਟੀ ਨੂੰ ਕੀਤੇ ਵਾਅਦੇ ਯਾਦ ਕਰਵਾ ਰਹੇ ਹਨ ।ਮੁਲਾਜ਼ਮਾਂ ਵੱਲੋਂ ਪਿਯਲੇ ਸਾਲ ਵੀ ਨਵੁਂ ਵਰ੍ਹੇ ਦੇ ਦਿਨ ਇਸ ਤਰ੍ਹਾ ਦੇ ਫੋਟੋ ਫਰੇਮ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕਾਂ ਨੂੰ ਦਿੱਤੇ ਸੀ ਪਰ ਇਕ ਸਾਲ ਤੱਕ ਸਰਕਾਰ ਤੇ ਕੋਈ ਅਸਰ ਨਹੀ ਹੋਇਆ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਰਜਿੰਦਰ ਸਿੰਘ ਸੰਧਾ,ਰਾਮ ਪ੍ਰਸਾਦਿ, ਜਨਕ ਸਿੰਘ, ਸਰਬਜੀਤ ਸਿੰਘ  ਪ੍ਰਵੀਨ ਕੁਮਾਰ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆ ਤੋਂ ਭੱਜ ਰਹੀ ਹੈ। ਕਾਂਗਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤਾਂ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ ਵੱਲੋਂ ਪਾਸ ਕੀਤੇ ਐਕਟ ਨੂੰ ਵੀ ਮੰਨਣ ਤੋਂ ਇਨਕਾਰੀ ਕਰ ਚੁੱਕੀ ਹੈ ਅਤੇ ਕੁੱਝ ਅਧਿਆਪਕਾਂ ਨੂੰ  ਰੈਗੂਲਰ ਕਰਨ ਦੇ ਨਾਮ ਤੇ ਉਨ੍ਹਾਂ ਦੀਆ ਤਨਖਾਹਾਂ ਘੱਟ ਕੀਤੀਆ ਜਾ ਰਹੀਆ ਹਨ।

ਸਰਕਾਰ ਵੱਲੋਂ ਮੁਲਾਜ਼ਮਾਂ ਦੇ ਮਸਲਿਆ ਲਈ 2 ਵਾਰ ਕੈਬਿਨਟ ਸਬ ਕਮੇਟੀਆ ਬਣਾਈਆ ਗਈਆ ਜਿਸਦੀ ਪ੍ਰਧਾਨਗੀ ਪਹਿਲਾ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤੀ ਅਤੇ ਫਿਰ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾਂ ਨੇ ਪਰ ਇਹ ਕਮੇਟੀਆ ਵਿਚ ਸਿਰਫ ਕਾਗਜ਼ਾ ਤੱਕ ਹੀ ਸੀਮਿਤ ਰਹਿ ਗਈਆ ਅਤੇ ਮੁਲਾਜ਼ਮਾਂ ਨੂੰ ਲਾਰੇ ਦੇ ਸਿਵਾਏ ਇਹਨਾਂ ਨੇ ਵੀ ਕੁੱਝ ਨਹੀ ਦਿੱਤਾ।ਸਰਕਾਰ ਦੇ ਇਸ ਲਾਰਿਆ ਦੇ ਰਵੱਈਏ ਤੋਂ ਮੁਲਾਜ਼ਮਾਂ  ਵਿਚ ਰੋਸ ਹੈ ਅਤੇ ਮੁਲਾਜ਼ਮ ਹੁਣ ਸਰਕਾਰ ਨੂੰ ਲੋਕ ਸਭਾ ਚੋਣਾਂ ਵਿਚ ਘੇਰਨ ਦੀ ਰਣਨੀਤੀ ਬਣਾ ਚੁੱਕੇ ਹਨ ਜਿਸਦੀ ਸ਼ੁਰੂਆਤ ਅੱਜ ਨਵੇਂ ਸਾਲ ਦੇ ਦਿਨ ਤੋਂ ਕਰ ਦਿੱਤੀ ਹੈ।

