PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਚੰਡੀਗੜ੍ਹ ਮੇਅਰ ਚੋਣ ‘ਚ ‘ਧੱਕੇਸ਼ਾਹੀ’ ਖਿਲਾਫ ਧਰਨੇ ‘ਤੇ ਬੈਠਣ ਵਾਲੇ ਹੁਣ BJP ਨਾਲ ਆਣ ਰਲੇ!

ਚੰਡੀਗੜ੍ਹ ਵਿਚ ਮੇਅਰ ਚੋਣਾਂ ਸਬੰਧੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਸ਼ਹਿਰ ਦੇ ਨਵੇਂ ਚੁਣੇ ਮੇਅਰ ਮਨੋਜ ਸੋਨਕਰ ਨੇ ਦੇਰ ਰਾਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦੂਜੇ ਪਾਸੇ ਜਿੱਥੇ ਮੇਅਰ ਦੀ ਚੋਣ ਤੋਂ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੋਈ ਹੈ, ਉੱਥੇ ‘ਆਪ’ ਦੇ ਹੀ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕੁਝ ਕੌਂਸਲਰ ਅਜੇ ਕੁਝ ਦਿਨ ਪਹਿਲਾਂ ਹੀ ਚੋਣਾਂ ਵਿਚ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਹੋਏ ਭਾਜਪਾ ਖਿਲਾਫ ਧਰਨੇ ਉਤੇ ਬੈਠੇ ਸਨ।ਆਪ’ ਦੇ ਕੌਂਸਲਰਾਂ ਪੂਨਮ ਦੇਵੀ, ਨੇਹਾ ਮੁਸਾਵਤ ਅਤੇ ਗੁਰਚਰਨਜੀਤ ਸਿੰਘ ਕਾਲਾ ਨੇ ਦਿੱਲੀ ਵਿੱਚ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਦੀ ਸਰਪ੍ਰਸਤੀ ਹੇਠ ਭਾਜਪਾ ਦਾ ਲੜ ਫੜ ਲਿਆ ਹੈ। ਹੁਣ ‘ਆਪ’ ਕੌਂਸਲਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਿਗਮ ਸਦਨ ਵਿਚ ਭਾਜਪਾ ਦਾ ਪਲੜਾ ਭਾਰੀ ਹੋ ਜਾਵੇਗਾ ਅਤੇ ਇਸ ਦੌਰਾਨ ਜੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਅਦਾਲਤ ਮੁੜ ਮੇਅਰ ਦੀ ਚੋਣ ਦੇ ਹੁਕਮ ਜਾਰੀ ਕਰਦੀ ਹੈ ਤਾਂ ਭਾਜਪਾ ਦੀ ਜਿੱਤ ਲਗਭਗ ਤੈਅ ਹੈ।ਭਾਜਪਾ ਕੋਲ ਪਹਿਲਾਂ ਹੀ ਪਾਰਟੀ ਦੇ 14 ਕੌਂਸਲਰਾਂ ਅਤੇ ਇਕ ਸੰਸਦ ਮੈਂਬਰ ਸਣੇ 15 ਵੋਟਾਂ ਸਨ ਅਤੇ ਹੁਣ ‘ਆਪ’ ਦੇ ਤਿੰਨ ਕੌਸਲਰਾਂ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਇਹ ਗਿਣਤੀ 18 ਹੋ ਜਾਵੇਗੀ। ਜੇ ਅਕਾਲੀ ਦਲ ਦੀ ਵੋਟ ਮਿਲਦੀ ਹੈ ਤਾਂ ਇਹ ਗਿਣਤੀ 19 ਹੋ ਜਾਵੇਗੀ।

Related posts

ਜੇਕਰ ਮੌਸਮ ਬਦਲ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਕਿਉਂ ਨਹੀ – ਮਮਤਾ ਬੈਨਰਜੀ

Pritpal Kaur

ਭਾਰਤ ਨੂੰ ਵੱਡਾ ਝਟਕਾ : 26/11 ਮੁੰਬਈ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਦੀ ਹਵਾਲਗੀ ‘ਤੇ ਅਮਰੀਕੀ ਅਦਾਲਤ ਨੇ ਲਾਈ ਰੋਕ

On Punjab

ਰਿਪਬਲੀਕਨ ਪਾਰਟੀ ਨੇ ਅਧਿਕਾਰਤ ਤੌਰ ‘ਤੇ ਟਰੰਪ ਨੂੰ ਐਲਾਨਿਆ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ

On Punjab