– ਅਮਰੀਕੀ ਪੁਲਾੜ ਏਜੰਸੀ ਨਾਸਾ ਸਾਲ 2024 ‘ਚ ਪੁਲਾੜ ਯਾਤਰੀਆਂ ਨੂੰ ਚੰਦਰਮਾ ‘ਤੇ ਭੇਜਣ ਦੀ ਤਿਆਰੀ ‘ਚ ਲੱਗਿਆ ਹੋਇਆ ਹੈ। ਹੁਣ ਖ਼ਬਰ ਹੈ ਕਿ ਨਾਸਾ ਨੇ 18 ਪੁਲਾੜ ਯਾਤਰੀਆਂ ਨੂੰ ਚੰਦਰਮਾ ਮਿਸ਼ਨ ਲਈ ਚੁਣਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਯਾਤਰੀਆਂ ‘ਚ ਅੱਧੀਆਂ ਮਹਿਲਾਵਾਂ ਸ਼ਾਮਿਲ ਹੋਣਗੀਆਂ, ਜੋ Artemis moon-landing ਪ੍ਰੋਗਰਾਮ ਲਈ ਸਾਰੇ ਯਾਤਰੀਆਂ ਨੂੰ ਸਿਖਲਾਈ ਦੇਣਗੀਆਂ। ਆਰਟਮਿਸ ਮਿਸ਼ਨ ਤਹਿਤ ਚੰਦਰਮਾ ਦੀ ਸਤ੍ਹਾ ‘ਤੇ ਪਹਿਲੀ ਮਹਿਲਾ ਨੂੰ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਦਰਮਾ ‘ਤੇ ਪਹਿਲੀ ਮਹਿਲਾ ਤੇ ਪੁਰਸ਼ ਐਲਿਟ ਗਰੁੱਪ ਤਹਿਤ ਹੋਵੇਗਾ। ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਸ ਪੇਂਸ ਨੇ ਰਾਸ਼ਟਰੀ ਪੁਲਾੜ ਪ੍ਰੀਸ਼ਦ ਦੀ ਬੈਠਕ ‘ਚ ਦੱਸਿਆ ਕਿ ਇਨ੍ਹਾਂ ਸਾਰੇ ਪੁਲਾੜ ਯਾਤਰੀਆਂ ਦੀ ਜਾਣ-ਪਛਾਣ ਜਲਦੀ ਕਰਵਾਈ ਜਾਵੇਗੀ।
ਇਸ ਦੇ ਨਾਲ ਹੀ ਨਾਸਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਇਸ ਮਿਸ਼ਨ ਤਹਿਤ ਹੋਰ ਵੀ ਪੁਲਾੜ ਯਾਤਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਸਮੇਂ ਨਾਸਾ ‘ਚ 47 ਪੁਲਾੜ ਯਾਤਰੀ ਸਰਗਰਮ ਹਨ। ਸਪੇਸ ਏਜੰਸੀ ਦਾ ਮਕਸਦ ਹੈ ਕਿ ਸਾਲ 2024 ਤਕ ਚੰਦਰਮਾ ਤਕ ਪਹੁੰਚਿਆ ਜਾ ਸਕੇ ਹਾਲਾਂਕਿ ਚੰਦਰਮਾ ਤਕ ਪਹੁੰਚਣ ਦੀ ਸੰਭਾਵਨਾ ਲਗਾਤਾਰ ਵੱਧ ਰਹੀ ਹੈ। ਜਾਰੀ ਕੀਤੇ ਗਏ ਬਿਆਨ ‘ਚ ਦੱਸਿਆ ਗਿਆ ਕਿ ਨਾਸਾ ਦੇ ਅੱਧੇ ਪੁਲਾੜ ਯਾਤਰੀਆਂ ਨੂੰ ਸਪੇਸ ਫਲਾਈਟ ਦਾ ਤਜਰਬਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 1969 ਤੋਂ 1972 ਕਰ ਨਾਸਾ ਦੇ ਅਪੋਲੋ ਮਿਸ਼ਨ ‘ਚ ਸਿਰਫ਼ ਔਸਤ 64 ਕਿਲੋਗ੍ਰਾਮ ਵਜ਼ਨ ਦੇ ਨਮੂਨੇ ਲਿਆਂਦੇ ਗਏ ਸਨ।