ਚੰਡੀਗੜ੍ਹ: ਅੱਤਵਾਦੀਆਂ ਨੇ ਇੰਟਰਨੈਟ ਕਾਲ ਕਰਕੇ ਚੰਡੀਗੜ੍ਹ ਪੁਲਿਸ ਨੂੰ ਦੱਸਿਆ ਕਿ ਇਲਾਂਤੇ ਮਾਲ ਵਿੱਚ ਵਿਸਫੋਟਕ ਰੱਖਿਆ ਹੋਇਆ ਹੈ। ਇਸ ਕਾਲ ਤੋਂ ਤੁਰੰਤ ਬਾਅਦ, ਚੰਡੀਗੜ੍ਹ ਪੁਲਿਸ ਨੇ ਅਲਰਟ ਜਾਰੀ ਕੀਤਾ ਤੇ ਸਾਰੀਆਂ ਫੋਰਸਿਜ਼ ਮਾਲ ਵਿੱਚ ਤਾਇਨਾਤ ਕਰ ਦਿੱਤੀਆਂ।
ਬੰਬ ਸਕੁਐਡ ਟੀਮ ਸਮੇਤ ਸਾਰੀਆਂ ਟੀਮਾਂ ਮਾਲ ਵਿੱਚ ਤਾਇਨਾਤ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਾਲ ਵਿੱਚ ਪਹੁੰਚੇ ਲੋਕਾਂ ਨੂੰ ਸੂਚਿਤ ਕਰਨ ਉਪਰੰਤ ਬਾਹਰ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਚੰਡੀਗੜ੍ਹ ਪੁਲਿਸ ਵੱਲੋਂ ਤਕਰੀਬਨ ਦੋ ਘੰਟਿਆਂ ਤੋਂ ਬੰਬ ਦੀ ਭਾਲ ਜਾਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਉਨ੍ਹਾਂ ਨੂੰ ਇਕ ਇੰਟਰਨੈਟ ਕਾਲ ਰਾਹੀਂ ਦਿੱਤੀ ਗਈ ਹੈ। ਚੰਡੀਗੜ੍ਹ ਦੀ ਐਸਐਸਪੀ ਨੀਲਾਂਭਰੀ ਦਾ ਕਹਿਣਾ ਹੈ ਕਿ ਕਾਲ ਨੂੰ ਟਰੈਕ ਕਰਨ ਦੀ ਕੋਸ਼ਿਸ਼ ਜਾਰੀ ਹੈ। ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰਕਾਰ ਫੋਨ ਕਿੱਥੋਂ ਆਇਆ।