72.05 F
New York, US
May 3, 2025
PreetNama
ਫਿਲਮ-ਸੰਸਾਰ/Filmy

ਚੰਗੀ ਖ਼ਬਰ! ਅਮਿਤਾਭ ਬੱਚਨ ਦੀ ਇਲਾਜ ਮਗਰੋਂ ਕੋਰੋਨਾ ਰਿਪੋਰਟ ਨੈਗੇਟਿਵ

ਮੁੰਬਈ: ਅਮਿਤਾਭ ਬੱਚਨ ਦੇ ਫੈਂਨਸ ਲਈ ਚੰਗੀ ਖ਼ਬਰ ਹੈ। ਨਾਨਾਵਤੀ ਹਸਪਤਾਲ ‘ਚ ਦਾਖਲ ਅਮਿਤਾਭ ਬੱਚਨ ਦੀ ਕੋਰੋਨਾ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ। 11 ਜੁਲਾਈ ਤੋਂ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਹੇ ਅਮਿਤਾਭ ਦੀ ਕੋਰੋਨਾ ਰਿਪੋਰਟ ਨੈਗੇਟਿਵ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਏਬੀਪੀ ਨਿਊਜ਼ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਿਤਾਭ ਦੇ ਬਲਡ ਟੈਸਟ, ਸੀਟੀ ਸਕੈਨ ਆਦਿ ਟੈਸਟਾਂ ਦੀਆਂ ਰਿਪੋਰਟਾਂ ਠੀਕ ਆਇਆਂ ਹਨ। ਅਭਿਸ਼ੇਕ ਦੀ ਹਾਲਤ ਵੀ ਠੀਕ ਹੈ। ਉਸ ਨੂੰ ਅਮਿਤਾਭ ਤੋਂ ਬਾਅਦ ਉਸੇ ਦਿਨ ਨਾਨਾਵਤੀ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਅਜਿਹੀ ਸਥਿਤੀ ਵਿੱਚ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਚਰਚਾ ਹੈ।

ਹਾਲਾਂਕਿ, ਹਸਪਤਾਲ ਜਾਂ ਕਿਸੇ ਵੀ ਸਰੋਤ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਅਭਿਤਾਭ ਅਤੇ ਅਭਿਸ਼ੇਕ ਨੂੰ ਕਿਸ ਦਿਨ ਛੁੱਟੀ ਦਿੱਤੀ ਜਾਵੇਗੀ ਪਰ ਕਿਹਾ ਜਾ ਰਿਹਾ ਹੈ ਕਿ ਦੋਵਾਂ ਨੂੰ ਇਕ ਜਾਂ ਦੋ ਦਿਨਾਂ ਵਿਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।

Related posts

ਨਵਾਜ਼ੂਦੀਨ ਸਿਦੀਕੀ ਦੀ ਭਤੀਜੀ ਨੇ ਕੀਤੇ ਵੱਡੇ ਖੁਲਾਸੇ, ਚਾਚੇ ‘ਤੇ ਲਾਏ ਯੋਨ ਸੋਸ਼ਣ ਦੇ ਆਰੋਪ, ਥਾਣੇ ‘ਚ ਦਿੱਤੀ ਲਿਖਿਤ ਸ਼ਿਕਾਇਤ

On Punjab

Bigg Boss OTT : ਕਰਨ ਜੌਹਰ ਨੇ ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ ਨੂੰ ਹੋਸਟ ਕਰਨ ਤੋਂ ਕੀਤਾ ਇਨਕਾਰ, ਹੁਣ ਇਸ ਸੈਲੀਬ੍ਰਿਟੀ ਦਾ ਨਾਮ ਆਇਆ ਸਾਹਮਣੇ

On Punjab

ਸੁਸ਼ਾਤ ਸਿੰਘ ਖੁਦਕੁਸ਼ੀ ਮਾਮਲਾ: ਕਰਨ, ਸਲਮਾਨ ਸਣੇ 8 ਲੋਕਾਂ ਖਿਲਾਫ ਕੇਸ ਦਰਜ, ਕੰਗਣਾ ਰਨੌਤ ਨੂੰ ਬਣਾਇਆ ਗਵਾਹ

On Punjab