ਬੀਜਾਪੁਰ-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਬਾਰੂਦੀ ਸੁਰੰਗ ਧਮਾਕੇ ਵਿਚ ਸੀਆਰਪੀਐੱਫ ਦੀ CoBRA ਯੂਨਿਟ ਦਾ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਮੁਤਾਬਕ ਇਹ ਬਾਰੂਦੀ ਸੁਰੰਗ ਨਕਸਲੀਆਂ ਵੱਲੋਂ ਪਲਾਂਟ ਕੀਤੀ ਗਈ ਸੀ।
ਅਧਿਕਾਰੀ ਨੇ ਕਿਹਾ ਕਿ ਧਮਾਕਾ ਸ਼ੁੱਕਰਵਾਰ ਸ਼ਾਮ ਨੂੰ ਉਦੋਂ ਹੋਇਆ ਜਦੋਂਕਿ CoBRA ਦੀ 202ਵੀਂ ਬਟਾਲੀਅਨ ਦੀ ਟੀਮ ਆਪਣੇ ਨਾਂਬੀ ਕੈਂਪ ਤੋਂ ਗਸ਼ਤੀ ਡਿਊਟੀ ’ਤੇ ਸੀ।
ਅਧਿਕਾਰੀ ਨੇ ਕਿਹਾ ਕਿ ਜ਼ਖ਼ਮੀ ਕਾਂਸਟੇਬਲ ਨੂੰ ਮੁੱਢਲੇ ਇਲਾਜ ਮਗਰੋਂਂ ਏਅਰਲਿਫਟ ਕਰਕੇ ਰਾਏਪੁਰ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।