ਆਗੁਆ ਨੇ ਕਿਹਾ ਕਿ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੇ ਦਿਨ ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਦੇ ਲਾਰਿਆ ਦੀ ਪੰਡ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਫੂਕ ਕੇ ਕਾਂਗਰਸ ਸਰਕਾਰ ਦੇ ਵਾਅਦਿਆ ਦਾ ਫਰੇਮ ਕੀਤਾ ਚਾਰਟ ਡਿਪਟੀ ਕਮਿਸ਼ਨਰ ਰਾਹੀ ਸਰਕਾਰ ਨੂੰ ਭੇਜਿਆ। ਆਗੂਆ ਨੇ ਕਿਹਾ ਕਿ ਪਿਛਲੇ ਸਾਲ ਵੀ ਪਹਿਲੀ ਜਨਵਰੀ ਵਾਲੇ ਦਿਨ ਸਮੂਹ ਕਾਂਗਰਸ ਪ੍ਰਧਾਨਾਂ ਅਤੇ ਵਿਧਾਇਕਾਂ ਨੂੰ ਮੁਲਾਜ਼ਮਾਂ ਨੇ ਫੋਟੋ ਫਰੇਮ ਸੋਪੇ ਸੀ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਕਾਂਗਰਸ ਭਵਨ ਚੰਡੀਗੜ ਵਿਖੇ ਜਾ ਕੇ ਫੋਟੌ ਫਰੇਮ ਦਿੱਤਾ ਗਿਆ ਸੀ।

ਜਿਸ ਦੋਰਾਨ ਉਨ੍ਹਾਂ ਵੱਲੋਂ ਮੀਡੀਆ ਦੀ ਮੋਜੂਦਗੀ ਵਿਚ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਪੰਜਾਬ ਨਾਲ ਮਿਲਵਾਉਣਗੇ ਪਰ ਇਕ ਸਾਲ ਬੀਤਣ ਤੇ ਵੀ ਕੁੱਝ ਨਹੀ ਹੋਇਆ। ਆਗੂਆ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਤਸਵੀਰ ਮੁੱਖ ਮੰਤਰੀ ਦੇ ਰਿਹਾਇਸ਼ ਅਤੇ ਕਾਂਗਰਸ ਦੇ ਮੁੱਖ ਦਫਤਰ ਚੰਡੀਗੜ੍ਹ ਵੀ ਦੇ ਕੇ ਵਾਅਦੇ ਯਾਦ ਕਰਵਾਉਣਗੇ।ਇਸ ਮੋਕੇ ਦਿ ਕਲਾਸ ਫੋਰ ਗੋਰਮਿੰਟ ਇੰਮਪਲਾਈਜ਼ ਯੂਨੀਆਨ ਵੱਲੋਂ ਵੀ ਵੱਡੇ ਤੋਰ ਤੇ ਸ਼ਮੂਲੀਅਤ ਕੀਤੀ ਗਈ।

Related posts

ਅੱਤਵਾਦ ਖ਼ਿਲਾਫ਼ ਪਾਕਿਸਤਾਨ ਦੀ ਸਖਤੀ, 11 ਜਥੇਬੰਦੀਆਂ ਬੈਨ

On Punjab

ਬੋਨੀ ਕਰੋਂਬੀ ਚੁਣੀ ਗਈ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਲਿਬਰਲ ਆਗੂ, ਮਿਲੀਆਂ 6900 ਵੋਟਾਂ

On Punjab

ਜਦੋਂ ਡਾ. ਮਨਮੋਹਨ ਸਿੰਘ ਨੇ ਰਾਹੁਲ ਦੀ ਅਗਵਾਈ ’ਚ ਕੰਮ ਕਰਨ ਦੀ ਜਤਾਈ ਸੀ ਇੱਛਾ ਸਾਬਕਾ ਪ੍ਰਧਾਨ ਮੰਤਰੀ ਦੀ 11 ਸਾਲ ਪੁਰਾਣੀ ਟਵੀਟ ਹੋਈ ਵਾਇਰਲ

On Punjab