42.13 F
New York, US
February 24, 2025
PreetNama
ਸਿਹਤ/Health

ਛੋਟੇ ਬੱਚਿਆਂ ਦੇ ਦੰਦਾਂ ਨੂੰ ਖ਼ਰਾਬ ਕਰਦਾ ਹੈ ਰਾਤ ਦਾ ਦੁੱਧ,ਜਾਣੋ ਵਜ੍ਹਾ

Night milk spoils teeth of childrens: ਜਿਹੜੇ ਬੱਚੇ ਰਾਤ ਨੂੰ ਦੁੱਧ ਪੀਂਦੇ ਹਨ ਉਨ੍ਹਾਂ ਵਿੱਚ ਦੰਦਾਂ ਦੇ ਰੋਗਾਂ ਦਾ ਖਤਰਾ 60 ਪ੍ਰਤੀਸ਼ਤ ਵੱਧ ਹੁੰਦਾ ਹੈ। ਬਹੁਤੇ ਬੱਚਿਆਂ ਨੂੰ ਦੰਦਾਂ ਚ ਕੀੜੇ ਲੱਗਣ ਦੀ ਸਮੱਸਿਆਵਾਂ ਹੁੰਦੀਆਂ ਹਨ। ਡਾਕਟਰਾਂ ਨੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਰਾਤ ਨੂੰ ਦੁੱਧ ਨਾ ਦੇਣ ਦੀ ਸਲਾਹ ਦਿੱਤੀ ਹੈ।

ਡਾਕਟਰਾਂ ਮੁਤਾਬਕ ਦਿਨ ਦੇ ਸਮੇਂ ਦੁੱਧ ਦਿੱਤਾ ਜਾ ਸਕਦਾ ਹੈ। ਇਹ ਜਾਣਕਾਰੀ ਕੇਜੀਐਮਯੂ ਡੈਂਟਲ ਫੈਕਲਟੀ ਦੇ ਕੰਜ਼ਰਵੇਟਿਵ ਡੈਂਟਿਸਟਰੀ ਐਂਡ ਐਂਡੋਡੌਨਟਿਕਸ ਵਿਭਾਗ ਦੇ ਮੁਖੀ ਡਾ: ਏਪੀ ਟਿੱਕੂ ਨੇ ਦੋ ਰੋਜ਼ਾ ਇੰਡੀਆ ਐਸੋਸੀਏਸ਼ਨ ਆਫ ਕੰਜ਼ਰਵੇਟਿਵ ਐਂਡ ਐਂਡੋਡੌਨਟਿਕਸ ਨਾਰਥ ਜ਼ੋਨ ਪੀਜੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਦਿੱਤੀ।

ਸਮਾਗਮ ਚ ਸ਼ਾਮਲ ਹੋਏ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਕਿਹਾ ਕਿ ਦੰਦਾਂ ਦਾ ਆਧੁਨਿਕ ਇਲਾਜ ਕੇਜੀਐਮਯੂ ਵਿੱਚ ਉਪਲਬਧ ਹੈ। ਮਰੀਜ਼ਾਂ ਨੂੰ ਨਵੀਂ ਤਕਨੀਕ ਨਾਲ ਵੀ ਰਾਹਤ ਮਿਲੀ ਹੈ। ਮਰੀਜ਼ਾਂ ਦੀ ਹਸਪਤਾਲ ਚ ਦੌੜ ਘਟੀ ਹੈ। ਇਲਾਜ ਵੀ ਸਸਤਾ ਹੋ ਗਿਆ ਹੈ। ਦੰਦਾਂ ਅਤੇ ਜਬਾੜਿਆਂ ਦੀ ਸਿਹਤ ਲਈ ਮੋਟਾ ਅਨਾਜ ਖਾਓ। ਗੰਨੇ ਚੂਸੋ ਜੂਸ ਪੀਣ ਦੀ ਬਜਾਏ ਫਲ ਖਾਓ।ਕੇਜੀਐਮਐਲ ਦੇ ਉਪ ਕੁਲਪਤੀ ਡਾ ਐਮਐਲਬੀ ਭੱਟ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਵੀ ਲੋਕਾਂ ਨੂੰ ਰਾਤ ਨੂੰ ਬੁਰਸ਼ ਕਰਨ ਦੀ ਸਲਾਹ ਦਿੱਤੀ।

Related posts

ਜੇ ਕੀਤਾ ਨਜ਼ਰਅੰਦਾਜ਼ ਤਾਂ ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ! ਇਹ ਘਰੇਲੂ ਉਪਚਾਰ ਹੋ ਸਕਦਾ ਫਾਇਦੇਮੰਡ

On Punjab

ਡੇਂਗੂ, ਚਿਕਨਗੁਨੀਆਂ ਬੁਖਾਰ ਦਾ ਸੀਜ਼ਨ ਸ਼ੁਰੂ,ਐਡਵਾਇਜ਼ਰੀ ਜਾਰੀ

On Punjab

ਫੁੱਲਗੋਭੀ ਖਾਣ ਵਿੱਚ ਹੀ ਨਹੀਂ ਸਗੋਂ ਸਿਹਤ ਲਈ ਵੀ ਹੈ ਫਾਇਦੇਮੰਦ,ਜਾਣੋ ਇਸ ਦੇ ਫਾਇਦੇ

On Punjab