ਪੰਜਾਬੀ ਇੰਡਸਟਰੀ ਦੀ ਸਭ ਤੋਂ ਅਵੇਟਡ ਫਿਲਮ ‘ਚੱਲ ਮੇਰਾ ਪੁੱਤ 2’ ਦਾ ਦਰਸ਼ਕਾ ਨੂੰ ਕਾਫੀ ਲੰਭੇ ਸਮੇਂ ਤੋਂ ਇੰਤਜਾਰ ਸੀ। ਹੁਣ ਫੈਨਜ਼ ਦਾ ਇਹ ਇੰਤਜਾਰ ਖਤਮ ਹੋਣ ਜਾ ਰਿਹਾ ਹੈ। ਜੀ ਹਾਂ, ‘ਚੱਲ ਮੇਰਾ ਪੁੱਤ 2’ 13 ਮਾਰਚ 2020 ਨੂੰ ਸਿਨੇਮਾਘਰਾਂ ‘ਚ ਰਿਲੀਜ ਹੋਣ ਜਾ ਰਹੀ ਹੈ। ਇਸ ਫਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ ਹੋ ਗਿਆ ਹੈ। ਫਿਲਮ ਦਾ ਟ੍ਰੇਲਰ ਕਾਫੀ ਮਜ਼ੇਦਾਰ ਹੈ ਤੇ ਦਰਸ਼ਕਾਂ ਨੂੰ ਇਹ ਕਾਫੀ ਪਸੰਦ ਆ ਰਿਹਾ ਹੈ। ਰਿਲੀਜ ਹੋਏ ਇਸ ਟ੍ਰੇਲਰ ਵਿਚ ਕਾਫੀ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ। ਕਾਮੇਡੀ ਦਾ ਤੜਕਾ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਟ੍ਰੇਲਰ ਨੂੰ ਹੁਣ ਤੱਕ 3 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਸਭ ਤੋ ਖਾਸ ਗੱਲ ਇਹ ਹੈ ਕਿ ਫਿਲਮ ਦਾ ਇਹ ਟ੍ਰੇਲਰ ਯੂ-ਟਯੂਬ ‘ਤੇ ਨੰਬਰ 1 ‘ਤੇ ਟ੍ਰੈਂਡ ਕਰ ਰਿਹਾ ਹੈ। ਲਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫਿਲਮ ਦਰਸ਼ਕਾ ਦੀ ਉਮੀਦ ‘ਤੇ ਖਰੀ ਉਤਰੇਗੀ ਅਤੇ ਬਾਕਸ ਆਫਿਸ ‘ਤੇ ਖੂਬ ਧਮਾਲ ਮਚਾਏਗੀ। ਉੱਥੇ ਹੀ ਜੇਕਰ ਫਿਲਮ ਦੀ ਗੱਲ ਕਰੀਏ ਤਾਂ ਫਿਲਮ ‘ਚੱਲ ਮੇਰਾ ਪੁੱਤ 2’ ‘ਚ ਮੁੱਖ ਕਿਰਦਾਰਾਂ ‘ਚ ਅਮਰਿੰਦਰ ਗਿੱਲ, ਸਿੰਮੀ ਚਾਹਲ, ਇਫਤਿਖਾਰ ਠਾਕੁਰ, ਨਾਸਿਰ ਚਿਨਓਤੀ, ਅਕਰਮ ਉਦਾਸ, ਹਰਦੀਪ ਗਿੱਲ, ਗੁਰਸ਼ਬਦ, ਰੂਬੀ ਅਨੁਮ ਅਤੇ ਨਿਰਮਲ ਰਿਸ਼ੀ ਨਜ਼ਰ ਆਉਣਗੇ।
ਫਿਲਮ ਵਿਚ ਕਈ ਨਵੇਂ ਕਿਰਦਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋ ਪਹਿਲਾ ਨਾਮ ਗੈਰੀ ਸੰਧੂ ਦਾ ਹੈ। ਇਹ ਸਾਰੇ ਕਲਾਕਾਰ ਇਸ ਫਿਲਮ ‘ਚ ਆਪਣੀ ਅਦਾਕਾਰੀ ਦਾ ਬੇਮਿਸਾਲ ਜਲਵਾ ਦਿਖਾਉਂਦੇ ਨਜ਼ਰ ਆਉਂਣਗੇ। ਇਸ ਵਾਰ ਇਸ ਫਿਲਮ ਵਿਚ ਮਸ਼ਹੂਰ ਕਾਮੇਡਿਅਨ ਜਾਫਰੀ ਖਾਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਸ ਦੇ ਕਈ ਧਮਾਕੇਦਾਰ ਡਾਇਲਾਗ ਦਰਸ਼ਕਾ ਨੂੰ ਸੁਣਨ ਨੂੰ ਮਿਲਣਗੇ।
ਜਨਜੋਤ ਸਿੰਘ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਦਸ ਦੇਈਰੇ ਕਿ ਕੁਝ ਘੰਟੇ ਪਹਿਲਾਂ ਹੀ ਫਿਲਮ ਦਾ ਇੱਕ ਪੋਸਟਰ ਰਿਲੀਜ਼ ਕੀਤਾ ਹੈ ਜੋ ਕਿ ਅਮਰਿੰਦਰ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਹ ਫਿਲਮ ਵਿਦੇਸ਼ ‘ਚ ਰਹਿੰਦੇ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ ‘ਤੇ ਆਧਾਰਿਤ ਹੈ। ਅਮਰਿੰਦਰ ਗਿੱਲ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
previous post