29.44 F
New York, US
December 21, 2024
PreetNama
ਖਾਸ-ਖਬਰਾਂ/Important News

ਚੰਦਰਯਾਨ-2′ ਦੀ ਲੌਂਚਿੰਗ 15 ਜੁਲਾਈ ਨੂੰ, ਇਸਰੋ ਨੇ ਸ਼ੇਅਰ ਕੀਤੀਆਂ ਤਸਵੀਰਾਂ

ਨਵੀਂ ਦਿੱਲੀਇਸਰੋ ਨੇ ਚੰਦਰਯਾਨ-2′ ਦੀ ਲੌਂਚਿੰਗ ਲਈ 15 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ। ਇਸ ਤੋਂ ਠੀਕ ਇੱਕ ਹਫਤਾ ਪਹਿਲਾਂ ਇਸਰੋ ਨੇ ਵੈੱਬਸਾਈਟ ‘ਤੇ ਚੰਦਰਯਾਨ ਦੀਆਂ ਤਸਵੀਰਾਂ ਰਿਲੀਜ਼ ਕੀਤੀਆਂ। ਕਰੀਬ 1000 ਕਰੋੜ ਰੁਪਏ ਦੇ ਇਸ ਮਿਸ਼ਨ ਨੂੰ ਜੀਐਸਐਲਵੀ ਐਮਕੇ-3 ਰਾਕੇਟ ਤੋਂ ਲੌਂਚ ਕੀਤਾ ਜਾਵੇਗਾ। 3800 ਕਿਲੋ ਵਜ਼ਨੀ ਸਪੇਸਕ੍ਰਾਫਟ ‘ਚ 3ਮਾਡਿਊਲ ਆਰਬਿਟਰਲੈਂਡਰਰੋਵਰ ਹੋਣਗੇ। ਇਸਰੋ ਨੇ ਇਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।’ਚੰਦਰਯਾਨ-2′ ਮਿਸ਼ਨ 15 ਜੁਲਾਈ ਨੂੰ ਰਾਤ 2.51 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲੌਂਚ ਕੀਤਾ ਜਾਵੇਗਾ। ਯਾਨ 6 ਜਾਂ 7 ਨੂੰ ਚੰਦਰਮਾ ਦੇ ਦੱਖਣੀ ਧਰੂ ਕੋਲ ਲੈਂਡ ਕਰੇਗਾ। ਇਸ ਦੇ ਨਾਲ ਹੀ ਭਾਰਤ ਚੰਦ ‘ਤੇ ਲੈਂਡ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਚੀਨ ਦੇ ਪੁਲਾੜ ਵਾਹਨ ਚੰਨ ਦੀ ਧਰਤ ‘ਤੇ ਪਹੁੰਚ ਚੁੱਕੇ ਹਨ।ਪੂਰੇ ‘ਚੰਦਰਯਾਨ-2’ ਮਿਸ਼ਨ ‘ਤੇ 603 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਜੀਐਸਐਲਵੀ ਦੀ ਕੀਮਤ 375 ਕਰੋੜ ਰੁਪਏ ਹੈ। ਜਿਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ ਐਮਕੇ-3ਕਰੀਬ 6000 ਕਿਵੰਟਲ ਵਜ਼ਨੀ ਰਾਕੇਟ ਹੈ। ਚੰਦਰਯਾਨ-1 ਅਕਤੂਬਰ 2008 ‘ਚ ਲੌਂਚ ਹੋਇਆ ਸੀ।

Related posts

ਸਚਿਨ ਤੇਂਦੁਲਕਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ ਬਿਲ ਗੇਟਸ! ਜਾਣੋ ਉਨ੍ਹਾਂ ਨੇ ਮੁਲਾਕਾਤ ‘ਤੇ ਕੀ ਕਿਹਾ

On Punjab

ਸ਼ੰਭੂ ਬਾਰਡਰ: ਸੁਪਰੀਮ ਕੋਰਟ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮਸਲੇ ਦੋਸਤਾਨਾ ਢੰਗ ਨਾਲ ਹੱਲ ਕਰਨ ਲਈ ਕਮੇਟੀ ਗਠਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਨਵਾਬ ਸਿੰਘ ਕਰਨਗੇ ਕਮੇਟੀ ਦੀ ਪ੍ਰਧਾਨਗੀ; ਸਿਖ਼ਰਲੀ ਅਦਾਲਤ ਨੇ ਕਮੇਟੀ ਨੂੰ ਇਕ ਹਫ਼ਤੇ ਦੇ ਅੰਦਰ ਪਹਿਲੀ ਮੀਟਿੰਗ ਕਰਨ ਲਈ ਕਿਹਾ

On Punjab

3 ਲੱਖ ਰੂਸੀ ਅਤੇ 20 ਹਜ਼ਾਰ ਯੂਕਰੇਨੀਅਨ ਇਕੱਠੇ ਇਸ ਦੇਸ਼ ਪਹੁੰਚੇ, ਹੁਣ ਛੱਡਣ ਦਾ ਹੁਕਮ

On Punjab